ਗਾਜ਼ੀਆਬਾਦ— ਕੋਰੋਨਾ ਵਾਇਰਸ ਦਾ ਡਰ ਲੋਕਾਂ 'ਚ ਕਿਸ ਕਦਰ ਹਾਵੀ ਹੋ ਰਿਹਾ ਹੈ, ਇਸ ਦੀ ਤਾਜ਼ਾ ਉਦਾਹਰਣ ਉੱਤਰ ਪ੍ਰਦੇਸ਼ ਦੇ ਹਾਪੁੜ 'ਚ ਮਿਲੀ। ਹਾਪੁੜ ਦੇ ਥਾਣਾ ਪਿਲਖੁਵਾ ਖੇਤਰ 'ਚ ਇਕ ਸ਼ਖਸ ਨੇ ਕੋਰੋਨਾ ਹੋਣ ਦੇ ਸ਼ੱਕ 'ਚ ਗਲਾ ਕੱਟ ਕੇ ਖੁਦਕੁਸ਼ੀ ਕਰ ਲਈ। ਸੂਚਨਾ ਮਿਲਦੇ ਹੀ ਪੁਲਸ, ਪ੍ਰਸ਼ਾਸਨ ਅਤੇ ਸਿਹਤ ਵਿਭਾਗ ਦੀ ਟੀਮ ਮੌਕੇ 'ਤੇ ਪਹੁੰਚੀ। ਏ.ਡੀ.ਐੱਮ. ਪ੍ਰਸ਼ਾਸਨ ਜਯਨਾਥ ਯਾਦਵ ਨੇ ਦੱਸਿਆ ਕਿ ਇਸ ਸ਼ਖਸ ਦੀ ਕੋਈ ਟਰੈਵਲ ਹਿਸਟਰੀ ਨਹੀਂ ਸੀ ਅਤੇ ਨਾ ਹੀ ਮ੍ਰਿਤਕ ਦੇ ਪਰਿਵਾਰ 'ਚ ਕੋਈ ਕੋਰੋਨਾ ਇਨਫੈਕਟਡ ਸੀ। ਉਸ ਦਾ ਸੰਪਰਕ ਵੀ ਕਿਸੇ ਕੋਰੋਨਾ ਪੀੜਤ ਨਾਲ ਨਹੀਂ ਹੋਇਆ। ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਨਾਲ ਹੀ ਇਕ ਸੈਂਪਲ ਕੋਰੋਨਾ ਵਾਇਰਸ ਚੈੱਕ ਕਰਨ ਲਈ ਲਖਨਊ ਭੇਜਿਆ ਗਿਆ ਹੈ। ਇਸ ਤੋਂ ਇਲਾਵਾ ਉਸ ਸ਼ਖਸ ਦੀ ਪਤਨੀ ਅਤੇ ਬੱਚਿਆਂ ਦਾ ਵੀ ਸੈਂਪਲ ਲਿਆ ਗਿਆ ਹੈ। ਨਾਲ ਹੀ ਉਸ ਦੇ ਘਰ ਅਤੇ ਨੇੜੇ-ਤੇੜੇ ਦੇ ਇਲਾਕੇ ਨੂੰ ਸੈਨੇਟਾਈਜ਼ ਕੀਤਾ ਗਿਆ ਹੈ। ਰਿਪੋਰਟ ਆਉਣ ਤੋਂ ਬਾਅਦ ਹੀ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।
ਇਕ ਡਾਕਟਰ ਤੋਂ ਇਲਾਜ ਕਰਵਾ ਰਿਹਾ ਸੀ ਸੁਸ਼ੀਲ
