ਨਵੀਂ ਦਿੱਲੀ — ਭਾਰਤ 'ਚ ਕੋਰੋਨਾ ਵਾਇਰਸ ਦੇ 10 ਹਜ਼ਾਰ ਤੋਂ ਜ਼ਿਆਦਾ ਮਾਮਲੇ ਹੋ ਗਏ ਹਨ। ਕੁਝ ਥਾਂ 'ਤੇ ਮਾਮਲੇ ਸਾਹਮਣੇ ਆਉਣ ਦੀ ਫ੍ਰੀਕਵੇਂਸੀ ਘਟੀ ਹੈ। ਅਜਿਹਾ ਕਿਹਾ ਜਾਣ ਲੱਗਾ ਹੈ ਕਿ ਸ਼ਾਇਦ ਅਸੀਂ ਕੋਰੋਨਾ ਨੂੰ ਕਾਬੂ ਕਰਨ ਦੀ ਦਿਸ਼ਾ 'ਚ ਵਧ ਰਹੇ ਹਾਂ। ਹਾਲਾਂਕਿ ਵਰਲਡ ਹੈਲਥ ਆਰਗੇਨਾਇਜੇਸ਼ਨ ਦੀ ਅਗਵਾਈ 'ਚ ਕੋਵਿਡ-19 'ਤੇ ਟ੍ਰਾਇਲ ਕਰਨ ਵਾਲੀ ਸਟੀਅਰਿੰਗ ਕਮੇਟੀ ਦੇ ਐਗਜ਼ੀਕਿਊਟਿਵ ਗਰੁੱਪ ਦੇ ਮੈਂਬਰ ਕੇ. ਸ਼੍ਰੀਨਾਥ ਰੈੱਡੀ ਦੀ ਰਾਏ ਇਸ ਤੋਂ ਅਲਗ ਹੈ। ਉਹ ਪੀ.ਐੱਚ.ਐੱਫ.ਆਈ. ਦੇ ਮੁਖੀ ਹਨ। ਉਨ੍ਹਾਂ ਨੇ ਇਹ ਜ਼ਰੂਰ ਕਿਹਾ ਕਿ ਅਸੀਂ ਕੋਰੋਨਾ ਵਾਇਰਸ ਕਰਵ ਨੂੰ ਉੱਪਰ ਜਾਣ ਦੇ ਰੇਟ 'ਚ ਜ਼ਰੂਰ ਕਮੀ ਲਿਆਂਦੀ ਹੈ। ਪਰ ਉਨ੍ਹਾਂ ਦਾ ਕਹਿਣਾ ਹੈ ਕਿ ਵਾਇਰਸ ਨਾਲ ਇਨਫੈਕਟ ਹੋਣ, ਕਲੀਨਿਕ ਤਕ ਪਹੁੰਚਣ ਅਤੇ ਡਾਇਗਨੋਸਿਸ 'ਚ ਦੇਰੀ ਦੇ ਚੱਲਦੇ, ਅਪ੍ਰੈਲ ਦੇ ਆਖਰੀ ਦਿਨਾਂ 'ਚ ਇਸ ਵਾਇਰਸ ਦੇ ਮਾਮਲੇ ਸਭ ਤੋਂ ਜ਼ਿਆਦਾ ਹੋਣਗੇ।
ਕਮਿਊਨਿਟੀ ਟ੍ਰਾਂਸਮਿਸ਼ਨ ਸ਼ੁਰੂ ਹੋਇਆ ਜਾਂ ਨਹੀਂ?
ਰੈੱਡੀ ਮੁਤਾਬਕ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਹਰ ਦੇਸ਼ ਨੇ ਕਮਿਊਨਿਟੀ ਟ੍ਰਾਂਸਮਿਸ਼ਨ ਦਾ ਦੌਰ ਦੇਖਿਆ ਹੈ। ਅਸੀਂ ਇਸ ਦੇ ਪ੍ਰਭਾਵ ਨੂੰ ਘੱਟ ਤੋਂ ਘੱਟ ਕਰਨ ਦੀ ਕੋਸ਼ਿਸ਼ ਕਰ ਸਕਦੇ ਹਨ ਅਤੇ ਕਰਨੀ ਚਾਹੀਦੀ ਹੈ। ਫਿਲਹਾਲ ਹਾਲਾਤ ਕਮਿਊਨਿਟੀ ਟ੍ਰਾਂਸਮਿਸ਼ਨ ਵਾਲ ਹਨ ਜਾਂ ਨਹੀਂ, ਇਹ ਮਲਟੀਪਲ ਡਾਟਾ ਸੋਰਸਜ਼ ਤੋਂ ਮਿਲੀ ਇਨਫਾਰਮੇਸ਼ਨ ਦੇ ਐਨਾਲਸਿਸ ਤੋਂ ਬਾਅਦ ਹੀ ਤੈਅ ਹੋ ਸਕਦਾ ਹੈ। ਹੈਲਥ ਮਿਨੀਸਟਰੀ ਇਹ ਸਭ ਜਾਣਕਾਰੀ ਇਕੱਠੀ ਕਰਕੇ ਐਨਾਲਸਿਸ ਕਰ ਰਹੀ ਹੈ।
