ਤਿਰੁਅਨੰਤਪੁਰਮ- ਕੋਰੋਨਾ ਵਾਇਰਸ ਸੰਕਟ ਦੇ ਇਸ ਦੌਰਾਨ ਡਾਕਟਰੀ ਕਰਮਚਾਰੀਆਂ ਅਤੇ ਪੁਲਸ ਕਰਮਚਾਰੀਆਂ ਦੀਆਂ ਭੂਮਿਕਾਵਾਂ ਬੇਹੱਦ ਅਹਿਮ ਹੋ ਗਈਆਂ ਹਨ। ਇਸ ਦੌਰਾਨ ਕੇਰਲ ਦੇ ਸਿਵਲ ਪੁਲਸ ਅਧਿਕਾਰੀ ਅਤੇ ਮਹਿਲਾ ਡਾਕਟਰ ਨੇ ਗਲੋਬਲ ਮਾਹਾਮਾਰੀ ਵਿਰੁੱਧ ਸਮਾਜ ਦੀ ਜੰਗ 'ਚ ਆਪਣੀ ਭੂਮਿਕਾ ਤੋਂ ਪਿੱਛੇ ਨਾ ਹਟਣ ਦਾ ਫੈਸਲਾ ਕਰ ਕੇ ਮਿਸਾਲ ਕਾਇਮ ਕਰਦੇ ਹੋਏ ਆਪਣਾ ਵਿਆਹ ਟਾਲਣ ਦਾ ਫੈਸਲਾ ਕੀਤਾ ਹੈ। ਦੋਹਾਂ ਪਰਿਵਾਰਾਂ ਦੀ ਨਾਰਾਜ਼ਗੀ ਨੂੰ ਕਿਨਾਰੇ ਕਰਦੇ ਹੋਏ, 32 ਸਾਲਾ ਸਿਵਲ ਪੁਲਸ ਅਧਿਕਾਰੀ ਅਤੇ ਇੱਥੇ ਕੋਲ ਦੇ ਸਰਕਾਰੀ ਸਿਹਤ ਕੇਂਦਰ 'ਚ ਕੰਮ ਕਰਨ ਵਾਲੀ 25 ਸਾਲਾ ਪੀ. ਆਰੀਆ ਨੇ ਆਪਣਾ ਵਿਆਹ ਟਾਲ ਦਿੱਤਾ, ਜੋ ਇਸ ਮਹੀਨੇ ਦੀ ਸ਼ੁਰੂਆਤ 'ਚ ਹੋਣਾ ਤੈਅ ਸੀ।
ਪ੍ਰਸਾਦ ਨੇ ਕਿਹਾ- ਅਸੀਂ ਸਹੀ ਫੈਸਲਾ ਕੀਤਾ ਹੈ
ਲਾਕਡਾਊਨ ਦੇ ਮੱਦੇਨਜ਼ਰ ਦੋਹਾਂ ਪਰਿਵਾਰਾਂ ਨੇ ਵਿਆਹ ਦੇ ਆਯੋਜਨ ਨੂੰ ਘੱਟ ਮਹਿਮਾਨਾਂ ਦੀ ਮੌਜੂਦਗੀ 'ਚ ਸਾਧਾਰਨ ਹੀ ਰੱਖਣ ਦਾ ਫੈਸਲਾ ਕੀਤਾ ਸੀ ਪਰ ਲਾੜਾ-ਲਾੜੀ ਦੇ ਦਬਾਅ ਦੇ ਸਾਹਮਣੇ ਉਨਾਂ ਨੂੰ ਝੁਕਣਾ ਪਿਆ। ਵਿਥੁਰਾ ਵਾਸੀ, ਪ੍ਰਸਾਦ ਨੇ ਕਿਹਾ ਕਿ ਉਹ ਰਾਜਧਾਨੀ ਸ਼ਹਿਰ 'ਚ ਆਵਾਜਾਈ ਡਿਊਟੀ 'ਚ ਰੁਝੇ ਹਨ, ਜਿੱਥੇ ਉਨਾਂ ਦਾ ਕੰਮ ਬੰਦੀ ਦੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨਾਂ ਦੀ ਜਾਂਚ ਕਰਨਾ ਹੈ ਅਤੇ ਉਹ ਲੋੜਵੰਦਾਂ ਨੂੰ ਭੋਜਨ ਦੇ ਪੈਕੇਟ ਵੰਡਣ ਦੇ ਕੰਮ 'ਚ ਵੀ ਸ਼ਾਮਲ ਹਨ। ਪ੍ਰਸਾਦ ਨੇ ਕਿਹਾ,''ਅਸੀਂ ਹਰ ਸਮੇਂ ਆਪਣੇ ਨਿੱਜੀ ਮਾਮਲਿਆਂ ਨੂੰ ਮਹੱਤਵ ਨਹੀਂ ਦੇ ਸਕਦੇ। ਅਸੀਂ ਸਹੀ ਫੈਸਲਾ ਕੀਤਾ ਹੈ।''
ਸੰਕਟ ਸਮੇਂ ਸਮਾਜ ਦੇ ਪ੍ਰਤੀ ਆਪਣੀ ਵਚਨਬੱਧਤਾ ਨਹੀਂ ਭੁਲਣੀ ਚਾਹੀਦੀ
ਬੰਦ ਦੇ ਨਿਯਮ ਪ੍ਰਭਾਵੀ ਰਹਿਣ ਦੌਰਾਨ ਡਾ. ਆਰੀਆ ਵੀ ਕੋਲ ਦੇ ਕੰਨਿਆਕੁਲਾਂਗਰਾ 'ਚ ਸਥਿਤ ਸਰਕਾਰੀ ਸਿਹਤ ਕੇਂਦਰ 'ਚ ਮਰੀਜ਼ਾਂ ਦੀ ਜਾਂਚ ਕਰਨ 'ਚ ਰੁਝੀ ਹੈ। ਆਰੀਆ ਨੇ ਕਿਹਾ,''ਸਰਕਾਰੀ ਹਸਪਤਾਲਾਂ 'ਚ ਇਲਾਜ ਕਰਵਾਉਣ ਵਾਲੇ ਜ਼ਿਆਦਾਤਰ ਲੋਕ ਸਾਡੇ ਵਰਗੇ ਸਾਧਾਰਨ ਲੋਕ ਹਨ।'' ਉਨਾਂ ਨੇ ਕਿਹਾ,''ਇਸ ਲਈ ਮੈਂ ਸੋਚਿਆ ਕਿ ਸਾਨੂੰ ਇਸ ਸੰਕਟ ਦੇ ਸਮੇਂ ਸਮਾਜ ਦੇ ਪ੍ਰਤੀ ਆਪਣੀ ਵਚਨਬੱਧਤਾ ਨੂੰ ਨਹੀਂ ਭੁਲਣਾ ਚਾਹੀਦਾ।'' ਉੱਥੇ ਹੀ ਮਲਪੁਰਮ ਜ਼ਿਲੇ ਦੇ ਮੰਜੇਰੀ 'ਚ ਇਕ ਨਰਸ ਦੀਪਤੀ ਨੇ ਨਿੱਜੀ ਬੈਂਕ 'ਚ ਤਾਇਨਾਤ ਸੁਦੀਪ ਨਾਲ ਵਿਆਹ ਕੀਤਾ ਪਰ ਆਪਣੇ ਵਿਆਹ ਲਈ ਉਸ ਨੇ ਸਿਰਫ਼ ਇਕ ਦਿਨ ਦੀ ਛੁੱਟੀ ਲਈ।
22 ਸਾਲਾ ਬਾਅਦ ਮਾਂ ਬਣੀ ਡਾਕਟਰ, 18 ਦਿਨਾ ਦੇ ਬੱਚੇ ਘਰ ਛੱਡ ਪਰਤੀ ਹਸਪਤਾਲ
NEXT STORY