ਨਵੀਂ ਦਿੱਲੀ— ਭਾਰਤ 'ਚ ਕੋਰੋਨਾ ਵਾਇਰਸ ਦੀ ਦਸਤਕ ਨੇ ਖਲਬਲੀ ਮਚਾ ਦਿੱਤੀ ਹੈ। ਦਿੱਲੀ-ਐੱਨ. ਸੀ. ਆਰ. 'ਚ ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਕੇਂਦਰ ਅਤੇ ਦਿੱਲੀ ਸਰਕਾਰ ਅਲਰਟ ਹੋ ਗਈ ਹੈ। 6 ਮਰੀਜ਼ਾਂ ਨੂੰ ਦਿੱਲੀ ਦੇ ਸਫਦਰਜੰਗ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਉੱਥੇ ਹੀ ਇਟਲੀ ਤੋਂ ਆਏ 21 ਸੈਲਾਨੀਆਂ ਨੂੰ ਦਿੱਲੀ ਦੇ ਭਾਰਤ-ਤਿੱਬਤ ਬਾਰਡਰ ਪੁਲਸ (ਆਈ. ਟੀ. ਬੀ. ਪੀ.) ਕੈਂਪ 'ਚ ਰੱਖਿਆ ਗਿਆ ਹੈ। ਇਨ੍ਹਾਂ 'ਚੋਂ 15 ਸੈਲਾਨੀ ਵਾਇਰਸ ਤੋਂ ਪੀੜਤ ਹਨ। ਏਮਜ਼ ਨੇ ਇਸ ਦੀ ਪੁਸ਼ਟੀ ਕਰ ਦਿੱਤੀ ਹੈ। ਇਟਲੀ ਤੋਂ ਭਾਰਤ ਆਉਣ 'ਤੇ ਇਨ੍ਹਾਂ ਸੈਲਾਨੀਆਂ ਨੂੰ ਵੱਖਰਾ ਰੱਖਿਆ ਗਿਆ ਸੀ। ਇਨ੍ਹਾਂ ਸਾਰਿਆਂ ਨੂੰ ਛਾਵਲਾ ਦੇ ਆਈ. ਟੀ. ਬੀ. ਪੀ. ਕੈਂਪ 'ਚ ਰੱਖਿਆ ਗਿਆ ਹੈ।
ਓਧਰ ਕੋਰੋਨਾ ਨਾਲ ਮਚੀ ਖਲਬਲੀ ਦਰਮਿਆਨ ਨੋਇਡਾ ਤੋਂ ਰਾਹਤ ਭਰੀ ਖਬਰ ਹੈ। ਨੋਇਡਾ 'ਚ ਜਿਨ੍ਹਾਂ 3 ਬੱਚਿਆਂ ਸਮੇਤ ਜਿਨ੍ਹਾਂ 6 ਲੋਕਾਂ ਦੇ ਨਮੂਨੇ ਲਏ ਗਏ ਸਨ, ਉਨ੍ਹਾਂ ਦੀ ਜਾਂਚ ਨੈਗੇਟਿਵ ਪਾਈ ਗਈ ਹੈ। ਹਾਲਾਂਕਿ ਸਾਰੇ 6 ਲੋਕਾਂ ਨੂੰ 14 ਦਿਨਾਂ ਤਕ ਆਪਣੇ-ਆਪਣੇ ਘਰ 'ਚ ਵੱਖ-ਵੱਖ ਰਹਿਣ ਨੂੰ ਕਿਹਾ ਗਿਆ ਹੈ। ਇਹ ਵਾਇਰਸ ਦਿੱਲੀ, ਤੇਲੰਗਾਨਾ, ਜੈਪੁਰ ਤੇ ਆਗਰਾ ਤਕ ਪਹੁੰਚ ਗਿਆ ਹੈ। ਜਿੱਥੇ ਕੁੱਲ ਮਿਲਾ ਕੇ 6 ਸ਼ੱਕੀ ਮਾਮਲੇ ਸਾਹਮਣੇ ਆਏ ਹਨ।
ਇੱਥੇ ਦੱਸ ਦੇਈਏ ਕਿ ਚੀਨ 'ਚ ਫੈਲਿਆ ਇਹ ਜਾਨਲੇਵਾ ਕੋਰੋਨਾ ਵਾਇਰਸ 70 ਦੇਸ਼ਾਂ ਨੂੰ ਆਪਣੀ ਲਪੇਟ 'ਚ ਲੈ ਚੁੱਕਾ ਹੈ। ਦੁਨੀਆ ਭਰ 'ਚ 3,123 ਲੋਕ ਇਸ ਵਾਇਰਸ ਕਾਰਨ ਆਪਣੀ ਜਾਨ ਗੁਆ ਚੁੱਕੇ ਹਨ ਅਤੇ 91,783 ਤੋਂ ਵਧੇਰੇ ਲੋਕਾਂ 'ਚ ਇਨਫੈਕਸ਼ਨ ਦੀ ਪੁਸ਼ਟੀ ਹੋਈ ਹੈ। ਜੇਕਰ ਗੱਲ ਚੀਨ ਦੀ ਕੀਤੀ ਜਾਵੇ ਤਾਂ ਇੱਥੇ ਕੁੱਲ 80,270 ਲੋਕਾਂ 'ਚ ਇਨਫੈਕਸ਼ਨ ਦੀ ਪੁਸ਼ਟੀ ਹੋਈ ਹੈ। 2,981 ਲੋਕਾਂ ਦੀ ਮੌਤ ਹੋਈ ਹੈ, 27,433 ਮਰੀਜ਼ਾਂ ਦਾ ਅਜੇ ਵੀ ਇਲਾਜ ਚਲ ਰਿਹਾ ਹੈ ਅਤੇ 49,856 ਲੋਕਾਂ ਨੂੰ ਸਿਹਤ 'ਚ ਸੁਧਾਰ ਤੋਂ ਬਾਅਦ ਹਸਪਤਾਲਾਂ ਤੋਂ ਛੁੱਟੀ ਦੇ ਦਿੱਤੀ ਗਈ ਹੈ।
ਸਿੱਧੀ ਇੰਟਰਵਿਊ ਰਾਹੀਂ ਇਸ ਵਿਭਾਗ 'ਚ ਨੌਕਰੀ ਪਾਉਣ ਦਾ ਸੁਨਹਿਰੀ ਮੌਕਾ, ਜਲਦੀ ਕਰੋ ਅਪਲਾਈ
NEXT STORY