ਨਵੀਂ ਦਿੱਲੀ- ਕੋਰੋਨਾ ਵਾਇਰਸ ਤੋਂ ਬਚਣ ਲਈ ਵੈਕਸੀਨ ਬਣਾਉਣ 'ਚ ਦੁਨੀਆ ਭਰ ਦੇ ਵਿਗਿਆਨੀ ਜੁਟੇ ਹੋਏ ਹਨ। ਹਾਲਾਂਕਿ ਇਹ ਇਕ ਅਜਿਹੀ ਬੀਮਾਰੀ ਹੈ, ਜਿਸ ਨਾਲ ਲੋਕ ਆਪਣੇ ਆਪ ਠੀਕ ਵੀ ਹੋ ਰਹੇ ਹਨ। ਉੱਥੇ ਹੀ ਪੁਰਾਣੀਆਂ ਦਵਾਈਆਂ 'ਤੇ ਵੀ ਰਿਸਰਚ ਚੱਲ ਰਹੀ ਹੈ ਤਾਂ ਕਿ ਉਨ੍ਹਾਂ ਦੀ ਮਦਦ ਨਾਲ ਪੀੜਤ ਨੂੰ ਠੀਕ ਕੀਤਾ ਜਾ ਸਕੇ। ਇਸੇ ਕ੍ਰਮ 'ਚ ਵਿਗਿਆਨੀਆਂ ਨੂੰ ਇਕ ਸਫ਼ਲਤਾ ਮਿਲੀ ਹੈ। ਉਨ੍ਹਾਂ ਨੇ ਇਕ ਬੇਹੱਦ ਹੀ ਸਸਤੀ ਦਵਾਈ ਦੀ ਵਰਤੋਂ ਕੋਰੋਨਾ ਦੇ ਮਰੀਜ਼ਾਂ 'ਤੇ ਕੀਤੀ ਅਤੇ ਸਭ ਤੋਂ ਹੈਰਾਨ ਕਰਨ ਵਾਲੀ ਗੱਲ ਹੈ ਕਿ ਮਰੀਜ਼ ਉਸ ਨਾਲ ਠੀਕ ਵੀ ਹੋ ਗਏ। ਇਸ ਦਵਾਈ ਦਾ ਨਾਂ ਮੇਟਫਾਰਮਿਨ ਹੈ। ਆਮ ਤੌਰ 'ਤੇ ਇਸ ਦੀ ਵਰਤੋਂ ਸ਼ੂਗਰ ਦੇ ਰੋਗੀਆਂ ਨੂੰ ਠੀਕ ਕਰਨ ਲਈ ਕੀਤੀ ਜਾਂਦੀ ਹੈ ਪਰ ਹੁਣ ਇਹ ਕੋਰੋਨਾ ਦੇ ਇਲਾਜ 'ਚ ਵੀ ਅਸਰਦਾਰ ਸਿੱਧ ਹੋ ਰਹੀ ਹੈ।
ਸੋਧ 'ਚ ਇਹ ਪਾਇਆ ਗਿਆ ਹੈ ਕਿ ਸ਼ੂਗਰ ਰੋਗੀ, ਜੋ ਕੋਰੋਨਾ ਨਾਲ ਪੀੜਤ ਸਨ ਅਤੇ ਮੇਟਫਾਰਮਿਨ ਦਵਾਈ ਲੈ ਰਹੇ ਸਨ, ਉਨ੍ਹਾਂ ਦੀ ਮੌਤ ਦੀ ਦਰ ਇਹ ਦਵਾਈ ਨਹੀਂ ਲੈਣ ਵਾਲੇ ਸ਼ੂਗਰ ਰੋਗੀਆਂ ਦੀ ਤੁਲਨਾ 'ਚ ਕਾਫ਼ੀ ਘੱਟ ਸੀ। ਯਾਨੀ ਅੰਕੜਿਆਂ ਨੂੰ ਸਮਝੀਏ ਤਾਂ ਜਿੱਥੇ ਇਹ ਦਵਾਈ ਨਾ ਲੈਣ ਵਾਲੇ 22 ਲੋਕਾਂ ਦੀ ਮੌਤ ਹੋਈ ਤਾਂ ਦਵਾਈ ਲੈਣ ਵਾਲੇ ਸਿਰਫ਼ ਤਿੰਨ ਮਰੀਜ਼ਾਂ ਦੀ। ਮੀਡੀਆ ਰਿਪੋਰਟਸ ਅਨੁਸਾਰ, ਅਮਰੀਕਾ ਦੇ ਮਿਨੇਸੋਟਾ ਯੂਨੀਵਰਸਿਟੀ ਨੇ ਵੀ ਕਰੀਬ 6 ਹਜ਼ਾਰ ਮਰੀਜ਼ਾਂ 'ਤੇ ਇਸ ਦਵਾਈ ਨੂੰ ਅਜਮਾਇਆ ਹੈ। ਇੱਥੇ ਦੇ ਵੀ ਸੋਧਕਰਤਾਵਾਂ ਦਾ ਕਹਿਣਾ ਹੈ ਕਿ ਮੇਟਫਾਰਮਿਨ ਕੋਰੋਨਾ ਵਾਇਰਸ ਨਾਲ ਪੀੜਤ ਮਰੀਜ਼ਾਂ ਦੀ ਮੌਤ ਦੇ ਖਤਰੇ ਨੂੰ ਘੱਟ ਕਰ ਸਕਦਾ ਹੈ।
ਇਕ ਅੰਗਰੇਜ਼ੀ ਅਖਬਾਰ ਅਨੁਸਾਰ, ਬ੍ਰਿਟੇਨ ਦੀ ਪ੍ਰਮੁੱਖ ਸਿਹਤ ਸੰਸਥਾ ਨੈਸ਼ਨਲ ਹੈਲਥ ਸਰਵਿਸ ਬਹੁਤ ਪਹਿਲਾਂ ਤੋਂ ਹੀ ਮੇਟਫਾਰਮਿਨ ਦੀ ਵਰਤੋਂ ਕਰ ਰਹੀ ਹੈ। ਇਹ ਦਵਾਈ ਸ਼ੂਗਰ ਦੇ ਨਾਲ-ਨਾਲ ਬ੍ਰੈਸਟ ਕੈਂਸਰ ਅਤੇ ਦਿਲ ਦੀਆਂ ਬੀਮਾਰੀਆਂ 'ਚ ਵੀ ਅਸਰਦਾਰ ਸਿੱਧ ਹੋਈ ਹੈ। 1950 ਦੇ ਦਹਾਕੇ ਤੋਂ ਹੀ ਇਸ ਦੀ ਵਰਤੋਂ ਟਾਈਪ2 ਸ਼ੂਗਰ ਦੇ ਇਲਾਜ ਲਈ ਕੀਤੀ ਜਾ ਰਹੀ ਹੈ। ਦੱਸਣਯੋਗ ਹੈ ਕਿ ਕੋਰੋਨਾ ਵਾਇਰਸ ਦੇ ਇਨਫੈਕਸ਼ਨ ਦੇ ਇਲਾਜ ਲਈ ਕਈ ਤਰ੍ਹਾਂ ਦੀਆਂ ਦਵਾਈਆਂ ਦੀ ਵਰਤੋਂ ਚੱਲ ਰਹੀ ਹੈ ਅਤੇ ਇਹ ਦਵਾਈ ਵੀ ਉਸੇ ਕੜੀ ਦਾ ਹਿੱਸਾ ਹੈ। ਇਸ ਤੋਂ ਪਹਿਲਾਂ ਆਸਟਰੇਲੀਆ 'ਚ ਸਿਰ ਦੀਆਂ ਜੂੰਆਂ ਮਾਰਨ ਵਾਲੀ ਦਵਾਈ ਆਈਵਰਮੈਕਟਿਨ ਨੂੰ ਲੈ ਕੇ ਵੀ ਇਸ ਤਰ੍ਹਾਂ ਦੀਆਂ ਖਬਰਾਂ ਸਾਹਮਣੇ ਆਈਆਂ ਸਨ ਪਰ ਇਹ ਪੂਰਨ ਰੂਪ ਨਾਲ ਪ੍ਰਭਾਵੀ ਨਹੀਂ ਹੋ ਸਕੀ।
ਦੇਸ਼ ਦੇ ਪਹਿਲੇ ਬਜ਼ੁਰਗ ਵੋਟਰ ਸ਼ਿਆਮ ਸਰਨ ਨੇਗੀ ਬੋਲੇ- 'ਜ਼ਿੰਦਗੀ ਤੋਂ ਸੰਤੁਸ਼ਟ ਹਾਂ'
NEXT STORY