ਨਵੀਂ ਦਿੱਲੀ-ਦਿੱਲੀ ਹਾਈ ਕੋਰਟ ’ਚ ਅੱਜ ਭਾਵ ਬੁੱਧਵਾਰ ਨੂੰ ਤਜਰਬੇ ਵਜੋਂ ਵੀਡੀਓ ਕਾਨਫਰੰਸਿੰਗ ਰਾਹੀਂ ਸੁਣਵਾਈ ਹੋਈ। ਇਸ ਨੂੰ ਅਗਲੇ ਹਫਤੇ ਤੋਂ ਪੂਰੀ ਤਰ੍ਹਾਂ ਲਾਗੂ ਕੀਤਾ ਜਾ ਸਕਦਾ ਹੈ। ਚੀਫ ਜਸਟਿਸ ਡੀ. ਐੱਨ. ਪਟੇਲ ਅਤੇ ਜਸਟਿਸ ਸੀ. ਹਰੀ ਸ਼ੰਕਰ ਨੇ ਦੱਸਿਆ ਕਿ ਤਜਰਬੇ ਵਜੋਂ ਕੁਝ ਮਾਮਲਿਆਂ ਦੀ ਸੁਣਵਾਈ ਵੀਡੀਓ ਕਾਨਫਰੰਸਿੰਗ ਰਾਹੀਂ ਕੀਤੀ ਗਈ ਤਾਂ ਜੋ ਇਹ ਗੱਲ ਯਕੀਨੀ ਬਣਾਈ ਜਾ ਸਕੇ ਕਿ ਇਹ ਪ੍ਰਣਾਲੀ ਕਿੰਨੀ ਸੁਚਾਰੂ ਅਤੇ ਸਫਲ ਹੈ।
ਬੈਂਚ ਨੇ ਇਕ ਉਸ ਪਟੀਸ਼ਨ ’ਤੇ ਵੀ ਸੁਣਵਾਈ ਕੀਤੀ, ਜਿਸ ’ਚ ਅਦਾਲਤ ਦੀ ਸਾਰੀ ਕਾਰਵਾਈ ਵੀਡੀਓ ਕਾਨਫਰੰਸਿੰਗ ਰਾਹੀਂ ਕੀਤੇ ਜਾਣ ਦੀ ਮੰਗ ਕੀਤੀ ਗਈ ਤਾਂ ਜੋ ਕੋਰੋਨਾ ਵਾਇਰਸ ਦਾ ਕੋਈ ਵੀ ਮਰੀਜ਼ ਅਦਾਲਤੀ ਕੰਪਲੈਕਸ ਅੰਦਰ ਨਾ ਆ ਸਕੇ।
ਮੰਦਰ ਤੋਂ ਗੁਰਦੁਆਰਿਆਂ ਤਕ ਪ੍ਰਸ਼ਾਦ ਤੋਂ ਪਹਿਲਾਂ ‘ਸੈਨੇਟਾਈਜ਼ਰ’, ਹਰ ਥਾਂ ਕੋਰੋਨਾ ਦਾ ਖੌਫ
NEXT STORY