ਮੁੰਬਈ - ਮਹਾਰਾਸ਼ਟਰ ਵਿੱਚ ਕੋਰੋਨਾ ਵਾਇਰਸ ਟੀਕਾਕਰਣ ਮੁਹਿੰਮ 'ਤੇ 18 ਜਨਵਰੀ ਤੱਕ ਲਈ ਫਿਲਹਾਲ ਰੋਕ ਲਗਾ ਦਿੱਤੀ ਗਈ ਹੈ। ਸੂਬਾ ਸਿਹਤ ਵਿਭਾਗ ਨੇ ਦੱਸਿਆ ਕਿ ਕੋਵਿਨ (CoWin) ਐਪਲਿਕੇਸ਼ਨ ਵਿੱਚ ਆਈ ਤਕਨੀਕੀ ਦਿੱਕਤਾਂ ਦੇ ਚੱਲਦੇ ਪੂਰੇ ਮਹਾਰਾਸ਼ਟਰ ਵਿੱਚ ਟੀਕਾਕਰਣ ਪ੍ਰੋਗਰਾਮ ਮੁਅੱਤਲ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ- ਅੰਦੋਲਨ ਵਿਚਾਲੇ ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਨੂੰ NIA ਦਾ ਸੰਮਨ, ਕੱਲ ਹੋ ਸਕਦੀ ਹੈ ਪੁੱਛਗਿੱਛ
ਮੁੰਬਈ ਵਿੱਚ ਅੱਜ ਕੋਰੋਨਾ ਟੀਕਾਕਰਣ ਮੁਹਿੰਮ ਦੇ ਪਹਿਲੇ ਦਿਨ ਤਕਨੀਕੀ ਖਰਾਬੀ ਦੇ ਚੱਲਦੇ 4000 ਲੋਕਾਂ ਦੇ ਟੀਕਾਕਰਣ ਦਾ ਟੀਚਾ ਪੂਰਾ ਨਹੀਂ ਹੋ ਸਕਿਆ। ਸਰਕਾਰ ਦਾ ਕਹਿਣਾ ਹੈ ਕਿ ਆਫਲਾਈਨ ਮਾਧਿਅਮ ਦੇ ਜ਼ਰੀਏ ਟੀਕਾਕਰਣ ਦਾ ਕੰਮ ਨਹੀਂ ਕੀਤਾ ਜਾਵੇਗਾ।
ਓਡਿਸ਼ਾ ਵਿੱਚ ਇੱਕ ਦਿਨ ਦੀ ਰੋਕ
ਪਹਿਲੇ ਦਿਨ ਦੇ ਟੀਕਾਕਰਣ ਤੋਂ ਬਾਅਦ ਓਡਿਸ਼ਾ ਸਰਕਾਰ ਨੇ ਕਿਹਾ ਹੈ ਕਿ ਐਤਵਾਰ ਨੂੰ ਸੂਬੇ ਵਿੱਚ ਕਿਸੇ ਨੂੰ ਵੀ ਟੀਕਾ ਨਹੀਂ ਲਗਾਇਆ ਜਾਵੇਗਾ। ਸਰਕਾਰ ਦਾ ਕਹਿਣਾ ਹੈ ਕਿ ਉਹ ਟੀਕਾ ਲਗਵਾਉਣ ਵਾਲਿਆਂ ਦੀ ਹਾਲਤ 'ਤੇ ਇੱਕ ਦਿਨ ਨਜ਼ਰ ਰੱਖਣਗੇ। ਸਿਹਤ ਅਤੇ ਪਰਿਵਾਰ ਕਲਿਆਣ ਵਿਭਾਗ ਵਿੱਚ ਵਧੀਕ ਮੁੱਖ ਸਕੱਤਰ ਪੀ.ਕੇ. ਮੋਹਪਾਤਰਾ ਨੇ ਇਹ ਜਾਣਕਾਰੀ ਦਿੱਤੀ। ਸੋਮਵਾਰ ਤੋਂ ਇਹ (ਟੀਕਾਕਰਣ) ਫਿਰ ਸ਼ੁਰੂ ਹੋਵੇਗਾ ਅਤੇ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ 3.28 ਲੱਖ ਸਿਹਤ ਕਰਮਚਾਰੀਆਂ ਦਾ ਟੀਕਾਕਰਣ ਨਹੀਂ ਹੋ ਜਾਂਦਾ। ਦੱਸ ਦਿਓ ਕਿ ਦੇਸ਼ ਵਿੱਚ ਓਡਿਸ਼ਾ ਪਹਿਲਾ ਸੂਬਾ ਹੈ, ਜਿਸ ਨੇ ਟੀਕਾਕਰਣ ਪ੍ਰੋਗਰਾਮ 'ਤੇ ਇੱਕ ਦਿਨ ਦੀ ਰੋਕ ਲਗਾਈ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।
ਖੇਤੀ ਕਾਨੂੰਨਾਂ 'ਤੇ ਆਪਣੀ ਗਲਤੀ ਸਵੀਕਾਰ ਕਰੇ ਮੋਦੀ ਸਰਕਾਰ: ਪੀ ਚਿਦੰਬਰਮ
NEXT STORY