ਹੈਦਰਾਬਾਦ — ਦੇਸ਼ 'ਚ ਕੋਰੋਨਾ ਵਾਇਰਸ ਦਾ ਸੰਕਟ ਵਧਦਾ ਹੀ ਜਾ ਰਿਹਾ ਹੈ। ਇਸ ਦੌਰਾਨ ਤੇਲੰਗਾਨਾ ਨੇ ਵੱਡਾ ਖੁਲਾਸਾ ਕੀਤਾ ਹੈ। ਤੇਲੰਗਾਨਾ ਸਰਕਾਰ ਦਾ ਕਹਿਣਾ ਹੈ ਕਿ ਦਿੱਲੀ ਦੇ ਨਿਜ਼ਾਮੁਦੀਨ 'ਚ ਧਾਰਮਿਕ ਪਰੋਗਰਾਮ 'ਚ ਸ਼ਾਮਲ ਹੋਏ 6 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਰਕਾਰ ਨੇ ਦੱਸਿਆ ਕਿ ਸਾਰੇ 6 ਲੋਕਾਂ ਦੀ ਮੌਤ ਕੋਰੋਨਾ ਵਾਇਰਸ ਕਾਰਨ ਹੋਈ।
ਸਾਰੇ 6 ਮ੍ਰਿਤਕ ਇਸੇ ਮਹੀਨੇ ਦਿੱਲੀ ਦੇ ਨਿਜ਼ਾਮੁਦੀਨ ਪਹੁੰਚੇ ਸਨ। ਇਨ੍ਹਾਂ 'ਚ ਗਾਂਧੀ ਹਸਪਤਾਲ 'ਚ ਦੋ ਦੀ ਮੌਤ, ਅਪੋਲੋ ਹਸਪਤਾਲ 'ਚ ਇਕ ਗਲੋਬਲ ਹਸਪਤਾਲ 'ਚ ਇਕ, ਨਿਜ਼ਾਮਾਬਾਦ 'ਚ ਇਕ ਅਤੇ ਗਡਵਾਲ ਜ਼ਿਲੇ 'ਚ ਇਕ ਦੀ ਮੌਤ ਹੋਈ ਹੈ।
ਭਾਰਤ 'ਚ 1300 ਪਾਰ ਹੋਈ ਕੋਰੋਨਾ ਮਰੀਜ਼ਾਂ ਦੀ ਗਿਣਤੀ, 38 ਲੋਕਾਂ ਦੀ ਹੋਈ ਮੌਤ
NEXT STORY