ਨੈਸ਼ਨਲ ਡੈਸਕ : ਕੇਂਦਰ ਸਰਕਾਰ ਨੇ ਮੈਸੇਜਿੰਗ ਐਪ 'ਟੈਲੀਗ੍ਰਾਮ' ਖਿਲਾਫ ਸਖ਼ਤ ਰੁਖ਼ ਅਖਤਿਆਰ ਕਰਦਿਆਂ ਕਾਪੀਰਾਈਟ ਕਾਨੂੰਨ ਦੀ ਉਲੰਘਣਾ ਕਰਨ ਵਾਲੇ 3,100 ਤੋਂ ਵੱਧ ਚੈਨਲਾਂ ਨੂੰ ਤਿੰਨ ਘੰਟਿਆਂ ਦੇ ਅੰਦਰ-ਅੰਦਰ ਬੰਦ ਕਰਨ ਦਾ ਨਿਰਦੇਸ਼ ਦਿੱਤਾ ਹੈ। ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਪਾਇਆ ਕਿ ਇਨ੍ਹਾਂ ਚੈਨਲਾਂ ਰਾਹੀਂ ਓ.ਟੀ.ਟੀ. (OTT) ਪਲੇਟਫਾਰਮਾਂ, ਫਿਲਮਾਂ ਅਤੇ ਹੋਰ ਨਿਰਮਾਤਾਵਾਂ ਦੀ ਮਾਲਕਾਨਾ ਸਮੱਗਰੀ ਨੂੰ ਬਿਨਾਂ ਕਿਸੇ ਕਾਨੂੰਨੀ ਇਜਾਜ਼ਤ ਦੇ ਗੈਰ-ਕਾਨੂੰਨੀ ਤਰੀਕੇ ਨਾਲ ਸਾਂਝਾ ਕੀਤਾ ਜਾ ਰਿਹਾ ਸੀ।
ਮੰਤਰਾਲੇ ਵੱਲੋਂ ਜਾਰੀ ਨੋਟੀਫਿਕੇਸ਼ਨ ਵਿੱਚ ਸੰਯੁਕਤ ਸਕੱਤਰ ਸੀ. ਸੇਂਥਿਲ ਰਾਜਨ ਨੇ ਕਿਹਾ ਕਿ ਇਹ ਚੈਨਲ ਕਾਪੀਰਾਈਟ ਐਕਟ, 1957 (Copyright Act, 1957) ਦੇ ਵੱਖ-ਵੱਖ ਨਿਯਮਾਂ ਦੀ ਉਲੰਘਣਾ ਕਰ ਰਹੇ ਸਨ। ਨੋਟੀਫਿਕੇਸ਼ਨ ਮੁਤਾਬਕ, ਟੈਲੀਗ੍ਰਾਮ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਇਸ ਸੂਚਨਾ ਦੇ ਜਾਰੀ ਹੋਣ ਦੇ 3 ਘੰਟਿਆਂ ਦੇ ਅੰਦਰ ਸਬੰਧਤ ਚੈਨਲਾਂ ਅਤੇ ਉਨ੍ਹਾਂ ਦੀ ਸਾਰੀ ਸਮੱਗਰੀ ਨੂੰ ਹਟਾ ਦੇਵੇ ਅਤੇ ਯੂਜ਼ਰਸ ਦੀ ਪਹੁੰਚ ਬੰਦ ਕਰ ਦੇਵੇ।
ਸਰਕਾਰ ਦੇ ਇਸ ਆਦੇਸ਼ ਵਿੱਚ ਕੁੱਲ 3,142 ਟੈਲੀਗ੍ਰਾਮ ਚੈਨਲਾਂ ਨੂੰ ਹਟਾਉਣ ਲਈ ਚਿੰਨ੍ਹਿਤ ਕੀਤਾ ਗਿਆ ਹੈ। ਸਰਕਾਰ ਨੇ ਟੈਲੀਗ੍ਰਾਮ ਨੂੰ ਇਹ ਵੀ ਸਪੱਸ਼ਟ ਕੀਤਾ ਹੈ ਕਿ ਉਹ ਇਸ ਪ੍ਰਕਿਰਿਆ ਦੌਰਾਨ ਕਿਸੇ ਵੀ ਤਰ੍ਹਾਂ ਦੇ ਸਬੂਤਾਂ ਨਾਲ ਛੇੜਛਾੜ ਨਾ ਹੋਣ ਦੇਵੇ। ਇਸ ਕਾਰਵਾਈ ਨੂੰ ਇੰਟਰਨੈੱਟ 'ਤੇ ਹੋ ਰਹੀ ਪਾਇਰੇਸੀ (Piracy) ਨੂੰ ਰੋਕਣ ਲਈ ਇੱਕ ਵੱਡੇ ਕਦਮ ਵਜੋਂ ਦੇਖਿਆ ਜਾ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਈਰਾਨ-ਇਜ਼ਰਾਈਲ ਜੰਗ: ਮਰਚੈਂਟ ਸ਼ਿਪ 'ਤੇ ਹਮਲੇ 'ਚ 2 ਭਾਰਤੀਆਂ ਦੀ ਮੌਤ, 1 ਲਾਪਤਾ
NEXT STORY