ਪੁਰੀ— ਕੋਰੋਨਾ ਵਾਇਰਸ ਦੇ ਵਧਦੇ ਪ੍ਰਕੋਪ ਕਾਰਨ ਇੱਥੇ ਸ਼੍ਰੀ ਜਗਨਨਾਥ ਮੰਦਰ ਸ਼ੁੱਕਰਵਾਰ ਤੋਂ 31 ਮਾਰਚ ਤੱਕ ਸ਼ਰਧਾਲੂਆਂ ਲਈ ਬੰਦ ਰਹੇਗਾ। ਮੰਦਰ ਦੇ ਮੁੱਖ ਪ੍ਰਸ਼ਾਸਕ ਕ੍ਰਿਸ਼ਨ ਕੁਮਾਰ ਨੇ ਦੱਸਿਆ ਕਿ ਮੰਦਰ ਦੇ ਪੁਜਾਰੀਆਂ ਅਤੇ ਸੇਵਕਾਂ ਨੂੰ ਮੰਦਰ 'ਚ ਪੂਜਾ ਕਰਨ ਦੀ ਮਨਜ਼ੂਰੀ ਹੋਵੇਗੀ। ਉਨ੍ਹਾਂ ਨੇ ਕਿਹਾ,''ਮੰਦਰ 'ਚ ਸ਼ਰਧਾਲੂਆਂ ਦਾ ਪ੍ਰਵੇਸ਼ ਕੱਲ ਯਾਨੀ ਸ਼ੁੱਕਰਵਾਰ ਤੋਂ 31 ਮਾਰਚ ਲਈ ਰੋਕ ਦਿੱਤਾ ਗਿਆ ਹੈ। ਮੰਦਰ ਦੇ ਅੰਦਰ ਪੂਜਾ ਜਾਰੀ ਰਹੇਗੀ। ਇਸ ਲਈ ਪੁਜਾਰੀਆਂ ਨੂੰ ਹੀ ਮੰਦਰ 'ਚ ਪ੍ਰਵੇਸ਼ ਦੀ ਮਨਜ਼ੂਰੀ ਹੋਵੇਗੀ।''
ਇਹ ਵੀ ਪੜ੍ਹੋ : ਕੋਰੋਨਾ ਵਾਇਰਸ ਦਾ ਡਰ, ਸਿੱਧੀਵਿਨਾਇਕ ਮੰਦਰ 'ਚ ਸ਼ਰਧਾਲੂਆਂ ਦੀ ਐਂਟਰੀ ਬੰਦ
ਸ਼੍ਰੀ ਜਗਨਨਾਥ ਮੰਦਰ ਪ੍ਰਬੰਧਕ ਕਮੇਟੀ ਦੇ ਮੈਂਬਰ ਰਾਮਚੰਦਰ ਦਸਮਹਾਪਾਤਰ ਨੇ ਕਿਹਾ ਕਿ ਮੰਦਰ 'ਚ ਪੂਜਾ ਕਰਨ ਅਤੇ ਹੋਰ ਰਸਮੀ ਪ੍ਰੋਗਰਾਮ ਕਰਨ ਦੇ ਤੌਰ ਤਰੀਕਿਆਂ 'ਤੇ ਚਰਚਾ ਲਈ ਇਕ ਬੈਠਕ ਕੀਤੀ ਜਾਵੇਗੀ। ਉਨ੍ਹਾਂ ਨੇ ਮੰਦਰ ਨੂੰ ਸ਼ਰਧਾਲੂਆਂ ਲਈ ਬੰਦ ਕੀਤੇ ਜਾਣ ਬਾਰੇ ਕਿਹਾ ਕਿ ਅਜਿਹਾ ਪਿਛਲੇ ਲੰਬੇ ਸਮੇਂ 'ਚ ਪਹਿਲੀ ਵਾਰ ਹੋਇਆ ਹੈ। ਜ਼ਿਲਾ ਪ੍ਰਸ਼ਾਸਨ ਨੇ ਸੈਲਾਨੀਆਂ ਨੂੰ ਪੁਰੀ 'ਚ 2 ਦਿਨ 'ਚ ਹੋਟਲ ਖਾਲੀ ਕਰਨ ਅਤੇ ਇੱਥੇ ਨਹੀਂ ਆਉਣ ਦੀ ਸਲਾਹ ਦਿੱਤੀ ਹੈ।
ਇਹ ਵੀ ਪੜ੍ਹੋ : ਕੋਰੋਨਾ ਦੇ ਖੌਫ ਕਾਰਨ ਭਗਵਾਨ ਅਤੇ ਭਗਤਾਂ ਵਿਚਾਲੇ ਵਧੀਆਂ ਦੂਰੀਆਂ (ਦੇਖੋ ਤਸਵੀਰਾਂ)
ਸੰਸਦ ਸੈਸ਼ਨ ਜਲਦੀ ਖਤਮ ਕੀਤੇ ਜਾਣ ਦੀ ਰਾਜ ਸਭਾ 'ਚ ਉੱਠੀ ਮੰਗ
NEXT STORY