ਨਵੀਂ ਦਿੱਲੀ- ਦੁਨੀਆ ਭਰ ਵਿਚ ਤਬਾਹੀ ਮਚਾਉਣ ਵਾਲੇ ਕੋਰੋਨਾ ਵਾਇਰਸ ਕਾਰਨ ਭਾਰਤ ਵਿਚ ਵੀ ਪੀੜਤਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਦੇਸ਼ ਵਿਚ ਕੋਰੋਨਾ ਵਾਇਰਸ ਪੀੜਤਾਂ ਦੀ ਕੁੱਲ ਗਿਣਤੀ 1,611 ਹੋ ਗਈ ਹੈ।
ਇਸ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੀ ਵੱਧ ਕੇ 47 ਹੋ ਗਈ ਹੈ, ਜਦਕਿ 153 ਲੋਕ ਠੀਕ ਹੋ ਚੁੱਕੇ ਹਨ। ਕੋਰੋਨਾ ਨੇ ਆਪਣਾ ਸਭ ਤੋਂ ਵੱਧ ਪ੍ਰਭਾਵ ਮਹਾਰਾਸ਼ਟਰ ‘ਤੇ ਪਾਇਆ ਹੈ। ਇੱਥੇ ਹੁਣ ਤਕ 302 ਕਨਫਰਮ ਕੇਸ ਆਏ ਹਨ, ਜਿਨ੍ਹਾਂ ਵਿਚੋਂ 11 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਮੰਗਲਵਾਰ ਨੂੰ ਦੇਸ਼ ਵਿਚ ਕੋਵਿਡ-19 ਦੇ 315 ਨਵੇਂ ਮਾਮਲੇ ਸਾਹਮਣੇ ਆਏ ਹਨ। ਇਹ ਪਹਿਲੀ ਵਾਰ ਹੈ, ਜਦੋਂ ਦੇਸ਼ ਵਿਚ ਇਕ ਦਿਨ ਵਿਚ 300 ਤੋਂ ਜ਼ਿਆਦਾ ਮਾਮਲੇ ਦਰਜ ਕੀਤੇ ਗਏ ਹਨ। ਦੇਸ਼ ਵਿਚ ਤੇਜ਼ੀ ਨਾਲ ਫੈਲ ਰਹੇ ਇਸ ਵਾਇਰਸ ਦਾ ਇਹ 40 ਫੀਸਦੀ ਵਾਧਾ ਹੈ। ਦੂਜੇ ਸਥਾਨ 'ਤੇ ਕੇਰਲ(241), ਤੀਜੇ ਉੱਤੇ ਤਾਮਿਲਨਾਡੂ(124) ਅਤੇ ਚੌਥੇ ਸਥਾਨ 'ਤੇ ਦੇਸ਼ ਦੀ ਰਾਜਧਾਨੀ ਦਿੱਲੀ(120) ਹੈ।
ਦਿੱਲੀ ਵਿਚ ਕੋਰੋਨਾ ਦਾ ਖਤਰਾ ਹੋਰ ਵੱਧ ਗਿਆ ਹੈ ਕਿਉਂਕਿ ਜਮਾਤ ਦੇ ਮਰਕਜ਼ ਕਾਰਨ ਦਿੱਲੀ ਵਿਚ ਮਰੀਜ਼ਾਂ ਦੀ ਗਿਣਤੀ ਵਧੀ ਹੈ। ਮਰਕਜ਼ ਤੋਂ ਦੇਰ ਰਾਤ ਵੀ ਜਮਾਤੀਆਂ ਨੂੰ ਬੱਸਾਂ ਵਿਚ ਭਰ ਕੇ ਆਈਸੋਲੇਸ਼ਨ ਵਿਚ ਲੈ ਜਾਇਆ ਗਿਆ। ਜਮਾਤ ਵਿਚ ਸ਼ਾਮਲ 93 ਲੋਕਾਂ ਵਿਚ ਕੋਰੋਨਾ ਦੀ ਪੁਸ਼ਟੀ ਹੋਈ ਹੈ, ਜਦੋਂ ਕਿ 10 ਜਮਾਤੀ ਬੀਮਾਰੀ ਕਾਰਨ ਦਮ ਤੋੜ ਚੁੱਕੇ ਹਨ।
ਕੋਰੋਨਾ : ਰੋਜ਼ਾਨਾ ਡੇਢ ਲੱਖ ਲੋਕਾਂ ਦਾ ਢਿੱਡ ਭਰ ਰਿਹੈ ਇਹ ਇਸਕਾਨ ਮੰਦਰ
NEXT STORY