ਜੰਮੂ- ਕੋਰੋਨਾ ਵਾਇਰਸ ਨੂੰ ਮਾਤ ਦੇਣ ਅਤੇ ਲਾਕਡਾਊਨ 'ਚ ਕਿਸੇ ਲੋੜਵੰਦ ਨੂੰ ਕੋਈ ਪਰੇਸ਼ਾਨੀ ਨਾ ਹੋਵੇ, ਇਸ ਲਈ ਸੀ.ਆਰ.ਪੀ.ਐੱਫ. ਦੇ ਜਵਾਨ ਮੁਸਤੈਦੀ ਨਾਲ ਜੁਟੇ ਹੋਏ ਹਨ। ਉੱਥੇ ਹੀ ਇਕ ਹੋਰ ਮਾਮਲੇ 'ਚ ਸੀ.ਆਰ.ਪੀ.ਐੱਫ. ਨੇ ਮਨੁੱਖਤਾ ਦੀ ਉਹ ਮਿਸਾਲ ਪੇਸ਼ ਕੀਤੀ ਹੈ, ਜਿਸ ਦੀ ਪੂਰੇ ਪ੍ਰਦੇਸ਼ 'ਚ ਤਾਰੀਫ਼ ਹੋ ਰਹੀ ਹੈ। ਸੋਸ਼ਲ ਮੀਡੀਆ 'ਤੇ ਸੀ.ਆਰ.ਪੀ.ਐੱਫ. ਮਦਦਗਾਰ ਨੂੰ ਧੰਨਵਾਦ ਦੇਣ ਦਾ ਸਿਲਸਿਲਾ ਜਾਰੀ ਹੈ। ਸ਼੍ਰੀਨਗਰ 'ਚ ਇਕ ਮਜ਼ਦੂਰ ਦੇ ਘਰ ਕਿਲਕਾਰੀ ਗੂੰਜੀ ਪਰ ਮੁਸੀਬਤ ਦੀ ਗੱਲ ਇਹ ਸੀ ਕਿ ਬੱਚੇ ਦੀ ਹਾਲਾਤ ਗੰਭੀਰ ਸੀ, ਉਸ ਦਾ ਆਪਰੇਸ਼ਨ ਹੋਣਾ ਸੀ। ਮਜ਼ਦੂਰ ਕੋਲ ਇੰਨੇ ਪੈਸੇ ਨਹੀਂ ਸਨ। ਇਸੇ ਦੌਰਾਨ ਸੀ.ਆਰ.ਪੀ.ਐੱਫ. ਨੂੰ ਜਾਣਕਾਰੀ ਮਿਲੀ। ਮੌਕੇ 'ਤੇ ਪਹੁੰਚ ਕੇ ਸੀ.ਆਰ.ਪੀ.ਐੱਫ. ਮਦਦਗਾਰ ਨੇ ਨਵਜਾਤ ਦੇ ਐਮਰਜੈਂਸੀ ਆਪਰੇਸ਼ਨ ਦੀ ਵਿਵਸਥਾ ਕੀਤੀ। ਨਾਲ ਹੀ ਉਕਤ ਪਰਿਵਾਰ ਨੂੰ 30 ਹਜ਼ਾਰ ਰੁਪਏ ਦੀ ਮਦਦ ਵੀ ਦਿੱਤੀ।
ਦੱਸਣਯੋਗ ਹੈ ਕਿ 5 ਦਿਨ ਦਾ ਨਵਜਾਤ ਦਿਲ ਦੇ ਰੋਗ ਨਾਲ ਪੀੜਤ ਸੀ। ਜਿਸ ਦੀ ਸੀ.ਆਰ.ਪੀ.ਐੱਫ. ਮਦਦਗਾਰ ਨੇ ਸਰਜਰੀ ਕਰਵਾਉਣ 'ਚ ਮਦਦ ਕੀਤੀ। ਉੱਥੇ ਹੀ ਸੀ.ਆਰ.ਪੀ.ਐੱਫ. ਵਲੋਂ ਤੁਰੰਤ ਕੀਤੀ ਗਈ ਮਦਦ ਨਾਲ ਬੱਚੇ ਦਾ ਸਫ਼ਲ ਆਪਰੇਸ਼ਨ ਹੋ ਗਿਆ ਹੈ। ਉਸ ਦੀ ਹਾਲਤ ਸਥਿਰ ਹੈ। ਦੂਜੇ ਪਾਸੇ ਸੀ.ਆਰ.ਪੀ.ਐੱਫ. ਮਦਦਗਾਰ ਨੇ ਟਵੀਟ ਕਰ ਕੇ ਕਿਹਾ ਕਿ ਉਕਤ ਬੱਚੇ ਦੇ ਜਲਦ ਸਿਹਤਮੰਦ ਹੋਣ ਦੀ ਪ੍ਰਾਰਥਨਾ ਕਰਦੇ ਹਾਂ। ਨਾਲ ਹੀ ਸੀ.ਆਰ.ਪੀ. ਐੱਫ. ਸਾਰੇ ਲੋੜਵੰਦਾਂ ਦੀ ਹਰ ਸੰਭਵ ਮਦਦ ਕਰਨ ਲਈ ਵਚਨਬੱਧ ਹੈ।
ਰਾਜਸਥਾਨ 'ਚ ਕਰਫਿਊ ਦਾ ਪਾਲਣ ਕਰਵਾ ਰਹੀ ਪੁਲਸ 'ਤੇ ਹਮਲਾ, 3 ਕਰਮਚਾਰੀ ਜ਼ਖਮੀ
NEXT STORY