ਮੁੰਬਈ - ਮੁੰਬਈ ਦੇ ਜੇਜੇ ਰਸਤਾ ਥਾਣੇ ਦੇ 6 ਸਬ-ਇੰਸਪੈਕਟਰ ਸਮੇਤ 12 ਪੁਲਸ ਕਰਮਚਾਰੀ ਸੋਮਵਾਰ ਨੂੰ ਕੋਰੋਨਾ ਵਾਇਰਸ ਪੀੜਤ ਪਾਏ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਇੱਕ ਅਧਿਕਾਰੀ ਨੇ ਕਿਹਾ ਕਿ 12 'ਚੋਂ ਅੱਠ ਪੁਲਸ ਕਰਮਚਾਰੀਆਂ 'ਚ ਬੀਮਾਰੀ ਦੇ ਕੋਈ ਲੱਛਣ ਨਹੀਂ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਦੇ ਸੰਪਰਕ 'ਚ ਆਏ 40 ਲੋਕਾਂ ਨੂੰ ਸੁਰੱਖਿਆ ਦੇ ਤੌਰ 'ਤੇ ਇਕਾਂਤਵਾਸ-ਰਿਹਾਇਸ਼ 'ਚ ਰੱਖਿਆ ਗਿਆ ਹੈ।
ਸਹਾਇਕ ਪੁਲਸ ਕਮਿਸ਼ਨਰ ਅਵਿਨਾਸ਼ ਧਰਮਾਧਿਕਾਰੀ ਨੇ ਕਿਹਾ, ਇਨ੍ਹਾਂ ਪੁਲਸ ਕਰਮਚਾਰੀਆਂ 'ਚ ਅੱਜ (4 ਮਈ) ਸੰਕਰਮਣ ਦੀ ਪੁਸ਼ਟੀ ਹੋਈ। 12 ਪੀੜਤਾਂ 'ਚੋਂ 6 ਸਬ-ਇੰਸਪੈਕਟਰ ਹਨ। ਸਾਰੇ 12 ਪੁਲਸ ਕਰਮਚਾਰੀਆਂ ਨੂੰ ਹਸਪਤਾਲ 'ਚ ਦਾਖਲ ਕਰਾਇਆ ਗਿਆ ਹੈ ਜਦੋਂ ਕਿ ਉਨ੍ਹਾਂ ਦੇ ਸੰਪਰਕ 'ਚ ਆਏ 40 ਲੋਕਾਂ ਨੂੰ ਇਕਾਂਤਵਾਸ-ਰਿਹਾਇਸ਼ 'ਚ ਰੱਖਿਆ ਗਿਆ ਹੈ।
ਜੇਜੇ ਰਸਤਾ ਪੁਲਸ ਥਾਣਾ ਸਰਕਾਰੀ ਜੇਜੇ ਹਸਪਤਾਲ ਦੇ ਨਾਲ ਲੱਗਦਾ ਹੈ। ਉਥੇ ਹੀ, ਐਤਵਾਰ ਨੂੰ ਪਾਇਧੁਨੀ ਪੁਲਸ ਥਾਣੇ ਦੇ ਛੇ ਪੁਲਸ ਕਰਮਚਾਰੀ, ਨਾਗਪਾੜਾ ਦੇ ਤਿੰਨ ਅਤੇ ਮਾਹਿਮ ਪੁਲਸ ਥਾਣੇ ਦੇ ਦੋ ਪੁਲਸ ਕਰਮਚਾਰੀਆਂ 'ਚ ਸੰਕਰਮਣ ਦੀ ਪੁਸ਼ਟੀ ਹੋਈ ਸੀ।
ਕੋਵਿਡ-19 : ਦਿੱਲੀ 'ਚ ਲਗਾਤਾਰ ਦੂਜੇ ਦਿਨ ਕੋਈ ਮੌਤ ਨਹੀਂ, 349 ਨਵੇਂ ਪਾਜ਼ੇਟਿਵ ਕੇਸ
NEXT STORY