ਨਵੀਂ ਦਿੱਲੀ— ਦਿੱਲੀ 'ਚ ਬੁੱਧਵਾਰ ਨੂੰ ਸਰਕਾਰੀ ਹਸਪਤਾਲ ਦੇ ਇਕ ਡਾਕਟਰ ਨੂੰ ਕੋਰੋਨਾ ਪਾਜ਼ੀਟਿਵ ਪਾਇਆ ਗਿਆ ਹੈ। ਰਾਜਧਾਨੀ 'ਚ ਕੋਰੋਨਾ ਵਾਇਰਸ ਦੇ ਹੁਣ ਤੱਕ 120 ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ 'ਚੋਂ 112 ਦਾ ਫਿਲਹਾਲ ਇਲਾਜ ਚੱਲ ਰਿਹਾ ਹੈ। 2 ਦੀ ਮੌਤ ਹੋ ਚੁਕੀ ਹੈ ਅਤੇ 6 ਠੀਕ ਹੋ ਕੇ ਘਰ ਜਾ ਚੁਕੇ ਹਨ। ਉੱਥੇ ਹੀ ਨੋਇਡਾ 'ਚ ਹਾਲੇ 38 ਪਾਜ਼ੀਟਿਵ ਕੇਸ ਹਨ।
ਇਹ ਵੀ ਪੜ੍ਹੋ : ਨਿਜ਼ਾਮੂਦੀਨ ਮਰਕਜ਼ ਦੀ 'ਤਬਲੀਗੀ ਜਮਾਤ' 'ਚ 1830 ਲੋਕ, ਜਾਣੋ ਕਿੱਥੋਂ ਤਕ ਫੈਲਿਆ ਕੋਰੋਨਾ
ਦਿੱਲੀ 'ਚ ਕੋਰੋਨਾ ਦਾ ਕਹਿਰ ਵਧਦਾ ਜਾ ਰਿਹਾ ਹੈ। ਹੁਣ ਇਕ ਸਰਕਾਰੀ ਹਸਪਤਾਲ ਦੇ ਡਾਕਟਰ ਨੂੰ ਕੋਰੋਨਾ ਨੇ ਲਪੇਟ 'ਚ ਲੈ ਲਿਆ ਹੈ। ਸਰਕਾਰੀ ਡਾਕਟਰ ਦੇ ਕੋਰੋਨਾ ਵਾਇਰਸ ਨਾਲ ਇਨਫੈਕਟਡ ਹੋਣ ਦੀ ਖਬਰ ਸਾਹਮਣੇ ਆਉਣ ਤੋਂ ਬਾਅਦ ਹਸਪਤਾਲ ਨੂੰ ਬੰਦ ਕਰ ਦਿੱਤਾ ਗਿਆ। ਇਸ ਤੋਂ ਪਹਿਲਾਂ ਮੋਹੱਲਾ ਕਲੀਨਿਕ ਦੇ 2 ਡਾਕਟਰ ਕੋਰੋਨਾ ਪਾਜ਼ੀਟਿਵ ਆ ਚੁਕੇ ਹਨ। ਬਾਅਦ 'ਚ ਉਨ੍ਹਾਂ ਦੇ ਸੰਪਰਕ 'ਚ ਆਏ ਮਰੀਜ਼ਾਂ ਦੀ ਜਾਂਚ ਜਾਰੀ ਹੈ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਮੋਹੱਲਾ ਕਲੀਨਿਕ ਦੀ ਇਕ ਹੋਰ ਡਾਕਟਰ 'ਚ ਕੋਰੋਨਾ ਦੀ ਪੁਸ਼ਟੀ ਹੋਣ ਤੋਂ ਬਾਅਦ ਉਨ੍ਹਾਂ ਤੋਂ ਇਲਾਜ ਕਰਵਾਉਣ ਵਾਲਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ। ਇਹ ਡਾਕਟਰ ਵੈਲਕਮ ਦੀ ਜਨਤਾ ਕਾਲੋਨੀ 'ਚ ਤਾਇਨਾਤ ਰਹੀ ਸੀ। ਇਨ੍ਹਾਂ ਦੇ ਪਤੀ ਮੌਜਪੁਰ ਦੇ ਮੋਹਨਪੁਰੀ ਸਥਿਤ ਮੋਹੱਲਾ ਕਲੀਨਿਕ 'ਚ ਸਨ, ਜੋ ਪਹਿਲਾਂ ਹੀ ਕੋਰੋਨਾ ਪਾਜ਼ੀਟਿਵ ਮਿਲ ਚੁਕੇ ਹਨ।
ਇਹ ਵੀ ਪੜ੍ਹੋ : ਨਿਜ਼ਾਮੁਦੀਨ ਮਰਕਜ਼ 'ਚ ਮਿਲੇ ਕੋਰੋਨਾ ਦੇ 300 ਸ਼ੱਕੀ, ਇਲਾਕੇ ਨੂੰ ਕੀਤਾ ਸੀਲ
ਦੱਸਣਯੋਗ ਹੈ ਕਿ ਦਿੱਲੀ 'ਚ ਪਿਛਲੇ 24 ਘੰਟਿਆਂ 'ਚ ਕੋਰੋਨਾ ਵਾਇਰਸ ਦੇ 23 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਮੰਗਲਵਾਰ ਨੂੰ ਇਨਫੈਕਟਡ ਵਿਅਕਤੀਆਂ ਦੀ ਗਿਣਤੀ ਵਧ ਕੇ 120 ਹੋ ਗਈ। ਇਨ੍ਹਾਂ 120 ਮਾਮਲਿਆਂ 'ਚੋਂ 24 ਅਜਿਹੇ ਵਿਅਕਤੀ ਹਨ, ਜਿਨ੍ਹਾਂ ਨੇ ਨਿਜਾਮੁਦੀਨ 'ਚ ਕਿ ਧਾਰਮਿਕ ਸਭਾ 'ਚ ਹਿੱਸਾ ਲਿਆ ਸੀ। ਦੱਸਣਯੋਗ ਹੈ ਕਿ ਦਿੱਲੀ 'ਚ ਜਮਾਤ ਦੇ ਹੈੱਡ ਕੁਆਰਟਰ 'ਚ ਇਕ ਤੋਂ 15 ਮਾਰਚ ਦਰਮਿਆਨ ਮਰਕਜ 'ਚ 2000 ਲੋਕ ਰੁਕੇ ਸਨ। ਐਤਵਾਰ ਤੋਂ ਹੁਣ ਤੱਕ 1548 ਲੋਕਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ। ਇਨ੍ਹਾਂ 'ਚੋਂ 441 'ਚ ਕੋਰੋਨਾ ਦਾ ਲੱਛਣ ਮਿਲੇ ਹਨ।
ਕੋਰੋਨਾ ਨਾਲ ਜੰਗ : ਡਾਕਟਰ ਦੀ ਦਿਲ ਨੂੰ ਛੂਹ ਲੈਣ ਵਾਲੀ ਤਸਵੀਰ, ਲੋਕ ਬੋਲੇ- 'ਅਸਲੀ ਹੀਰੋ'
NEXT STORY