ਨਵੀਂ ਦਿੱਲੀ-ਪੂਰੇ ਦੇਸ਼ 'ਚ ਦੱਖਣੀ-ਪੂਰਬੀ ਦਿੱਲੀ ਦੇ ਨਿਜ਼ਾਮੁਦੀਨ ਸਥਿਤ 'ਤਬਲੀਗੀ ਜਮਾਤ' ਦੇ ਮਰਕਜ਼ ਇਮਾਰਤ ਤੋਂ ਆਏ ਲੋਕਾਂ ਦੀ ਭਾਲ ਸ਼ੁਰੂ ਹੋ ਗਈ ਹੈ। ਮੁੰਬਈ ਦੀ ਇਕ ਮਸਜਿਦ ਤੋਂ 13 ਬੰਗਲਾਦੇਸ਼ੀ ਨਾਗਰਿਕਾਂ ਨੂੰ ਹਿਰਾਸਤ 'ਚ ਲਿਆ ਗਿਆ ਹੈ। ਕੇਰਲ 'ਚ ਵੀ ਮਰਕਜ਼ ਇਮਾਰਤ ਤੋਂ ਵਾਪਸ ਪਰਤੇ ਕਈ ਲੋਕਾਂ ਨੂੰ ਕੁਆਰੰਟੀਨ ਕੀਤਾ ਗਿਆ ਹੈ। ਤਾਮਿਲਨਾਡੂ ਸਰਕਾਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੋ ਲੋਕ ਮਰਕਜ਼ ਗਏ ਸੀ, ਉਹ ਆ ਕੇ ਆਪਣਾ ਟੈਸਟ ਕਰਵਾ ਲੈਣ।
ਠਾਣੇ ਦੇ ਮੁੰਬਰਾ ਕੌਸਾ ਮਸਜਿਦ ਤੋਂ 13 ਬੰਗਲਾਦੇਸ਼ੀ ਨਾਗਰਿਕਾਂ ਨੂੰ ਹਿਰਾਸਤ 'ਚ ਲਿਆ ਗਿਆ ਹੈ। ਇਹ ਲੋਕ 9 ਮਾਰਚ ਨੂੰ ਨਿਜ਼ਾਮੁਦੀਨ ਗਏ ਸੀ। ਇਸ ਤੋਂ ਬਾਅਦ 10 ਮਾਰਚ ਨੂੰ ਨਵੀਂ ਮੁੰਬਈ ਆਏ। ਉਸ ਤੋਂ ਬਾਅਦ ਠਾਣੇ ਅਤੇ ਮੁੰਬਰਾ ਗਏ। ਹੁਣ ਤੱਕ ਦੀ ਜਾਣਕਾਰੀ ਮੁਤਾਬਕ ਇਨ੍ਹਾਂ ਨੇ 18 ਤਾਰੀਕ ਦਾ ਮਰਕਜਜ਼ ਨਹੀਂ ਅਟੈਂਡ ਨਹੀਂ ਕੀਤਾ ਸੀ। ਇਸ ਤੋਂ ਇਲਾਵਾ ਸਾਰਿਆਂ ਨੂੰ ਹੋਮ ਕੁਆਰੰਟੀਨ ਕੀਤਾ ਗਿਆ ਹੈ ਅਤੇ ਸਾਰਿਆਂ ਦਾ ਕੋਰੋਨਾ ਜਾਂਚ ਲਈ ਸੈਂਪਲ ਭੇਜੇ ਗਏ ਹਨ।
ਕਰਨਾਟਕ ਤੋਂ 40 ਲੋਕਾਂ ਕੁਆਰੰਟੀਨ-
ਕਰਨਾਟਕ ਦੇ ਸਿਹਤ ਮੰਤਰੀ ਬੀ. ਸ਼੍ਰੀਰਾਮੂਲੁ ਨੇ ਕਿਹਾ ਹੈ ਕਿ ਸਾਡੇ ਕੋਲ ਜਾਣਕਾਰੀ ਹੈ ਕਿ ਕਰਨਾਟਕ ਤੋਂ ਲਗਭਗ 300 ਲੋਕਾਂ ਨੇ ਨਿਜ਼ਾਮੁਦੀਨ ਸਥਿਤ ਜਮਾਤ ਦੇ ਮਰਕਜ਼ 'ਚ ਹਿੱਸਾ ਲਿਆ, ਅਸੀਂ ਉਨ੍ਹਾਂ 'ਚੋਂ 40 ਲੋਕਾਂ ਦਾ ਪਤਾ ਲਾਇਆ ਅਤੇ ਉਨ੍ਹਾਂ ਨੂੰ ਕੁਆਰੰਟੀਨ ਕੀਤਾ ਗਿਆ ਹੈ। ਇਨ੍ਹਾਂ 40 'ਚੋਂ 12 ਲੋਕਾਂ ਦਾ ਨਤੀਜਾ ਨੈਗੇਟਿਵ ਆਇਆ ਹੈ। ਸਿਹਤ ਮੰਤਰੀ ਬੀ. ਸ਼੍ਰੀਰਾਮੂਲੁ ਨੇ ਕਿਹਾ ਹੈ ਕਿ 62 ਲੋਕ ਇੰਡੋਨੇਸ਼ੀਆ ਅਤੇ ਮਲੇਸ਼ੀਆ ਤੋਂ ਸੀ ਜੋ ਦਿੱਲੀ ਦੀ ਘਟਨਾ ਤੋਂ ਬਾਅਦ ਕਰਨਾਟਕ ਆਏ ਸੀ। ਉਨ੍ਹਾਂ 'ਚੋਂ 12 ਕੁਆਰੰਟੀਨ ਕੀਤੇ ਗਏ ਹਨ ਅਤੇ ਬਾਕੀ ਲੋਕਾਂ ਦੀ ਭਾਲ ਗ੍ਰਹਿ ਮੰਤਰਾਲੇ ਕਰ ਰਿਹਾ ਹੈ ਜਲਦੀ ਹੀ ਅਸੀਂ ਉਨ੍ਹਾਂ ਨੂੰ ਵੀ ਕੁਆਰੰਟੀਨ ਕਰਾਂਗੇ।
ਕੇਰਲ ਦੇ 20 ਲੋਕ ਗਏ ਸੀ ਮਰਕਜ਼-
ਕੇਰਲ ਸਰਕਾਰ ਦੇ ਮਾਹਰਾਂ ਦਾ ਕਹਿਣਾ ਹੈ ਕਿ ਘੱਟ ਤੋਂ ਘੱਟ 20 ਲੋਕਾਂ ਨੇ ਨਿਜ਼ਾਮੁਦੀਨ ਮਰਕਜ਼ 'ਚ ਹਿੱਸਾ ਲਿਆ ਸੀ। ਇਨ੍ਹਾਂ ਸਾਰਿਆਂ ਦਾ ਟੈਸਟ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ: ਕੋਰੋਨਾ ਨਾਲ ਜੰਗ 'ਚ ਆਫਤ ਦੀ 'ਜਮਾਤ', 24 ਲੋਕ ਕੋਰੋਨਾ ਪਾਜ਼ੀਟਿਵ
ਦਿੱਲੀ 'ਚ ਸਰਕਾਰੀ ਹਸਪਤਾਲ ਦਾ ਡਾਕਟਰ ਕੋਰੋਨਾ ਪਾਜ਼ੀਟਿਵ, ਹਸਪਤਾਲ ਕੀਤਾ ਗਿਆ ਬੰਦ
NEXT STORY