ਨਵੀਂ ਦਿੱਲੀ - ਕੋਰੋਨਾ ਵਾਇਰਸ ਤੋਂ ਛੁਟਕਾਰਾ ਪਾਉਣ ਦੇ ਲਈ ਦੇਸ਼ ’ਚ ਲਗਾਏ ਗਏ ਲਾਕਡਾਊਨ ਦਾ ਅੱਜ ਤੀਜਾ ਦਿਨ ਹੈ। ਦੇਸ਼ ਦੇ ਲੋਕ ਲਾਕਡਾਊਨ ਦੇ ਪ੍ਰਤੀ ਗੰਭੀਰ ਹੋ ਗਏ ਹਨ, ਜਿਸ ਕਾਰਨ ਉਹ ਹੁਣ ਆਪਣੇ ਘਰਾਂ ਤੋਂ ਬਾਹਰ ਨਹੀਂ ਆ ਰਹੇ। ਇਸ ਲਾਕਡਾਊਨ ’ਚ ਦਿਹਾੜੀਦਾਰਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਹਜ਼ਾਰਾਂ ਦੀ ਗਿਣਤੀ ’ਚ ਮਜ਼ਦੂਰ ਆਪਣੇ ਘਰਾਂ ਨੂੰ ਜਾਣ ਦੇ ਲਈ ਪੈਦਲ ਹੀ ਨਿਕਲ ਰਹੇ ਹਨ। ਅਜਿਹੀ ਹਾਲਾਤ ਨੂੰ ਦੇਖਦੇ ਹੋਏ ਲੋਕਾਂ ਦੀ ਮਦਦ ਕਰਨ ਦੇ ਲਈ ਸੂਬਾ ਸਰਕਾਰਾਂ ਅੱਗੇ ਆਈਆਂ ਹਨ। ਉੱਤਰ ਪ੍ਰਦੇਸ਼ ਅਤੇ ਬਿਹਾਰ ਸਰਕਾਰ ਲਾਕਡਾਊਨ ਕਾਰਨ ਫੱਸੇ ਲੋਕਾਂ ਦੀ ਸੁਰੱਖਿਆਂ ਅਤੇ ਉਨ੍ਹਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ ਤਤਪਰ ਹੈ।
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਅਦਿੱਤਿਆਨਾਥ ਅਤੇ ਬਿਹਾਰ ਦੇ ਉੱਪ ਮੁੱਖ ਮੰਤਰੀ ਸੁਸ਼ੀਲ ਮੋਦੀ ਨੇ ਆਪਣੇ ਫੱਸੇ ਹੋਏ ਲੋਕਾਂ ਦੇ ਲਈ ਟਵੀਟ ਕਰਦੇ ਹੋਏ ਹੋਰਾਂ ਸੂਬਿਆਂ ਦੀਆਂ ਸਰਕਾਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਪ੍ਰਦੇਸ਼ਾਂ ’ਚ ਰਹਿ ਰਹੇ ਬਾਹਰੀ ਲੋਕਾਂ ਦਾ ਵੀ ਖਾਸ ਤੌਰ ’ਤੇ ਧਿਆਨ ਰੱਖਣ। ਯੋਗੀ ਅਤੇ ਸੁਸ਼ੀਲ ਮੋਦੀ ਨੇ ਇਸ ਮਾਮਲੇ ਦੇ ਸਬੰਧ ’ਚ ਹੋਰਾਂ ਸੂਬਿਆਂ ਦੀਆਂ ਸਰਕਾਰਾਂ ਨਾਲ ਗੱਲਬਾਤ ਵੀ ਕੀਤੀ ਹੈ।
ਯੋਗੀ ਨੇ ਕਿਹਾ ਕਿ ਪ੍ਰਦੇਸ਼ ਦੇ ਵੱਖ-ਵੱਖ ਤੀਰਥ ਸਥਾਨਾਂ ’ਤੇ ਫੱਸੇ ਹੋਏ ਯਾਤਰੀਆਂ ਦੀ ਸੁਰੱਖਿਆਂ ਅਤੇ ਭੋਜਨ ਦੀ ਵਿਵਸਥਾ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਹਨ। ਸੁਸ਼ੀਲ ਮੋਦੀ ਨੇ ਟਵੀਟ ਕਰਕੇ ਇਹ ਵੀ ਕਿਹਾ ਕਿ ਯੂਪੀ, ਗੁਜਰਾਤ, ਉਤਰਾਖੰਡ, ਹਰਿਆਣਾ, ਮਹਾਰਾਸ਼ਟਰ, ਤੇਲਗਾਨਾ ਅਤੇ ਪੰਜਾਬ ਸਰਕਾਰ ਨਾਲ ਵੀ ਉਨ੍ਹਾਂ ਦੀ ਗੱਲਬਾਤ ਹੋ ਗਈ ਹੈ। ਉਨ੍ਹਾਂ ਨੇ ਸਾਨੂੰ ਬਿਹਾਰ ਦੇ ਲੋਕਾਂ ਦਾ ਖਿਆਲ ਰੱਖਣ ਅਤੇ ਉਨ੍ਹਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦਾ ਭਰੋਸਾ ਦਿੱਤਾ ਹੈ।
ਪੰਜਾਬ, ਦਿੱਲੀ ’ਚ ਵੀ ਕਈ ਸੰਸਥਾਵਾਂ ਉਨ੍ਹਾਂ ਲੋਕਾਂ ਦੀ ਮਦਦ ਕਰਨ ਦੇ ਲਈ ਸਾਹਮਣੇ ਆ ਰਹੀਆਂ ਹਨ, ਜੋ ਸੜਕਾਂ ’ਤੇ ਰਹਿਣ ਲਈ ਮਜ਼ਬੂਰ ਹੋ ਰਹੇ ਹਨ। ਪੁਲਸ ਇਨਾਂ ਲੋਕਾਂ ਦੇ ਲਈ ਭੋਜਨ ਦਾ ਪ੍ਰਬੰਧ ਕਰ ਰਹੀ ਹੈ ਅਤੇ ਇਨ੍ਹਾਂ ਲੋਕਾਂ ਦੇ ਹੱਥ ਵੀ ਸੈਨੇਟਾਈਜ਼ ਕਰਵਾ ਰਹੀ ਹੈ।
ਕੋਰੋਨਾ : ਦੇਸ਼ 'ਚ 700 ਦੇ ਕਰੀਬ ਪੁੱਜੀ ਮਰੀਜ਼ਾਂ ਦੀ ਗਿਣਤੀ, 16 ਦੀ ਮੌਤ, ਮਹਾਂਰਾਸ਼ਟਰ 'ਚ ਸਭ ਤੋਂ ਵੱਧ
NEXT STORY