ਮੁੰਬਈ- ਕੋਰੋਨਾ ਵਾਇਰਸ ਦਾ ਕਹਿਰ ਵਧਦਾ ਜਾ ਰਿਹਾ ਹੈ। ਹਰ ਖੇਤਰ 'ਚ ਇਸ ਦੇ ਇਨਫੈਕਸ਼ਨ ਦੀ ਰਿਪੋਰਟ ਆ ਰਹੀ ਹੈ। ਭਾਰਤੀ ਜਲ ਸੈਨਾ ਦੇ ਜਵਾਨਾਂ 'ਚ ਵੀ ਇਸੇ ਦੇ ਪ੍ਰਸਾਰ ਦਾ ਡਰ ਪੈਦਾ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ 25 ਤੋਂ ਵਧ ਕਰਮਚਾਰੀਆਂ ਦੇ ਕੋਰੋਨਾ ਟੈਸਟ ਹੋ ਚੁਕੇ ਹਨ ਅਤੇ ਇਨਾਂ 'ਚੋਂ 21 ਪਾਜ਼ੀਟਿਵ ਦੱਸੇ ਜਾ ਰਹੇ ਹਨ। ਆਈ.ਐੱਨ.ਐੱਸ. ਆਂਗ੍ਰੇ, ਮੁੰਬਈ 'ਚ 20 ਪਾਜ਼ੀਟਿਵ ਕੇਸ ਪਾਏ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਆਈ.ਐੱਨ.ਐੱਸ. ਆਂਗ੍ਰੇ, ਮੁੰਬਈ ਕੰਪਲੈਕਸ 'ਚ ਇਕ ਮਲਾਹ ਤੋਂ ਬਾਕੀਲੋਕਾਂ 'ਚ ਇਸ ਦਾ ਇਨਫੈਕਸ਼ਨ ਫੈਲਿਆ ਹੈ। ਇਹ ਮਲਾਹ 7 ਅਪ੍ਰੈਲ ਨੂੰ ਹੋਈ ਜਾਂਚ 'ਚ ਪਾਜ਼ੀਟਿਵ ਪਾਇਆ ਗਿਆ ਸੀ। ਆਈ.ਐੱਨ.ਐੱਸ. ਆਂਗ੍ਰੇ ਮੂਲ ਰੂਪ ਨਾਲ ਭਾਰਤੀ ਜਲ ਸੈਨਾ ਦੀ ਇਕ ਤੱਟਵਰਤੀ ਇਕਾਈ ਹੈ।
ਜਹਾਜ਼ ਅਤੇ ਪਣਡੁੱਬੀਆਂ 'ਚ ਇਨਫੈਕਸ਼ਨ ਦਾ ਕੋਈ ਮਾਮਲਾ ਨਹੀਂ ਹੈ
ਆਈ.ਐੱਨ.ਐੱਸ. ਆਂਗ੍ਰੇ, ਮੁੰਬਈ ਕੰਪਲੈਕਸ 'ਚ ਲੋਕਾਂ ਨੂੰ ਕੁਆਰੰਟੀਨ ਕਰ ਦਿੱਤਾ ਗਿਆ ਹੈ। ਨਾਲ ਹੀ ਇਨਫੈਕਸ਼ਨ ਹੋਰ ਨਾ ਫੈਲੇ ਇਸ ਲਈ ਸਾਰੇ ਕਦਮ ਚੁਕੇ ਗਏ ਹਨ। ਚੰਗੀ ਗੱਲ ਇਹ ਹੈ ਕਿ ਜਹਾਜ਼ ਅਤੇ ਪਣਡੁੱਬੀਆਂ 'ਚ ਇਨਫੈਕਸ਼ਨ ਦਾ ਕੋਈ ਮਾਮਲਾ ਨਹੀਂ ਹੈ।
ਲੈਫੀਟਨੈਂਟ ਕਰਨਲ ਰੈਂਕ ਡਾਕਟਰ ਕੋਵਿਡ-19 ਪਾਜ਼ੀਟਿਵ ਪਾਏ ਗਏ
ਦੱਸਣਯੋਗ ਹੈ ਕਿ ਦੇਸ਼ 'ਚ ਕੋਰੋਨਾ ਵਾਇਰਸ ਦੇ ਇਨਫੈਕਟਡ ਮਰੀਜ਼ਾਂ 'ਚ ਲਗਾਤਾਰ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਕੋਰੋਨਾ ਵਾਇਰਸ ਦੇ ਮਰੀਜ਼ਾਂ ਦਾ ਇਲਾਜ ਕਰ ਰਹੇ ਸਿਹਤ ਕਰਮਚਾਰੀ ਵੀ ਕੋਰੋਨਾ ਵਾਇਰਸ ਦੀ ਲਪੇਟ 'ਚ ਆ ਰਹੇ ਹਨ। ਉੱਥੇ ਹੀ ਭਾਰਤੀ ਫੌਜ 'ਚ ਸ਼ਾਮਲ ਅਧਿਕਾਰੀ ਵੀ ਕੋਰੋਨਾ ਵਾਇਰਸ ਦੀ ਲਪੇਟ 'ਚ ਆ ਰਹੇ ਹਨ। ਭਾਰਤੀਫੌਜ ਦੇ ਇਕ ਲੈਫੀਟਨੈਂਟ ਕਰਨਲ ਰੈਂਕ ਡਾਕਟਰ ਕੋਵਿਡ-19 ਪਾਜ਼ੀਟਿਵ ਪਾਏ ਗਏ ਹਨ।
ਦੁਬਈ : ਨੌਕਰੀ ਦੀ ਭਾਲ ਲਈ ਗਏ ਭਾਰਤੀ ਹੁਣ ਘਰਾਂ ਨੂੰ ਆਉਣ ਲਈ ਰਹੇ ਤਰਸ
NEXT STORY