ਲਖਨਊ— ਕੋਰੋਨਾ ਵਾਇਰਸ ਦੇ ਪ੍ਰਸਾਰ ਨੂੰ ਰੋਕਣ ਲਈ ਰਾਜਧਾਨੀ ਲਖਨਊ ਸਮੇਤ ਉੱਤਰ ਪ੍ਰਦੇਸ਼ ਦੇ 15 ਜ਼ਿਲੇ ਕੱਲ ਤੋਂ ਲਾਕ ਡਾਊਨ ਹੋਣਗੇ। ਇਸ ਦਾ ਐਲਾਨ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਪ੍ਰੈੱਸ ਕਾਨਫਰੰਸ ਜ਼ਰੀਏ ਕੀਤਾ। ਉਨ੍ਹਾਂ ਕਿਹਾ ਕਿ 23 ਮਾਰਚ ਤੋਂ 25 ਮਾਰਚ ਤਕ ਇਨ੍ਹਾਂ ਜ਼ਿਲਿਆਂ 'ਚ ਲਾਕ ਡਾਊਨ ਰਹੇਗਾ। ਲਾਕ ਡਾਊਨ ਦੌਰਾਨ ਇਨ੍ਹਾਂ ਜ਼ਿਲਿਆਂ ਵਿਚ ਰਾਸ਼ਨ, ਹਸਪਤਾਲ, ਮੈਡੀਕਲ ਵਰਗੀਆਂ ਜ਼ਰੂਰੀ ਸਹੂਲਤਾਂ ਨੂੰ ਛੱਡ ਕੇ ਸਭ ਕੁਝ ਬੰਦ ਰਹੇਗਾ।
ਇੱਥੇ ਦੱਸ ਦੇਈਏ ਕਿ ਭਾਰਤ 'ਚ ਕੋਰੋਨਾ ਵਾਇਰਸ ਨਾਲ ਮਰੀਜ਼ਾਂ ਦੀ ਗਿਣਤੀ ਲਗਾਤਾਰ ਤੇਜ਼ੀ ਨਾਲ ਵਧ ਰਹੀ ਹੈ। ਸਾਰੇ ਸੂਬੇ ਲਾਕ ਡਾਊਨ ਵੱਲ ਵਧ ਰਹੇ ਹਨ। ਮੁੱਖ ਮੰਤਰੀ ਯੋਗੀ ਨੇ ਪ੍ਰਦੇਸ਼ ਦੇ ਆਗਰਾ, ਬਰੇਲੀ, ਲਖਨਊ, ਨੋਇਡਾ, ਗਾਜ਼ੀਆਬਾਦ, ਗੋਰਖਪੁਰ, ਆਜ਼ਮਗੜ੍ਹ, ਲਖੀਮਪੁਰ-ਖੀਰੀ, ਸਹਾਰਨਪੁਰ, ਮੇਰਠ, ਪ੍ਰਯਾਗਰਾਜ, ਵਾਰਾਨਸੀ, ਕਾਨਪੁਰ ਅਤੇ ਅਲੀਗੜ੍ਹ 'ਚ 23 ਤੋਂ 25 ਮਾਰਚ ਤਕ ਲਾਕ ਡਾਊਨ ਦਾ ਐਲਾਨ ਕੀਤਾ ਹੈ।
ਸੀ. ਐੱਮ. ਨੇ ਕਿਹਾ ਕਿ ਲੋੜ ਪਈ ਤਾਂ ਇਨ੍ਹਾਂ ਜ਼ਿਲਿਆਂ 'ਚ ਲਾਕ ਡਾਊਨ ਦਾ ਸਮਾਂ ਵਧਾਇਆ ਵੀ ਜਾ ਸਕਦਾ ਹੈ। ਉਨ੍ਹਾਂ ਨੇ ਬਾਰਾਬੰਕੀ ਨੂੰ ਇਸ ਤੋਂ ਬਾਹਰ ਰੱਖਿਆ ਹੈ ਪਰ ਲੋੜ ਪਈ ਤਾਂ ਇੱਥੇ ਵੀ ਲਾਕ ਡਾਊਨ ਦਾ ਐਲਾਨ ਕੀਤਾ ਜਾ ਸਕਦਾ ਹੈ। ਯੋਗੀ ਨੇ ਨੇਪਾਲ ਨਾਲ ਲੱਗਦੇ ਜ਼ਿਲਿਆਂ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਜ਼ਿਆਦਾ ਤੋਂ ਜ਼ਿਆਦਾ ਆਪਣੇ ਘਰਾਂ 'ਚ ਰਹਿਣ। ਉਨ੍ਹਾਂ ਨੇ ਪ੍ਰਦੇਸ਼ ਦੀ ਜਨਤਾ ਤੋਂ ਕੁਝ ਦਿਨ ਘਰਾਂ ਤੋਂ ਹੀ ਪੂਜਾ-ਪਾਠ ਕਰਨ ਦੀ ਅਪੀਲ ਕੀਤੀ ਹੈ।
ਕੋਰੋਨਾ ਵਾਇਰਸ ਕਾਰਨ ਸਭ ਤੋਂ ਵੱਧ ਦਿਹਾੜੀ ਮਜ਼ਦੂਰਾਂ ‘ਤੇ ਮਾਰ
NEXT STORY