ਹੈਦਰਾਬਾਦ - ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਦੁਨੀਆ ਭਰ 'ਚ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਥੇ ਹੀ ਹੈਦਰਾਬਾਦ 'ਚ ਸੈਂਟਰ ਫਾਰ ਸੈਲਿਉਲਰ ਐਂਡ ਮਾਲੀਕਿਊਲਰ ਬਾਇਓਲਾਜੀ (CCMB) ਬੀਤੇ ਦੋ ਹਫਤਿਆਂ ਤੋਂ ਇਸ ਵਾਇਰਸ ਨੂੰ ਲੈਬ 'ਚ ਪੈਦਾ ਕਰ ਰਿਹਾ ਹੈ। ਇਸ ਦਾ ਮਕਸਦ ਵਾਇਰਸ ਦੇ ਜੀਨੋਮ ਦੀ ਬਣਾਵਟ ਅਤੇ ਇਸ ਦੀ ਕੁਦਰਤ 'ਤੇ ਜਾਂਚ ਕਰਣਾ ਹੈ। ਇਸ ਵਾਇਰਸ ਬਾਰੇ ਜਿਆਦਾ ਤੋਂ ਜਿਆਦਾ ਡਾਟਾ ਅਤੇ ਜਾਣਕਾਰੀ ਇਕੱਠਾ ਕਰਣ ਦੀ ਵੀ ਕੋਸ਼ਿਸ਼ ਹੈ। ਇੱਕ ਨਿਅੰਤਰਿਤ ਮਾਹੌਲ 'ਚ ਵਿਗਿਆਨੀ ਅਫਰੀਕੀ ਹਰੇ ਬਾਂਦਰ ਦੇ ਗੁਰਦੇ ਦੀ ਕੋਸ਼ਿਕਾ 'ਚ ਵਾਇਰਸ ਨੂੰ ਵਿਕਸਿਤ ਕਰ ਰਹੇ ਹਨ।
CCMB ਨੂੰ ਪੰਜ ਦਹਾਕੇ ਪਹਿਲਾਂ ਹੀ ਹੈਦਰਾਬਾਦ 'ਚ ਸਥਾਪਤ ਕੀਤਾ ਗਿਆ ਸੀ। ਇਹ ਸੰਸਥਾਨ ਦੇਸ਼ ਦੀ ਅਹਿਮ ਰਿਸਰਚ ਲੈਬ 'ਚੋਂ ਇੱਕ ਹੈ। ਇੱਥੇ ਵਿਗਿਆਨੀ ਲਗਾਤਾਰ ਵਾਇਰਸ ਦੇ ਫੈਲਾਅ ਨੂੰ ਰੋਕਣ ਦੇ ਨਵੇਂ ਤਰੀਕੇ ਲੱਭਣ ਲਈ ਕੰਮ ਕਰ ਰਹੇ ਹਨ। CCMB ਦੇ ਨਿਦੇਸ਼ਕ ਰਾਕੇਸ਼ ਮਿਸ਼ਰਾ ਨੇ ਸੰਸਥਾਨ ਦੀ ਲੈਬ 'ਚ ਵਾਇਰਸ ਕਲਚਰ ਬਾਰੇ ਕਿਹਾ, “ਅਸੀਂ ਲੈਬ 'ਚ ਇਸ ਵਾਇਰਸ ਨੂੰ ਵੱਡੀ ਗਿਣਤੀ 'ਚ ਪੈਦਾ ਕਰਣਾ ਸ਼ੁਰੂ ਕਰ ਦਿੱਤਾ ਹੈ ਜਿਸ ਦੇ ਨਾਲ ਕਿ ਕੋਸ਼ਿਕਾਵਾਂ 'ਚ ਇਸ ਵਾਧੇ 'ਤੇ ਅਧਿਐਨ ਕੀਤਾ ਜਾ ਸਕੇ ਅਤੇ ਨਾਲ ਹੀ ਸੀਰਮ ਟੈਸਟਿੰਗ 'ਚ ਇਸ ਦਾ ਇਸਤੇਮਾਲ ਹੋ ਸਕੇ।’’
