ਨਵੀਂ ਦਿੱਲੀ- ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਆਜ਼ਾਦੀ ਦਿਵਸ ਨੂੰ ਉਤਸ਼ਾਹ ਨਾਲ 15 ਅਗਸਤ ਨੂੰ ਮਨਾਇਆ ਜਾਵੇਗਾ। ਹਾਲਾਂਕਿ ਕੋਰੋਨਾ ਵਾਇਰਸ ਮਹਾਮਾਰੀ ਦੇ ਮੱਦੇਨਜ਼ਰ ਆਜ਼ਾਦੀ ਦਿਵਸ ਪ੍ਰੋਗਰਾਮ 'ਚ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾਈਆਂ ਗਈਆਂ ਹਨ। ਗ੍ਰਹਿ ਮੰਤਰਾਲੇ (ਐੱਮ.ਐੱਚ.ਏ.) ਨੇ ਇਸ ਸੰਬੰਧ 'ਚ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਮੰਤਰਾਲੇ ਨੇ ਆਜ਼ਾਦੀ ਦਿਵਸ ਮਨਾਉਣ ਦੌਰਾਨ ਜ਼ਰੂਰੀ ਨਿਯਮਾਂ ਦਾ ਪਾਲਣ ਕਰਨ ਦੇ ਨਿਰਦੇਸ਼ ਦਿੱਤੇ ਹਨ, ਜਿਵੇਂ ਕਿ ਸੋਸ਼ਲ ਡਿਸਟੈਂਸਿੰਗ, ਮਾਸਕ ਪਹਿਨਣਾ, ਸੈਨੇਟਾਈਜ਼ੇਸ਼ਨ, ਵੱਡੀ ਗਿਣਤੀ 'ਚ ਇੱਕਠੇ ਨਾ ਹੋਣਾ ਆਦਿ ਇਸ 'ਚ ਸ਼ਾਮਲ ਹਨ। ਗ੍ਰਹਿ ਮੰਤਰਾਲੇ ਅਤੇ ਸਿਹਤ ਤੇ ਪਰਿਵਾਰ ਕਲਿਆਣ ਮੰਤਰਾਲੇ ਵਲੋਂ ਕੋਵਿਡ-19 ਨਾਲ ਸੰਬੰਧਤ ਸਾਰੇ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕੀਤਾ ਜਾਣਾ ਚਾਹੀਦਾ। ਗ੍ਰਹਿ ਮੰਤਰਾਲੇ ਨੇ ਇਕ ਐਡਵਾਇਜ਼ਰੀ ਜਾਰੀ ਕਰ ਕੇ ਕਿਹਾ ਹੈ ਕਿ ਆਜ਼ਾਦੀ ਦਿਵਸ ਸਮਾਰੋਹ 'ਚ ਡਾਕਟਰਾਂ, ਸਿਹਤ ਅਤੇ ਸਫ਼ਾਈ ਕਰਮੀਆਂ ਵਰਗੇ ਕੋਰੋਨਾ ਯੋਧਿਆਂ ਨੂੰ ਮਹਾਮਾਰੀ ਵਿਰੁੱਧ ਲੜਾਈ 'ਚ ਉਨ੍ਹਾਂ ਦੀਆਂ ਸੇਵਾਵਾਂ ਨੂੰ ਧਿਆਨ 'ਚ ਰੱਖਦੇ ਹੋਏ ਸੱਦਾ ਦਿੱਤਾ ਜਾਣਾ ਚਾਹੀਦਾ। ਇਸ 'ਚ ਕਿਹਾ ਗਿਆ ਹੈ ਕਿ ਮਹਾਮਾਰੀ ਨੂੰ ਹਰਾ ਚੁਕੇ ਲੋਕਾਂ ਨੂੰ ਵੀ ਇਸ 'ਚ ਸੱਦਾ ਦਿੱਤਾ ਜਾਣਾ ਚਾਹੀਦਾ ਹੈ।
ਮੰਤਰਾਲੇ ਅਨੁਸਾਰ, ਸਵੇਰੇ 9 ਵਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਰਾਸ਼ਟਰੀ ਝੰਡਾ ਲਹਿਰਾਇਆ ਜਾਵੇਗਾ, ਰਾਸ਼ਟਰਗਾਣ ਵਜੇਗਾ, ਪ੍ਰਧਾਨ ਮੰਤਰੀ ਵਲੋਂ ਆਜ਼ਾਦੀ ਦਿਵਸ ਦਾ ਭਾਸ਼ਣ ਹੋਵੇਗਾ ਅਤੇ ਇਸ ਤੋਂ ਬਾਅਦ ਗੁਬਾਰਿਆਂ ਨੂੰ ਆਸਮਾਨ 'ਚ ਛੱਡਿਆ ਜਾਵੇਗਾ। 15 ਅਗਸਤ ਦੀ ਦੁਪਹਿਰ ਨੂੰ ਰਾਸ਼ਟਰਪਤੀ ਭਵਨ 'ਚ ਜੋ ਐੱਟ ਹੋਮ ਪ੍ਰੋਗਰਾਮ ਹੁੰਦਾ ਹੈ, ਉਸ 'ਚ ਵੀ ਇਸ ਵਾਰ ਨਿਯਮਾਂ ਦਾ ਧਿਆਨ ਰੱਖਿਆ ਜਾਵੇਗਾ। ਇਸ ਵਾਰ ਆਜ਼ਾਦੀ ਦਿਵਸ ਦੀ ਥੀਮ ਨੂੰ ਕੋਵਿਡ ਯੋਧਿਆਂ ਨੂੰ ਸਮਰਪਿਤ ਕੀਤਾ ਜਾਵੇਗਾ। ਗ੍ਰਹਿ ਮੰਤਰਾਲੇ ਨੇ ਸਾਰੀਆਂ ਰਾਜ ਸਰਕਾਰਾਂ ਅਤੇ ਕੇਂਦਰ ਸ਼ਾਸਿਤ ਰਾਜਾਂ ਨੂੰ 15 ਅਗਸਤ ਨੂੰ ਲੈ ਕੇ ਗਾਈਡਲਾਈਨਜ਼ ਭੇਜ ਦਿੱਤੀਆਂ ਹਨ, ਜਿਨ੍ਹਾਂ 'ਚ ਰਾਜਧਾਨੀ, ਜ਼ਿਲ੍ਹਾ, ਬਲਾਕ ਪੱਧਰ 'ਤੇ ਕਿਸ ਤਰ੍ਹਾਂ ਪ੍ਰੋਗਰਾਮ ਮਨਾਇਆ ਜਾ ਸਕਦਾ ਹੈ।
ਹੁਣ ਘਰ ਬੈਠੇ ਬਦਲੋ ਆਧਾਰ ਕਾਰਡ 'ਚ ਆਪਣਾ ਪਤਾ, ਵੀਡੀਓ 'ਚ ਵੇਖੋ ਪੂਰਾ ਤਰੀਕਾ
NEXT STORY