ਨਵੀਂ ਦਿੱਲੀ- ਮਹਾਮਾਰੀ ਬਣ ਚੁੱਕੇ ਕੋਰੋਨਾ ਵਾਇਰਸ (ਕੋਵਿਡ-19) ਦੀ ਦਵਾਈ ਦੀ ਖੋਜ 'ਚ ਦੁਨੀਆ ਦੇ ਕਈ ਵਿਗਿਆਨੀ ਜੁਟੇ ਹੋਏ ਹਨ। ਕਈ ਵਿਗਿਆਨੀ ਇਸ ਗੱਲ ਦਾ ਦਾਅਵਾ ਕਰ ਚੁਕੇ ਹਨ ਕਿ ਇਸ ਵਾਇਰਸ ਦੀ ਦਵਾਈ ਨੂੰ ਤਿਆਰ ਕਰਨ 'ਚ ਇਕ ਸਾਲ ਦਾ ਸਮਾਂ ਲੱਗੇਗਾ। ਪਤੰਜਲੀ ਆਯੂਰਵੈਦ ਦੇ ਸੀ.ਈ.ਓ. ਆਚਾਰੀਆ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਕੋਰੋਨਾ ਵਾਇਰਸ ਦੀ ਦਵਾਈ ਬਣਾ ਲਈ ਹੈ।
100 ਫੀਸਦੀ ਅਨੁਕੂਲ ਨਤੀਜੇ ਮਿਲੇ
ਇਕ ਨਿਊਜ਼ ਏਜੰਸੀ ਨਾਲ ਗੱਲ ਕਰਦੇ ਹੋਏ ਆਚਾਰੀਆ ਬਾਲਕ੍ਰਿਸ਼ਨ ਨੇ ਦੱਸਿਆ ਕਿ ਜਿਵੇਂ ਹੀ ਕੋਰੋਨਾ ਮਹਾਮਾਰੀ ਨੇ ਦੁਨੀਆ 'ਚ ਦਸਤਕ ਦਿੱਤੀ, ਉਦੋਂ ਪਤੰਜਲੀ ਨੇ ਇਕ ਵਿਗਿਆਨੀ ਦੀ ਟੀਮ ਨਿਯੁਕਤ ਕੀਤੀ ਅਤੇ ਆਪਣੀ ਸੰਸਥਾ 'ਚ ਹਰ ਵਿਭਾਗ ਨੂੰ ਸਿਰਫ਼ ਅਤੇ ਸਿਰਫ਼ ਕੋਰੋਨਾ ਦੇ ਇਲਾਜ ਲਈ ਇਸਤੇਮਾਲ ਹੋਣ ਵਾਲੀ ਦਵਾਈ 'ਤੇ ਕੰਮ ਕਰਨ 'ਚ ਲਗਾ ਦਿੱਤਾ। ਉਨ੍ਹਾਂ ਕਿਹਾ,''ਅਸੀਂ ਕਈ ਪਾਜ਼ੇਟਿਵ ਕੋਰੋਨਾ ਰੋਗੀਆਂ 'ਤੇ ਅਧਿਐਨ ਕੀਤੇ ਅਤੇ ਸਾਨੂੰ 100 ਫੀਸਦੀ ਅਨੁਕੂਲ ਨਤੀਜੇ ਮਿਲੇ ਹਨ।
5 ਤੋਂ 6 ਦਿਨਾਂ 'ਚ ਠੀਕ ਹੋ ਰਹੇ ਮਰੀਜ਼
ਆਚਾਰੀਆ ਦਾ ਦਾਅਵਾ ਹੈ ਕਿ ਵੱਖ-ਵੱਖ 'ਤੇ ਕਈ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਨੂੰ ਇਹ ਦਵਾਈ ਦਿੱਤੀ ਗਈ, ਜਿਨ੍ਹਾਂ 'ਚੋਂ 80 ਫੀਸਦੀ ਲੋਕ 5 ਤੋਂ 6 ਦਿਨਾਂ 'ਚ ਠੀਕ ਹੋ ਚੁਕੇ ਸਨ। ਇਸ ਦਵਾਈ ਦੀ ਵਰਤੋਂ ਕਰਨ ਤੋਂ ਬਾਅਦ ਪੂਰੀ ਤਰ੍ਹਾਂ ਨਾਲ ਸਿਹਤਮੰਦ ਹੋਣ 'ਚ ਕੁਝ ਲੋਕਾਂ ਨੂੰ 10 ਤੋਂ 12 ਦਿਨ ਅਤੇ ਵੱਧ ਤੋਂ ਵੱਧ 14 ਦਿਨ ਲੱਗੇ ਹਨ।
ਕੋਰੋਨਾ ਦਾ ਇਲਾਜ ਆਯੂਰਵੈਦ ਨਾਲ ਸੰਭਵ ਹੈ
ਬਾਲਕ੍ਰਿਸ਼ਨ ਨੇ ਕਿਹਾ ਕਿ ਕੋਰੋਨਾ ਦਾ ਇਲਾਜ 100 ਫੀਸਦੀ ਆਯੂਰਵੈਦ ਨਾਲ ਸੰਭਵ ਹੈ। ਉਨ੍ਹਾਂ ਕਿਹਾ,''ਇਸ ਗੱਲ ਨੂੰ ਸਾਬਤ ਕਰਨ ਲਈ ਅਸੀਂ ਕਲੀਨਿਕਲ ਕੰਟਰੋਲ ਟ੍ਰਾਇਲ ਵੀ ਕਰ ਰਹੇ ਹਾਂ, ਉਸ ਦੇ ਆਧਾਰ 'ਤੇ ਅਸੀਂ 4 ਤੋਂ 5 ਦਿਨਾਂ 'ਚ ਪੂਰੇ ਡਾਟਾ ਨਾਲ ਦੁਨੀਆ ਨੂੰ ਦੱਸਣ ਵਾਲੇ ਹਾਂ ਕਿ ਪਤੰਜਲੀ ਨੇ ਕੋਰੋਨਾ ਵਾਇਰਸ ਦੀ ਦਵਾਈ ਲੱਭ ਲਈ ਹੈ।'' ਆਚਾਰੀਆ ਨੇ ਕਿਹਾ,''ਕੋਰੋਨਾ ਦਾ ਇਲਾਜ ਆਯੂਰਵੈਦ ਨਾਲ ਸੰਭਵ ਹੈ ਅਤੇ ਆਯੂਰਵੈਦਿਕ ਦਵਾਈਆਂ ਇਸ ਬੀਮਾਰੀ ਨੂੰ ਖਤਮ ਕਰ ਸਕਦੀਆਂ ਹਨ।''
ਅੱਗ ਲੱਗਣ ਨਾਲ ਦੁਕਾਨ ਸੜ ਕੇ ਸੁਆਹ, ਲੱਖਾਂ ਦਾ ਨੁਕਸਾਨ
NEXT STORY