ਨਵੀਂ ਦਿੱਲੀ : ਰਾਸ਼ਟਰੀ ਰਾਜਧਾਨੀ 'ਚ ਸ਼ੁੱਕਰਵਾਰ ਨੂੰ ਕੋਵਿਡ-19 ਦੇ 6,608 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਪੀੜਤਾਂ ਦੀ ਗਿਣਤੀ 5.17 ਲੱਖ ਤੋਂ ਜ਼ਿਆਦਾ ਪਹੁੰਚ ਗਈ ਜਦੋਂ ਕਿ ਇਸ ਮਿਆਦ ਦੌਰਾਨ ਇਸ ਮਹਾਮਾਰੀ ਨਾਲ 118 ਹੋਰ ਮਰੀਜ਼ਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦੀ ਗਿਣਤੀ 8,159 ਹੋ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।
ਦਿੱਲੀ ਦੇ ਸਿਹਤ ਵਿਭਾਗ ਵੱਲੋਂ ਜਾਰੀ ਇੱਕ ਬੁਲੇਟਿਨ ਦੇ ਅਨੁਸਾਰ ਸ਼ੁੱਕਰਵਾਰ ਨੂੰ ਮਾਮਲਿਆਂ ਦੀ ਕੁਲ ਗਿਣਤੀ ਵੱਧ ਕੇ 5,17,238 ਹੋ ਗਈ ਜਿਨ੍ਹਾਂ 'ਚੋਂ 4,68,143 ਲੋਕ ਤੰਦਰੁਸਤ ਹੋ ਚੁੱਕੇ ਹਨ। ਇਸ ਦੇ ਅਨੁਸਾਰ ਦਿੱਲੀ 'ਚ ਇਸ ਸਮੇਂ 40,936 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ। ਦਿੱਲੀ 'ਚ ਰੈੱਡ ਜ਼ੋਨ ਦੀ ਗਿਣਤੀ ਸ਼ੁੱਕਰਵਾਰ ਨੂੰ ਵੱਧਕੇ 4,560 ਹੋ ਗਈ ਜਦੋਂ ਕਿ ਪਿਛਲੇ ਦਿਨ ਇਹ ਗਿਣਤੀ 4,501 ਸੀ।
ਰਿਕਵਰ ਹੁੰਦੀ ਅਰਥ ਵਿਵਸਥਾ ਵਿਚਾਲੇ ਮੋਦੀ ਸਰਕਾਰ ਨੇ ਕੀਤਾ 2.65 ਲੱਖ ਕਰੋੜ ਰੁਪਏ ਪੈਕੇਜ ਦਾ ਐਲਾਨ
NEXT STORY