ਤਿਰੂਵਨੰਤਪੁਰਮ- ਕੇਰਲ ਵਿਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਦੇ 449 ਨਵੇਂ ਮਾਮਲੇ ਸਾਹਮਣੇ ਆਉਣ ਦੇ ਬਾਅਦ ਪੀੜਤਾਂ ਦੀ ਗਿਣਤੀ 8300 ਦੇ ਪਾਰ ਹੋ ਗਈ ਹੈ ਪਰ ਰਾਹਤ ਦੀ ਗੱਲ ਇਹ ਹੈ ਕਿ ਕੋਰੋਨਾ ਮਰੀਜ਼ਾਂ ਦੇ ਸਿਹਤਯਾਬ ਹੋਣ ਦੀ ਦਰ 51 ਫੀਸਦੀ ਤੋਂ ਵੱਧ ਹੋ ਗਈ ਹੈ। ਅਧਿਕਾਰਕ ਸੂਤਰਾਂ ਮੁਤਾਬਕ ਕੋਰੋਨਾ ਪੀੜਤਾਂ ਦੀ ਗਿਣਤੀ ਵਧਾ ਕੇ 8323 ਹੋ ਗਈ ਜਦਕਿ ਰਿਕਵਰੀ ਦਰ 51.14 ਫੀਸਦੀ ਪੁੱਜ ਗਿਆ ਹੈ।
ਸੂਬੇ ਵਿਚ 162 ਹੋਰ ਮਰੀਜ਼ਾਂ ਦੇ ਸਿਹਤਯਾਬ ਹੋਣ ਤੋਂ ਰੋਗਮੁਕਤ ਲੋਕਾਂ ਦੀ ਗਿਣਤੀ ਵਧ ਕੇ 4257 ਹੋ ਗਈ ਹੈ। ਸੂਤਰਾਂ ਮੁਤਾਬਕ ਇਸ ਦੌਰਾਨ ਦੋ ਹੋਰ ਲੋਕਾਂ ਦੀ ਮੌਤ ਦੇ ਬਾਅਦ ਮ੍ਰਿਤਕਾਂ ਦੀ ਗਿਣਤੀ 34 ਹੋ ਗਈ ਹੈ। ਸੂਬੇ ਵਿਚ ਫਿਲਹਾਲ 4,028 ਕਿਰਿਆਸ਼ੀਲ ਮਾਮਲੇ ਹਨ ਜਿਨ੍ਹਾਂ ਦਾ ਵੱਖ-ਵੱਖ ਹਸਪਤਾਲਾਂ ਵਿਚ ਇਲਾਜ ਕੀਤਾ ਜਾ ਰਿਹਾ ਹੈ।
PM ਓਲੀ ਦਾ ਵੱਡਾ ਦਾਅਵਾ, 'ਭਾਰਤ ਨੇ ਬਣਾਇਆ ਨਕਲੀ ਅਯੁੱਧਿਆ, ਅਸਲੀ ਨੇਪਾਲ 'ਚ'
NEXT STORY