ਮੁੰਬਈ- ਮਹਾਰਾਸ਼ਟਰ ਵਿਚ ਕੋਰੋਨਾ ਵਾਇਰਸ ਦੇ 6,364 ਨਵੇਂ ਮਾਮਲੇ ਸਾਹਮਣੇ ਆਏ ਹਨ, ਜੋ ਇਕ ਦਿਨ ਵਿਚ ਸਭ ਤੋਂ ਵੱਧ ਹਨ। ਇਸ ਦੇ ਨਾਲ ਹੀ ਸੂਬੇ ਵਿਚ ਪੀੜਤਾਂ ਦੀ ਕੁੱਲ ਗਿਣਤੀ 1,92,990 ਹੋ ਗਈ ਹੈ।
ਸੂਬੇ ਦੇ ਸਿਹਤ ਵਿਭਾਗ ਨੇ ਇਸ ਬਾਰੇ ਜਾਣਕਾਰੀ ਦਿੱਤੀ। ਵਿਭਾਗ ਨੇ ਕਿਹਾ ਹੈ ਕਿ ਸੂਬੇ ਵਿਚ ਮਹਾਮਾਰੀ ਕਾਰਨ 198 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਿਸ ਨਾਲ ਮਾਰੇ ਗਏ ਲੋਕਾਂ ਦੀ ਗਿਣਤੀ ਵੱਧ ਕੇ 8,376 ਹੋ ਗਈ ਹੈ। ਅਧਿਕਾਰਕ ਬਿਆਨ ਮੁਤਾਬਕ ਦੂਜੇ ਪਾਸੇ ਸਫਲ ਇਲਾਜ ਤੋਂ ਬਾਅਦ 3,515 ਮਰੀਜ਼ਾਂ ਨੂੰ ਹਸਪਤਾਲ ਵਿਚੋਂ ਛੁੱਟੀ ਦੇ ਦਿੱਤੀ ਗਈ ਹੈ, ਜਿਸ ਨਾਲ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ 1,04,687 ਹੋ ਗਈ ਹੈ।
ਦੱਸਿਆ ਗਿਆ ਹੈ ਕਿ ਸੂਬੇ ਵਿਚ ਹੁਣ ਤੱਕ 10, 49,277 ਨਮੂਨਿਆਂ ਦੀ ਜਾਂਚ ਕੀਤੀ ਜਾ ਚੁੱਕੀ ਹੈ। ਸੂਬੇ ਵਿਚ ਅਜੇ ਵੀ 79,927 ਲੋਕ ਇਲਾਜ ਅਧੀਨ ਹਨ।
ਅਮਰੀਕਾ ਦੇ ਉੱਚ ਸੈਨੇਟਰ ਦਾ ਦੋਸ਼, ਚੀਨ ਨੇ ਹੀ ਕੀਤੀ ਭਾਰਤ 'ਚ ਘੁਸਪੈਠ
NEXT STORY