ਜ਼ਿਲ੍ਹਿਆ ਦੇ ਹਿਸਾਬ ਨਾਲ ਸਰਵਿਲਾਂਸ ਦੀ ਜ਼ਰੂਰਤ
ਪੀ.ਐੱਚ.ਐੱਫ.ਆਈ. ਚੀਫ ਨੇ ਕਿਹਾ ਕਿ ਲਾਕਡਾਊਨ ਦੇ ਕਈ ਫਾਇਦੇ ਹੋਏ। ਇਸ ਨਾਲ ਟ੍ਰਾਂਸਮਿਸ਼ਨ ਦੀ ਗਤੀ ਹੌਲੀ ਕਰਨ ਦੀ ਜ਼ਰੂਰਤ ਫੌਰਨ ਪੂਰੀ ਹੋਈ। ਪਰ ਇਸ ਨਾਲ ਸਿਰਫ ਵਾਇਰਸ ਚੇਨ ਨਹੀਂ ਟੁੱਟ ਸਕਦੀ। ਲਾਕਡਾਊਨ ਨੇ ਅਚਾਨਕ ਮਾਮਲੇ ਵਧਣ ਤੋਂ ਰੋਕ ਦਿੱਤਾ ਨਹੀਂ ਤਾਂ ਅਸੀਂ ਸਾਰੇ ਘਬਰਾ ਜਾਂਦੇ। ਰੈੱਡੀ ਨੇ ਕਿਹਾ ਕਿ ਲਾਕਡਾਊਨ ਕਾਰਣ ਦੇਸ਼ ਦੇ ਪਬਲਿਕ ਹੈਲਥ, ਹੈਲਥ ਕੇਅਰ ਅਤੇ ਸੋਸ਼ਲ ਸਿਸਟਮ ਨੂੰ ਤਿਆਰੀ ਦਾ ਸਮਾਂ ਮਿਲ ਗਿਆ। ਲਾਕਡਾਊਨ ਨੂੰ ਹੌਲੀ-ਹੌਲੀ ਹਟਾਉਣਾ ਹੋਵੇਗਾ। ਜ਼ਿਲ੍ਹੇਵਾਰ ਸਰਵਿਲਾਂਸ ਨੂੰ ਮਜ਼ਬੂਤ ਕਰਨ ਦੀ ਜ਼ਰੂਰਤ ਹੈ।
ਭਾਰਤ 'ਚ ਵਾਇਰਸ ਘੱਟ ਖਤਰਨਾਕ ਹੈ?
ਰੈੱਡੀ ਮੁਤਾਬਕ ਜਦੋਂ ਇਕ ਨਸਲ ਤੋਂ ਦੂਜੀ ਨਸਲ 'ਚ ਵਾਇਰਸ ਜਾਂਦਾ ਹੈ ਤਾਂ ਉਹ ਮਿਊਟੇਟ ਹੁੰਦਾ ਹੈ। ਭਾਰਤ 'ਚ ਵਾਇਰਸ ਸਟ੍ਰੇਨ ਦੇ ਸਰਫੇਸ 'ਤੇ ਛੋਟੇ ਜ਼ਿਹੇ ਸਟ੍ਰਕਰਚਰਲ ਬਦਲਾਅ ਜ਼ਰੂਰ ਹੁੰਦੇ ਹਨ ਪਰ ਇਸ ਦੇ ਸਬੂਤ ਨਹੀਂ ਹਨ ਕਿ ਇਸ ਨਾਲ ਵਾਇਰਸ ਦਾ ਜ਼ਹਿਰੀਲਾਪਣ ਘੱਟ ਹੁੰਦਾ ਹੈ। ਸਾਨੂੰ ਇਸ ਦਾ ਪਤਾ ਇਨਫੈਕਟੇਡ ਵਿਅਕਤੀਆਂ ਅਤੇ ਮੌਤਾਂ ਨਾਲ ਜੁੜੇ ਹੋਰ ਡਾਟਾ ਨਾਲ ਲੱਗੇਗਾ। ਉਨ੍ਹਾਂ ਕਿਹਾ ਕਿ ਹਾਲੇ ਤਕ ਡਬਲਿਊ.ਐੱਚ.ਓ. ਅਤੇ ਆਈ.ਸੀ.ਐੱਮ.ਆਰ. ਇਹੀ ਮੰਨਦੇ ਹਨ ਕਿ ਭਾਰਤ 'ਚ ਇਸ ਵਾਇਰਸ ਨੇ ਆਪਣਾ ਵਿਵਹਾਰ ਨਹੀਂ ਬਦਲਿਆ ਹੈ।
ਕਦੋ ਮਿਲੇਗਾ ਕੋਰੋਨਾ ਵਾਇਰਸ ਤੋਂ ਛੁਟਕਾਰਾ? ਵਿਗਿਆਨੀਆਂ ਨੇ ਕਹੀ ਇਹ ਗੱਲ
NEXT STORY