ਹੈਲਥ ਡੈਸਕ- ਅਜਿਹੀ ਜੀਵਨਸ਼ੈਲੀ ਜਿਸ 'ਚ ਕਸਰਤ ਦੀ ਘਾਟ ਹੋਵੇ, ਤੇਲ-ਮਸਾਲੇ ਵਾਲਾ ਖਾਣਾ ਹੋਵੇ ਅਤੇ ਅਣਹੈਲਥੀ ਡਾਇਟ ਫਾਲੋ ਕੀਤੀ ਜਾਵੇ, ਉਨ੍ਹਾਂ ਲੋਕਾਂ 'ਚ ਕੋਲੈਸਟ੍ਰੋਲ ਦਾ ਪੱਧਰ ਵਧ ਸਕਦਾ ਹੈ। ਸਿਹਤ ਮਾਹਿਰਾਂ ਅਨੁਸਾਰ ਜੇਕਰ ਵਧੇਰੇ ਕੋਲੈਸਟ੍ਰੋਲ ਦੀ ਸਮੱਸਿਆ ਨੂੰ ਸਮੇਂ 'ਤੇ ਨਹੀਂ ਪਛਾਣਿਆ ਗਿਆ, ਤਾਂ ਇਹ ਦਿਲ-ਸੰਬੰਧੀ ਗੰਭੀਰ ਅਤੇ ਜਾਨਲੇਵਾ ਬੀਮਾਰੀਆਂ ਦਾ ਰੂਪ ਧਾਰ ਸਕਦੀ ਹੈ।
ਅੱਖਾਂ 'ਚ ਮਿਲਦੇ ਲੱਛਣ ਜੋ ਕੋਲੈਸਟ੍ਰੋਲ ਵਧਣ ਦੀ ਨਿਸ਼ਾਨੀ ਹੋ ਸਕਦੇ ਹਨ:
ਜੈਂਥੇਲਾਸਮਾ
ਜਦੋਂ ਸਰੀਰ 'ਚ ਕੋਲੈਸਟ੍ਰੋਲ ਵੱਧ ਜਾਂਦਾ ਹੈ ਤਾਂ ਅੱਖਾਂ ਦੇ ਆਸਪਾਸ ਪੀਲੇ ਰੰਗ ਦੇ ਧੱਬੇ ਦਿਖਾਈ ਦੇਣ ਲੱਗਦੇ ਹਨ ਜਾਂ ਤੁਹਾਡੀਆਂ ਪਲਕਾਂ ਦੇ ਨੇੜੇ-ਤੇੜੇ ਉਭਾਰ ਨਜ਼ਰ ਆਉਣ ਲੱਗਦਾ ਹੈ। ਇਸ ਨੂੰ ਜੈਂਥੇਲਾਸਮਾ ਕਿਹਾ ਜਾਂਦਾ ਹੈ। ਇਹ ਲੱਛਣ ਕੋਲੈਸਟ੍ਰੋਲ ਵਧਣ ਦੀ ਸਿੱਧੀ ਨਿਸ਼ਾਨੀ ਹੋ ਸਕਦੇ ਹਨ।
ਧੁੰਦਲੀਆਂ ਅੱਖਾਂ (Blurry Vision)
ਜੇਕਰ ਤੁਸੀਂ ਅੱਖਾਂ ਨਾਲ ਠੀਕ ਤਰ੍ਹਾਂ ਨਹੀਂ ਦੇਖ ਪਾ ਰਹੇ ਹੋ ਜਾਂ ਵਿਜ਼ਨ ਧੁੰਦਲਾ ਹੋ ਗਿਆ ਹੈ, ਤਾਂ ਇਹ ਵੀ ਕੋਲੈਸਟ੍ਰੋਲ ਵਧਣ ਦੀ ਨਿਸ਼ਾਨੀ ਹੋ ਸਕਦੀ ਹੈ। ਇਸ ਤੋਂ ਇਲਾਵਾ ਆਰਕਸ ਸੇਨਿਲਿਸ ਯਾਨੀ ਆਈਰਿਸ ਦੇ ਚਾਰੋਂ ਪਾਸੇ ਚਿੱਟਾ ਜਾਂ ਨੀਲਾ ਘੇਰਾ ਵੀ ਉਭਰ ਆਉਂਦਾ ਹੈ। ਇਹ ਵੀ ਹਾਈ ਕੋਲੈਸਟ੍ਰੋਲ ਦਾ ਲੱਛਣ ਹੋ ਸਕਦਾ ਹੈ।
ਹਾਈ ਕੋਲੇਸਟਰੋਲ ਕਿੰਨਾ ਖਤਰਨਾਕ?
ਵਧਿਆ ਹੋਇਆ ਕੋਲੈਸਟ੍ਰੋਲ ਦਿਲ ਦੀ ਬੀਮਾਰੀ, ਹਾਰਟ ਅਟੈਕ ਜਾਂ ਸਟ੍ਰੋਕ ਤੱਕ ਦਾ ਕਾਰਨ ਬਣ ਸਕਦਾ ਹੈ। ਇਹ ਦਿਮਾਗੀ ਨਸਾਂ 'ਚ ਰੁਕਾਵਟ ਪੈਦਾ ਕਰ ਸਕਦਾ ਹੈ, ਜਿਸ ਨਾਲ ਜਾਨ ਨੂੰ ਖਤਰਾ ਹੋ ਸਕਦਾ ਹੈ।
ਕਿਵੇਂ ਪਤਾ ਲਗਾਇਆ ਜਾਵੇ?
ਜੇਕਰ ਤੁਸੀਂ ਆਪਣੇ ਕੋਲੈਸਟ੍ਰੋਲ ਦੀ ਜਾਂਚ ਕਰਵਾਉਣੀ ਚਾਹੁੰਦੇ ਹੋ, ਤਾਂ ਤੁਸੀਂ ਲਿਪਿਡ ਪਰੋਫਾਈਲ ਟੈਸਟ (Lipid Panel Test) ਕਰਵਾ ਸਕਦੇ ਹੋ।
ਕਿਵੇਂ ਬਚਾਅ ਕਰੀਏ?
- ਫਰੈਸ਼ ਫਲ ਅਤੇ ਸਬਜ਼ੀਆਂ ਖਾਓ
- ਘੱਟ ਚਰਬੀ ਵਾਲੀ ਡਾਇਟ ਅਪਣਾਓ
- ਨਿਯਮਿਤ ਕਸਰਤ ਕਰੋ
- ਸਿਗਰਟਨੋਸ਼ੀ ਅਤੇ ਸ਼ਰਾਬ ਤੋਂ ਦੂਰ ਰਹੋ
- ਦਿਲ ਦੀ ਸਿਹਤ ਲਈ ਨਿਯਮਿਤ ਚੈੱਕਅਪ ਕਰਵਾਓ
ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।
ਜੇ ਤੁਸੀਂ ਵੀ ਹੋ ਵਧੇ ਹੋਏ ਢਿੱਡ ਤੋਂ ਪਰੇਸ਼ਾਨ ਤਾਂ ਕਰੋ ਇਹ ਕਸਰਤਾਂ ! ਮਿਲਣਗੇ ਹੈਰਾਨੀਜਨਕ ਫ਼ਾਇਦੇ
NEXT STORY