ਮੁੰਬਈ— ਸਿੰਗਾਪੁਰ ਤੋਂ ਆਏ 6 ਯਾਤਰੀਆਂ ਨੂੰ ਵੀਰਵਾਰ ਸਵੇਰੇ ਗੁਜਰਾਤ ਜਾਣ ਵਾਲੀ ਸੌਰਾਸ਼ਟਰ ਐਕਸਪ੍ਰੈੱਸ ਟਰੇਨ ਤੋਂ ਮੁੰਬਈ ਦੇ ਬੋਰੀਵਲੀ ਸਟੇਸ਼ਨ 'ਤੇ ਉਤਾਰ ਦਿੱਤਾ ਗਿਆ। ਉਨ੍ਹਾਂ ਦੇ ਹੱਥਾਂ 'ਤੇ 'ਹੋਮ ਕਵਾਰੇਂਟਾਈਨ' ਦੀ ਮੋਹਰ ਲੱਗੀ ਸੀ। ਪੱਛਮੀ ਰੇਲਵੇ ਦੇ ਬੁਲਾਰੇ ਨੇ ਦੱਸਿਆ ਕਿ 6 ਯਾਤਰੀ ਮੁੰਬਈ ਸੈਂਟਰਲ ਤੋਂ ਵਡੋਦਰਾ ਦੀ ਯਾਤਰਾ ਕਰ ਰਹੇ ਸਨ।
ਇਸ ਘਟਨਾ ਤੋਂ ਇਕ ਦਿਨ ਪਹਿਲਾਂ ਜਰਮਨੀ ਤੋਂ ਆਏ ਚਾਰ ਯਾਤਰੀਆਂ ਨੂੰ ਸਾਥੀ ਯਾਤਰੀਆਂ ਵਲੋਂ ਇਤਰਾਜ਼ ਜਤਾਏ ਜਾਣ ਤੋਂ ਬਾਅਦ ਪਾਲਘਰ ਸਟੇਸ਼ਨ 'ਤੇ ਗਰੀਬ ਰਥ ਐਕਸਪ੍ਰੈੱਸ ਤੋਂ ਉਤਰਨ ਲਈ ਮਜ਼ਬੂਰ ਹੋਣਾ ਪਿਆ। ਉਨ੍ਹਾਂ ਦੇ ਹੱਥਾਂ 'ਤੇ ਵੀ 'ਘਰ 'ਚ ਵੱਖਰਾ ਰਹਿਣ' (ਹੋਮ ਕਵਾਰੇਂਟਾਈਨ) ਦੀ ਮੋਹਰ ਲੱਗੀ ਸੀ। ਦੱਸਣਯੋਗ ਹੈ ਕਿ ਹੁਣ ਤੱਕ ਭਾਰਤ 'ਚ 175 ਮਾਮਲੇ ਸਾਹਮਣੇ ਆਏ ਹਨ। ਸਭ ਤੋਂ ਵਧ ਮਹਾਰਾਸ਼ਟਰ 'ਚ 49 ਮਰੀਜ਼ਾਂ 'ਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਹੈ।
ਕੋਰੋਨਾ : ਲਖਨਊ 'ਚ ਮਰੀਜ਼ਾਂ ਦੀ ਨਿਗਰਾਨੀ ਕਰ ਰਹੇ ਡਾਕਟਰ ਆਏ ਵਾਇਰਸ ਦੀ ਲਪੇਟ 'ਚ
NEXT STORY