ਹੈਦਰਾਬਾਦ (ਭਾਸ਼ਾ) : ਹੈਟੇਰੋ ਸਮੂਹ ਦਾ ਹਿੱਸਾ ਹੈਟੇਰੋ ਲੈਬਸ ਨੇ ਬੁੱਧਵਾਰ ਨੂੰ ਕੋਵਿਡ-19 ਦੇ ਇਲਾਜ ਵਿਚ ਕੰਮ ਆਉਣ ਵਾਲੀ ਫੈਵੀਪਿਰਾਵਿਰ ਜੇਨੇਰਿਕ ਦਵਾਈ ਪੇਸ਼ ਕੀਤੀ ਹੈ। ਇਸ ਨੂੰ 'ਫੇਵੀਵਿਰ' ਬਰਾਂਡ ਨਾਮ ਦੇ ਤਹਿਤ ਬਾਜ਼ਾਰ ਵਿਚ ਉਤਾਰਿਆ ਗਿਆ ਹੈ। ਇਸ ਦਵਾਈ ਕੰਪਨੀ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ 'ਹੈਟੇਰੋ ਨੂੰ ਭਾਰਤ ਦੇ ਦਵਾਈ ਜਨਰਲ ਕੰਟਰੋਲਰ (ਡੀ.ਸੀ.ਜੀ.ਆਈ.) ਵੱਲੋਂ ਫੈਵੀਪਿਰਾਵਿਰ ਦੇ ਨਿਰਮਾਣ ਅਤੇ ਮਾਰਕੀਟਿੰਗ ਦੀ ਮਨਜ਼ੂਰੀ ਮਿਲ ਗਈ ਹੈ।'
ਹੈਟੇਰੋ ਸਮੂਹ ਦੀ ਕੋਵਿਡ-19 ਦੇ ਇਲਾਜ ਵਿਚ ਇਸਤੇਮਾਲ ਹੋਣ ਵਾਲੀ 'ਕੋਵਿਫੋਰ (ਰੇਮਡੇਸਿਵਿਰ)' ਦੇ ਬਾਅਦ ਫੇਵੀਵਿਰ ਦੂਜੀ ਦਵਾਈ ਹੈ ਜਿਸ ਨੂੰ ਕੰਪਨੀ ਨੇ ਤਿਆਰ ਕੀਤਾ ਹੈ। ਇਹ ਵਾਇਰਲ ਰੋਧੀ ਦਵਾਈ ਹੈ ਜਿਸ ਦੇ ਮੈਡੀਕਲ ਨਤੀਜੇ ਸਕਾਰਾਤਮਕ ਰਹੇ ਹਨ। ਹੈਟੇਰੋ ਦੀ ਇਸ ਜੇਨੇਰਿਕ ਦਵਾਈ ਫੇਵੀਵਿਰ ਦੀ ਇਕ ਗੋਲੀ ਦਾ ਮੁੱਲ 59 ਰੁਪਏ ਹੈ ਅਤੇ ਹੈਟੇਰੋ ਹੈਲਥਕੇਅਰ ਲਿਮਿਟਡ ਇਸ ਦੀ ਵੰਡ ਅਤੇ ਮਾਰਕੀਟਿੰਗ ਕਰ ਰਹੀ ਹੈ। ਕੰਪਨੀ ਦੇ ਬਿਆਨ ਵਿਚ ਕਿਹਾ ਗਿਆ ਹੈ ਕਿ ਇਹ ਦਵਾਈ 29 ਜੁਲਾਈ ਤੋਂ ਦੇਸ਼ ਦੀਆਂ ਸਾਰੀਆਂ ਪ੍ਰਚੂਨ ਦਵਾਈ ਦੀਆਂ ਦੁਕਾਨਾਂ ਅਤੇ ਹਸਪਤਾਲਾਂ ਦੇ ਦਵਾਈ ਕੇਂਦਰਾਂ 'ਤੇ ਉਪਲੱਬਧ ਹੋਵੇਗੀ। ਦਵਾਈ ਦੀ ਵਿਕਰੀ ਸਿਰਫ਼ ਡਾਕਟਰ ਦੀ ਪਰਚੀ ਦੇ ਆਧਾਰ 'ਤੇ ਹੋਵੇਗੀ। ਇਸ ਦਵਾਈ ਦਾ ਉਤਪਾਦਨ ਕੰਪਨੀ ਦੀ ਵਿਸ਼ਵ ਪੱਧਰ 'ਤੇ ਫਾਰਮੂਲੇਸ਼ਨ ਸਹੂਲਤ ਵਾਲੀ ਫੈਕਟਰੀ ਵਿਚ ਕੀਤਾ ਜਾ ਰਿਹਾ ਹੈ ਜਿਸ ਨੂੰ ਵੱਖ-ਵੱਖ ਦੇਸ਼ਾਂ ਨਾਲ ਹੀ ਅਮਰੀਕਾ ਦੀ ਯੂ.ਐਸ.ਐਫ.ਡੀ.ਏ. ਅਤੇ ਯੂਰਪੀ ਸੰਘ ਦੇ ਸਬੰਧਤ ਦਵਾਈ ਅਥਾਰਿਟੀਆਂ ਦੀ ਇਜਾਜ਼ਤ ਪ੍ਰਾਪਤ ਹੈ।
ਹਫ਼ਤੇ 'ਚ ਦੋ ਦਿਨ ਤਾਲਾਬੰਦੀ ਕਾਰਨ ਪੱਛਮੀ ਬੰਗਾਲ 'ਚ ਸੰਨਾਟਾ
NEXT STORY