ਰਾਕੇਸ਼ ਮਿਸ਼ਰਾ ਨੇ ਇਕ ਨਿਊਜ਼ ਚੈਨਲ ਨੂੰ ਕਿਹਾ, “ਹਾਲੇ ਤੱਕ ਅਜਿਹਾ ਕੋਈ ਵਿਗਿਆਨੀ ਪ੍ਰਮਾਣ ਨਹੀਂ ਹੈ ਜੋ ਇਹ ਸਾਬਤ ਕਰਦਾ ਹੋਵੇ ਕਿ ਭਾਰਤ 'ਚ ਕੋਰੋਨਾ ਵਾਇਰਸ ਦੁਨੀਆ ਦੇ ਹੋਰ ਹਿੱਸਿਆਂ ਤੋਂ ਵੱਖ ਹੈ ਜਾਂ ਕਮਜ਼ੋਰ ਹੈ।” ਪਰ ਮਿਸ਼ਰਾ ਇਸ ਗੱਲ ਤੋਂ ਸਹਿਮਤ ਹਨ ਕਿ ਵਾਇਰਸ ਲਗਾਤਾਰ ਆਪਣੇ ਆਪ ਨੂੰ ਮਿਉਟੇਟ ਕਰ ਰਿਹਾ ਭਾਵ ਬਦਲ ਰਿਹਾ ਹੈ। ਡਾ ਮਿਸ਼ਰਾ ਨੇ ਦੇਸ਼ ਅਤੇ ਰਾਜਾਂ 'ਚ ਵੱਡੇ ਪੱਧਰ 'ਤੇ ਟੈਸਟਿੰਗ ਦੀ ਵਕਾਲਤ ਕੀਤੀ। ਉਨ੍ਹਾਂ ਕਿਹਾ ਕਿ ਅਜਿਹਾ ਇਸ ਲਈ ਕਰਣਾ ਜ਼ਰੂਰੀ ਹੈ ਕਿਉਂਕਿ ਅਜਿਹੇ ਕੇਸ ਵੱਡੀ ਗਿਣਤੀ 'ਚ ਹਨ ਜਿੱਥੇ ਲੱਛਣ ਵਿਖਾਈ ਹੀ ਨਹੀਂ ਦੇ ਰਹੇ। ਡਾ. ਮਿਸ਼ਰਾ ਨੇ ਲਾਕਡਾਊਨ ਨੂੰ ਵਧਾਏ ਜਾਣ ਦਾ ਵੀ ਸਮਰਥਨ ਕੀਤਾ।
CCMB ਨਿਦੇਸ਼ਕ ਨੇ ਕਿਹਾ, ਜੇਕਰ ਅਸੀਂ ਸੋਸ਼ਲ ਡਿਸਟੈਂਸਿੰਗ 'ਤੇ ਲਾਕਡਾਊਨ ਨਿਰਦੇਸ਼ਾਂ ਦਾ ਪਾਲਣ ਕਰਦੇ ਹਾਂ ਤਾਂ ਅਸੀਂ ਜੂਨ ਦੇ ਅੰਤ ਤੱਕ ਹਾਲਾਤ ਨੂੰ ਕਾਬੂ 'ਚ ਹੁੰਦਾ ਦੇਖ ਸਕਦੇ ਹਾਂ। ਜੇਕਰ ਅਸੀਂ ਲਾਕਡਾਊਨ ਨੂੰ ਠੀਕ ਤਰ੍ਹਾਂ ਨਾਲ ਅਮਲ 'ਚ ਨਹੀਂ ਲਿਆਵਾਂਗੇ ਤਾਂ ਸਾਲ ਦੇ ਅਖੀਰ ਤੱਕ ਇਸੇ ਤਰ੍ਹਾਂ ਹੀ ਚੱਲ ਸਕਦਾ ਹੈ।” ਉਨ੍ਹਾਂ ਇਹ ਵੀ ਦੱਸਿਆ ਕਿ CCMB ਦੇ ਵਿਗਿਆਨੀ ਘੋੜੇ ਵਰਗੇ ਵੱਡੇ ਜਾਨਵਰ 'ਚ ਵਾਇਰਸ ਐਂਟੀਬਾਡੀ ਵਿਕਸਿਤ ਕਰ ਰਹੇ ਹਨ ਜੋ ਪਲਾਜ਼ਮਾ ਐਂਟੀਬਾਡੀ ਦੇ ਸਮਾਨ ਹੈ।
ਉਧਵ ਦੀ ਰਾਹ ਹੋਵੇਗੀ ਆਸਾਨ, ਰਾਜਪਾਲ ਨੇ EC ਨੂੰ ਕਿਹਾ- ਜਲਦ ਕਰਾਓ ਵਿਧਾਨ ਪ੍ਰੀਸ਼ਦ ਦੀ ਚੋਣ
NEXT STORY