ਗੰਗਟੋਕ- ਸਿੱਕਿਮ ਵਿਚ ਸ਼ਨੀਵਾਰ ਨੂੰ ਕੋਰੋਨਾ ਵਾਇਰਸ ਦੇ 11 ਹੋਰ ਮਾਮਲੇ ਸਾਹਮਣੇ ਆਏ, ਜਿਸ ਦੇ ਬਾਅਦ ਪ੍ਰਦੇਸ਼ ਵਿਚ ਕੁੱਲ ਕੋਰੋਨਾ ਪੀੜਤਾਂ ਦੀ ਗਿਣਤੀ ਵੱਧ ਕੇ 650 ਹੋ ਗਈ।
ਸੂਬੇ ਦੇ ਸਿਹਤ ਸਕੱਤਰ ਸਹਿ ਮਹਾਨਿਰਦੇਸ਼ਕ ਡਾਕਟਰ ਪੇਮਪਾ ਟੀ ਭੂਟੀਆ ਨੇ ਦੱਸਿਆ ਕਿ ਸਾਰੇ ਨਵੇਂ ਮਾਮਲੇ ਪੂਰਬੀ ਸਿੱਕਿਮ ਜ਼ਿਲ੍ਹੇ ਵਿਚ ਸਾਹਮਣੇ ਆਏ ਹਨ।
ਉਨ੍ਹਾਂ ਦੱਸਿਆ ਕਿ ਪੂਰਬੀ ਸਿੱਕਿਮ ਜ਼ਿਲ੍ਹੇ ਵਿਚ ਕੋਰੋਨਾ ਵਾਇਰਸ ਦੇ ਸਭ ਤੋਂ ਵਧੇਰੇ 464 ਮਾਮਲੇ ਸਾਹਮਣੇ ਆਏ ਹਨ। ਇਸ ਦੇ ਇਲਾਵਾ ਦੱਖਣੀ ਸਿੱਕਿਮ ਜ਼ਿਲ੍ਹੇ ਵਿਚ 143, ਪੱਛਮੀ ਸਿੱਕਿਮ ਜ਼ਿਲ੍ਹੇ ਵਿਚ 42 ਅਤੇ ਉੱਤਰੀ ਸਿੱਕਿਮ ਵਿਚ ਇਕ ਮਾਮਲੇ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਇਸ ਸਮੇਂ 380 ਇਲਾਜ ਅਧੀਨ ਵਿਅਕਤੀ ਹਨ, ਜਦਕਿ 269 ਕੋਰੋਨਾ ਵਾਇਰਸ ਨੂੰ ਮਾਤ ਦੇ ਕੇ ਸਿਹਤਯਾਬ ਹੋ ਚੁੱਕੇ ਹਨ। ਡਾ. ਭੂਟੀਆ ਨੇ ਕਿਹਾ ਕਿ ਸਿੱਕਿਮ ਵਿਚ ਇਕ ਮਰੀਜ਼ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋਈ ਹੈ।
ਨਹੀਂ ਰਹੇ ਸਿਆਸਤ ਦੇ 'ਅਮਰ', ਅਜਿਹਾ ਰਿਹਾ ਬਾਲੀਵੁੱਡ ਤੋਂ ਸਿਆਸਤ ਤੱਕ ਦਾ ਸਫ਼ਰ
NEXT STORY