ਜਾਣਕਾਰੀ ਅਨੁਸਾਰ ਮੂਲ ਰੂਪ ਨਾਲ ਬਾਗਪਤ ਵਾਸੀ ਸੁਸ਼ੀਲ ਕੁਮਾਰ (35) ਆਪਣੀ ਮਾਂ, ਪਤਨੀ ਅਤੇ 2 ਬੱਚਿਆਂ ਨਾਲ ਪਿਲਖੁਵਾ ਦੀ ਮੋਹਨਨਗਰ ਕਾਲੋਨੀ 'ਚ ਪਿਛਲੇ 4 ਸਾਲਾਂ ਤੋਂ ਰਹਿ ਰਹੇ ਸਨ। ਉੱਥੇ ਹੀ ਉਨ੍ਹਾਂ ਦੀ ਸੈਲੂਨ ਦੀ ਦੁਕਾਨ ਸੀ। ਪਰਿਵਾਰ ਨੇ ਦੱਸਿਆ ਕਿ ਇਕ ਹਫ਼ਤੇ ਪਹਿਲਾਂ ਹੀ ਸੁਸ਼ੀਲ ਨੂੰ ਬੁਖਾਰ ਆਇਆ ਸੀ। ਬੁਖਾਰ ਨਾ ਉਤਰਨ ਅਤੇ ਗਲੇ 'ਚ ਇਨਫੈਕਸ਼ਨ ਹੋਣ 'ਤੇ ਉਨ੍ਹਾਂ ਨੇ ਕੋਰੋਨਾ ਵਾਇਰਸ ਦੇ ਡਰ ਤੋਂ ਪਹਿਲਾਂ ਸਰਕਾਰੀ ਹਸਪਤਾਲ ਤੋਂ ਦਵਾਈ ਲਈ। ਆਰਾਮ ਨਾ ਮਿਲਣ 'ਤੇ ਮੋਦੀਨਗਰ 'ਚ ਇਕ ਡਾਕਟਰ ਤੋਂ ਇਲਾਜ ਕਰਵਾ ਰਿਹਾ ਸਨ।
ਕੋਰੋਨਾ ਹੋਣ ਦੀ ਗੱਲ ਕਾਰਨ ਲੋਕਾਂ ਨੇ ਦੁਕਾਨ 'ਤੇ ਆਉਣਾ ਕਰ ਦਿੱਤਾ ਸੀ ਬੰਦ
ਪਰਿਵਾਰ ਅਨੁਸਾਰ, ਨੇੜੇ-ਤੇੜੇ ਦੇ ਲੋਕਾਂ ਨੇ ਉਸ ਨੂੰ ਕੋਰੋਨਾ ਹੋਣ ਦੀ ਗੱਲ ਕਹਿੰਦੇ ਹੋਏ ਦੂਰੀ ਬਣਾ ਲਈ। ਲੋਕਾਂ ਨੇ ਦੁਕਾਨ 'ਤੇ ਆਉਣਾ ਬੰਦ ਕਰ ਦਿੱਤਾ। ਇਸ ਕਾਰਨ ਉਹ ਪਰੇਸ਼ਾਨੀ 'ਚ ਰਹਿਣ ਲੱਗਾ ਅਤੇ ਪਰਿਵਾਰ ਨੂੰ ਵਾਇਰਸ ਨਾ ਹੋਵੇ, ਇਸ ਡਰ ਕਾਰਨ ਖੁਦ ਵੱਖਰੇ ਕਮਰੇ 'ਚ ਰਹਿਣ ਲੱਗਾ। ਸ਼ਨੀਵਾਰ ਰਾਤ ਵੀ ਉਹ ਵੱਖਰੇ ਕਮਰੇ 'ਚ ਸੌਂ ਗਿਆ ਸੀ। ਐਤਵਾਰ ਸਵੇਰੇ ਜਦੋਂ ਪਰਿਵਾਰ ਵਾਲੇ ਚਾਹ ਲੈ ਕੇ ਪਹੁੰਚੇ ਤਾਂ ਸੁਸ਼ੀਲ ਖੂਨ ਨਾਲ ਲੱਥਪੱਥ ਮ੍ਰਿਤ ਹਾਲਤ 'ਚ ਪਿਆ ਸੀ। ਉਨ੍ਹਾਂ ਨੇ ਪੁਲਸ ਨੂੰ ਸੂਚਨਾ ਦਿੱਤੀ।
