ਲਖਨਊ — ਉੱਤਰ ਪ੍ਰਦੇਸ਼ 'ਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 500 ਤੋਂ ਪਾਰ ਹੋ ਗਈ ਹੈ। ਬੀਤੇ 24 ਘੰਟੇ 'ਚ ਸੂਬੇ 'ਚ ਕੋਰੋਨਾ ਵਾਇਰਸ ਦੇ 75 ਨਵੇਂ ਮਾਮਲੇ ਸਾਹਮਣੇ ਆਏ। ਜਿਸ ਤੋਂ ਬਾਅਦ ਹੁਣ ਕੁਲ ਮਰੀਜ਼ਾਂ ਦੀ ਗਿਣਤੀ 558 ਹੋ ਗਈ। ਇਸ 'ਚ 307 ਮਾਮਲੇ ਦਿੱਲੀ ਦੇ ਤਬਲੀਗੀ ਜਮਾਤ ਨਾਲ ਜੁੜੇ ਹਨ।
ਉਥੇ ਹੀ ਨੋਇਡਾ 'ਚ ਕੋਰਾ ਵਾਇਰਸ ਦੇ ਅੱਜ 4 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ 'ਚੋਂ 2 ਮਰੀਜ਼ ਨੋਇਡਾ ਸੈਕਟਰ 62 ਦੇ ਨਿਵਾਸੀ ਹਨ। 1 ਮਰੀਜ਼ ਸੈਕਟਰ ਈਟਾ, ਗ੍ਰੇਟਰ ਨੋਇਡਾ ਦਾ ਰਹਿਣ ਵਾਲਾ ਹੈ। ਜਦਕਿ ਇਕ ਮਰੀਜ਼ ਗੌਰ ਸਿਟੀ, ਗ੍ਰੇਟਰ ਨੋਇਡਾ ਦਾ ਹੈ। ਨੋਇਡਾ 'ਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ 68 ਹੋ ਗਈ ਹੈ।
ਉਥੇ ਹੀ ਦੇਸ਼ 'ਚ ਕੋਰੋਨਾ ਦੇ ਮਾਮਲਿਆਂ ਦੀ ਗਿਣਤੀ 9352 ਤਕ ਪਹੁੰਚ ਗਈ ਹੈ। ਹੁਣ ਤਕ 324 ਲੋਕਾਂ ਦੀ ਇਸ ਮਹਾਮਾਰੀ ਕਾਰਣ ਮੌਤ ਹੋ ਚੁੱਕੀ ਹੈ। ਐਤਵਾਰ ਨੂੰ ਮੁੰਬਈ 'ਚ ਕੋਰੋਨਾ ਦੇ 152 ਮਾਮਲੇ ਸਾਹਮਣੇ ਆਏ, ਜਦਕਿ 24 ਘੰਟੇ 'ਚ 16 ਲੋਕਾਂ ਦੀ ਮੌਤ ਹੋ ਗਈ। ਸਹਾਰਨਪੁਰ 'ਚ ਕੋਰੋਨਾ ਦੇ 11 ਨਵੇਂ ਕੇਸ ਸਾਹਮਣੇ ਆਏ ਹਨ। ਸਹਾਰਨਪੁਰ ਦੇ ਸੀ.ਐੱਮ.ਓ. ਡਾ. ਬੀ.ਐੱਸ. ਸੋਢੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜੋ ਬਲਡ ਸੈਂਪਲ ਲਖਨਊ ਭੇਜੇ ਗਏ ਸਨ ਉਨ੍ਹਾਂ ਦੀ ਰਿਪੋਰਟ ਪ੍ਰਾਪਤ ਹੋਈ ਹੈ, ਜਿਸ 'ਚ 11 ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਸਾਰਿਆਂ ਨੂੰ ਕੋਵਿਡ-19 ਹਸਪਤਾਲ 'ਚ ਭੇਜਿਆ ਜਾ ਰਿਹਾ ਹੈ। ਸਹਾਰਨਪੁਰ 'ਚ ਕੁਲ ਪੀੜਤ ਮਰੀਜ਼ਾਂ ਦੀ ਗਿਣਤੀ 44 ਹੋ ਗਈ ਹੈ।
ਲਾਕਡਾਊਨ ਕਾਰਨ ਖੇਤਾਂ 'ਚ ਸੜ ਰਿਹਾ ਪਿਆਜ਼, ਸੁੱਟਣ ਨੂੰ ਮਜ਼ਬੂਰ ਹੋਏ ਕਿਸਾਨ
NEXT STORY