ਨਵੀਂ ਦਿੱਲੀ — ਦੇਸ਼ 'ਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਹਰ ਰੋਜ਼ ਮਾਮਲਿਆਂ 'ਚ ਵਾਧੇ ਨੂੰ ਦੇਖਦੇ ਹੋਏ ਕੋਰੋਨਾ ਵਾਇਰਸ ਦੀ ਦਵਾਈ 'ਤੇ ਵੀ ਰਿਸਰਚ ਜਾਰੀ ਹੈ। ਇਸ ਦੌਰਾਨ ਬੈਂਗਲੁਰੂ ਦੇ ਇਕ ਡਾਕਟਰ ਨੇ ਕੋਰੋਨਾ ਵਾਇਰਸ ਦੀ ਦਵਾਈ ਬਣਾਉਣ ਦਾ ਦਾਅਵਾ ਕੀਤਾ ਹੈ। ਉਨ੍ਹਾਂ ਨੇ ਸਰਕਾਰ ਤੋਂ ਇਸ ਦੇ ਲਈ ਇਜਾਜ਼ਤ ਵੀ ਮੰਗੀ ਹੈ।
ਕਿਵੇਂ ਬਣਾਈ ਕੋਰੋਨਾ ਦੀ ਦਵਾਈ
ਬੈਂਗਲੁਰੂ ਦੇ ਆਨਕੋਲਾਜਿਸਟ ਡਾ. ਵਿਸ਼ਾਲ ਰਾਵ ਮੁਤਾਬਕ ਕੁਝ ਦਵਾਈਆਂ ਨੂੰ ਮਿਲਾ ਕੇ ਨਵੀਂ ਦਵਾਈ ਤਿਆਰ ਹੋਈ ਹੈ। ਉਨ੍ਹਾਂ ਕਿਹਾ ਕਿ ਸਾਇਟੋਕਾਇਨਜ ਦੀ ਮਦਦ ਨਾਲ ਇਕ ਮਿਸ਼ਰਣ ਬਣਾਇਆ ਜਾ ਸਕਦਾ ਹੈ। ਜਿਸ ਨੂੰ ਮਰੀਜ਼ਾਂ 'ਚ ਇੰਜੈਕਟ ਕੀਤਾ ਜਾ ਸਕਦਾ ਹੈ, ਜਿਸ ਨਾਲ ਉਨ੍ਹਾਂ ਦਾ ਇਮਿਊਨ ਸਿਸਟਮ ਮੁੜ ਜ਼ਿੰਦਾ ਹੋ ਜਾਵੇਗਾ। ਫਿਲਹਾਲ ਇਹ ਸ਼ੁਰੂਆਤੀ ਸਥਿਤੀ 'ਚ ਹੈ। ਅਸੀਂ ਸਰਕਾਰ ਤੋਂ ਇਸ ਦੇ ਲਈ ਮਦਦ ਮੰਗੀ ਹੈ।
ਸਰਕਾਰ ਤੋਂ ਮੰਗੀ ਇਜਾਜ਼ਤ
ਦਵਾਈ ਨਿਰਮਾਣ ਨੂੰ ਲੈ ਕੇ ਸਰਕਾਰ ਕੋਲ ਅਰਜ਼ੀ ਵੀ ਭੇਜੀ ਹੈ। ਅਜਿਹੇ 'ਚ ਸਰਕਾਰ ਦੀ ਮਨਜ਼ੂਰੀ ਤੋਂ ਬਾਅਦ ਹੀ ਅੱਗੇ ਦਾ ਕੰਮ ਸ਼ੁਰੂ ਹੋਵੇਗਾ ਅਤੇ ਜੇਕਰ ਇਹ ਪ੍ਰਯੋਗ ਸਫਲ ਹੋਇਆ ਤਾਂ ਭਾਰਤ ਕੋਰੋਨਾ ਦੀ ਦਵਾਈ ਬਣਾਉਣ ਵਾਲਾ ਪਹਿਲਾ ਦੇਸ਼ ਹੋਵੇਗਾ।
ਦਵਾਈ ਇਮਿਊਨ ਸਿਸਟਮ ਨੂੰ ਮੁੜ ਕਰੇਗੀ ਜ਼ਿੰਦਾ
ਦੱਸਣਯੋਗ ਹੈ ਕਿ ਮਨੁੱਖੀ ਸਰੀਰ ਦੀਆਂ ਕੋਸ਼ਿਕਾਵਾਂ 'ਚ ਵਾਇਰਸ ਨਾਲ ਲੜਨ ਦੀ ਸਮਰੱਥਾ ਹੁੰਦੀ ਹੈ। ਕੋਸ਼ਿਕਾਵਾਂ 'ਚ ਇੰਟਫੇਰਾਨ ਹੁੰਦੇ ਹਨ ਜੋ ਵਾਇਰਸ ਨਾਲ ਲੜਨ 'ਚ ਮਦਦਗਾਰ ਹੁੰਦੇ ਹਨ। ਹਾਲਾਂਕਿ ਜਦੋਂ ਮਰੀਜ਼ ਕੋਵਿਡ-19 ਤੋਂ ਪੀੜਤ ਹੁੰਦਾ ਹੈ ਤਾਂ ਉਸ ਦੀਆਂ ਕੋਸ਼ਿਕਾਵਾਂ ਨਾਲ ਇਹ ਇੰਟਰਫੇਰਾਨ ਨਹੀਂ ਨਿਕਲ ਪਾਉਂਦੇ, ਜਿਸ ਨਾਲ ਉਸ ਦਾ ਇਮਿਊਨ ਸਿਸਟਮ ਕਮਜ਼ੋਰ ਹੋ ਜਾਂਦਾ ਹੈ ਅਤੇ ਵਾਇਰਸ ਦਾ ਅਸਰ ਵਧ ਜਾਂਦਾ ਹੈ।
ਮੋਦੀ ਦੇ ਲਾਕਡਾਊਨ ਵਾਲੇ ਭਾਸ਼ਣ ਨੇ ਤੋੜੇ ਰਿਕਾਰਡ
NEXT STORY