ਸੁਸਾਈਡ ਨੋਟ 'ਚ ਲਿਖਿਆ ਸੀ ਇਹ ਗੱਲ
ਕੋਰੋਨਾ ਦੇ ਡਰ ਕਾਰਨ ਖੁਦਕੁਸ਼ੀ ਦੀ ਸੂਚਨਾ 'ਤੇ ਪੁਲਸ 'ਚ ਹੜਕੰਪ ਮਚ ਗਿਆ। ਸੂਚਨਾ 'ਤੇ ਪੁਲਸ ਅਤੇ ਸਿਹਤ ਵਿਭਾਗ ਦੀ ਟੀਮ ਮੌਕੇ 'ਤੇ ਪਹੁੰਚੀ। ਉਨ੍ਹਾਂ ਨੂੰ ਮੌਕੇ 'ਤੇ ਚਾਕੂ, ਬਲੇਡ ਅਤੇ ਆਰੀ ਮਿਲੀ। ਪੁਲਸ ਨੇ ਦੱਸਿਆ ਕਿ ਸੁਸ਼ੀਲ ਨੇ ਬਲੇਡ ਨਾਲ ਗਲਾ ਕੱਟ ਕੇ ਆਪਣੀ ਜਾਨ ਦਿੱਤੀ ਹੈ। ਮੌਕੇ 'ਤੇ ਸੁਸਾਈਡ ਨੋਟ ਮਿਲਿਆ ਹੈ। ਇਸ 'ਚ ਖੁਦ ਨੂੰ ਕੋਰੋਨਾ ਵਾਇਰਸ ਨਾਲ ਪੀੜਤ ਦੱਸਦੇ ਹੋਏ ਖੁਦਕੁਸ਼ੀ ਕਰਨ ਦੀ ਗੱਲ ਲਿਖੀ ਹੈ। ਸੁਸ਼ੀਲ ਨੇ ਨੋਟ 'ਚ ਲਿਖਿਆ ਹੈ ਕਿ ਉਸ ਨੂੰ ਕੋਰੋਨਾ ਵਾਇਰਸ ਹੋਣ ਦਾ ਡਰ ਹੈ। ਇਹ ਬੱਚਿਆਂ ਨੂੰ ਨਾ ਹੋ ਜਾਵੇ, ਇਸ ਲਈ ਖੁਦਕੁਸ਼ੀ ਕਰ ਰਿਹਾ ਹਾਂ। ਮੇਰੇ ਬੱਚਿਆਂ ਅਤੇ ਮਾਂ ਦਾ ਧਿਆਨ ਰੱਖਣਾ ਅਤੇ ਉਨ੍ਹਾਂ ਦਾ ਕੋਰੋਨਾ ਦਾ ਟੈਸਟ ਕਰਵਾ ਦੇਣਾ। ਮੇਰੇ ਦੋਵੇਂ ਭਰਾ ਵਿਜੇ ਅਤੇ ਲਲਿਤ ਮੇਰੇ ਪਰਿਵਾਰ ਅਤੇ ਮਾਂ ਦਾ ਧਿਆਨ ਰੱਖਣਾ ਅਤੇ ਖੁਦਕੁਸ਼ੀ ਲਈ ਮੁਆਫ਼ ਕਰ ਦੇਣਾ।
ਲਾਕਡਾਊਨ ਦੀ ਅਪੀਲ ਦੇ ਬਾਵਜੂਦ ਲੋਕਾਂ ਦੀ ਲਾਪਰਵਾਹੀ ਤੋਂ ਨਾਰਾਜ਼ ਹੋਏ PM ਮੋਦੀ
NEXT STORY