ਨਵੀਂ ਦਿੱਲੀ (ਭਾਸ਼ਾ)— ਕੇਂਦਰ ਸਰਕਾਰ ਨੇ ਕੋਰੋਨਾ ਵਾਇਰਸ ਦੇ ਇਨਫੈਕਸ਼ਨ ਨੂੰ ਫੈਲਣ ਤੋਂ ਰੋਕਣ ਲਈ ਆਪਣੇ 50 ਫੀਸਦੀ ਕਰਮਚਾਰੀਆਂ ਨੂੰ ਘਰ ਤੋਂ ਕੰਮ ਕਰਨ ਦੀ ਇਜਾਜ਼ਤ ਦੇਣ ਦਾ ਵੀਰਵਾਰ ਭਾਵ ਅੱਜ ਫੈਸਲਾ ਕੀਤਾ ਹੈ, ਜਦਕਿ ਬਾਕੀ ਦੇ ਕਰਮਚਾਰੀ ਰੋਜ਼ਾਨਾ ਦਫਤਰ ਆਉਣਗੇ ਪਰ ਉਹ 3 ਵੱਖ-ਵੱਖ ਸਮੇਂ ’ਤੇ ਆਉਣਗੇ। ਅਮਲਾ ਮੰਤਰਾਲੇ ਨੇ ਹੁਕਮ ਵਿਚ ਕਿਹਾ ਕਿ ਸਾਰੇ ਵਿਭਾਗਾਂ ਦੇ ਮੁਖੀਆਂ ਇਹ ਯਕੀਨੀ ਕਰਨ ਕਿ ਸਮੂਹ ਬੀ ਅਤੇ ਸੀ ਦੇ 50 ਫੀਸਦੀ ਕਰਮਚਾਰੀ ਰੋਜ਼ਾਨਾ ਦਫਤਰ ਆਉਣਗੇ ਅਤੇ ਬਾਕੀ 50 ਫੀਸਦੀ ਨੂੰ ਘਰ ਤੋਂ ਕੰਮ ਕਰਨ ਦਾ ਨਿਰਦੇਸ਼ ਦਿੱਤਾ ਜਾਣਾ ਚਾਹੀਦਾ ਹੈ।
ਮੰਤਰਾਲੇ ਨੇ ਕਿਹਾ ਕਿ ਦਫਤਰ ਆਉਣ ਲਈ ਸਾਰੇ ਕਰਮਚਾਰੀਆਂ ਦਾ ਸਮਾਂ ਵੱਖ-ਵੱਖ ਹੋਣਾ ਚਾਹੀਦਾ ਹੈ। ਹੁਕਮ ਵਿਚ ਕਿਹਾ ਗਿਆ ਕਿ ਇਹ ਸਲਾਹ ਦਿੱਤੀ ਜਾਂਦੀ ਹੈ ਕਿ ਕੰਮ ਕਰਨ ਦੇ ਘੰਟਿਆਂ ਲਈ ਕਰਮਚਾਰੀਆਂ ਦੇ 3 ਸਮੂਹ ਬਣਾਏ ਜਾਣ ਅਤੇ ਉਨ੍ਹਾਂ ਨੂੰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ, ਸਵੇਰੇ 9.30 ਵਜੇ ਤੋਂ ਸ਼ਾਮ 6 ਵਜੇ ਅਤੇ ਸਵੇਰੇ 10 ਵਜੇ ਤੋਂ ਸ਼ਾਮ 6.30 ਵਜੇ ਦਾ ਸਮਾਂ ਵੰਡਿਆ ਜਾਵੇ।
ਹੁਕਮ ’ਚ ਕਿਹਾ ਗਿਆ ਕਿ ਸਾਰੇ ਵਿਭਾਗਾਂ ਦੇ ਮੁਖੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਸਮੂਹ ਬੀ ਅਤੇ ਸੀ ਦੇ ਕਰਮਚਾਰੀਆਂ ਲਈ ਹਫਤਾਵਾਰੀ ਰੋਸਟਰ ਬਣਾਉਣ ਅਤੇ ਉਨ੍ਹਾਂ ਨੂੰ ਇਕ ਹਫਤੇ ਦੇ ਅੰਤਰਾਲ ’ਤੇ ਦਫਤਰ ਆਉਣ ਦਾ ਨਿਰਦੇਸ਼ ਦੇਣ। ਹਾਲਾਂਕਿ ਪਹਿਲੇ ਹਫਤੇ ਦੇ ਰੋਸਟਰ ’ਤੇ ਫੈਸਲਾ ਕਰਨ ਲਈ ਵਿਭਾਗਾਂ ਦੇ ਮੁਖੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਦਫਤਰ ਦੇ ਨੇੜੇ ਰਹਿਣ ਵਾਲੇ ਆਪਣੇ ਵਾਹਨ ਤੋਂ ਦਫਤਰ ਆਉਣ ਵਾਲੇ ਆਪਣੇ ਕਰਮਚਾਰੀਆਂ ਨੂੰ ਸ਼ਾਮਲ ਕਰਨ।
ਕੋਰੋਨਾ ਵਾਇਰਸ : ਟਰੈਫਿਕ ਸਿਗਨਲ 'ਤੇ ਪੁਲਸ ਸਿਖਾ ਰਹੀ ਹੱਥ ਧੋਣ ਦਾ ਤਰੀਕਾ
NEXT STORY