ਇੰਦੌਰ– ਕੋਵਿਡ-19 ਦੇ ਕਹਿਰ ਦਾ ਅਸਰ ਸਰਕਾਰ ਦੇ ਪਰਿਵਾਰ ਭਲਾਈ ਪ੍ਰੋਗਰਾਮ ’ਤੇ ਵੀ ਪਿਆ ਹੈ। ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਨਸਬੰਦੀ ਦੇ ਆਪਰੇਸ਼ਨਾਂ ਦਾ ਵਿਸ਼ਵ ਰਿਕਾਰਡ ਕਾਇਮ ਕਰਨ ਦਾ ਦਾਅਵਾ ਕਰਨ ਵਾਲੇ ਸਰਜਨ ਡਾ. ਲਲਿਤ ਮੋਹਨ ਪੰਤ ਵਲੋਂ ਕੀਤੇ ਗਏ ਇਨ੍ਹਾਂ ਆਪਰੇਸ਼ਨਾਂ ਦੀ ਗਿਣਤੀ ਬੀਤੇ ਵਿੱਤੀ ਸਾਲ ’ਚ 84 ਫੀਸਦੀ ਘੱਟ ਕੇ ਸਿਰਫ਼ 2500 ’ਤੇ ਹੀ ਸਿਮਟ ਗਈ।
ਹਰ ਸਾਲ 16000 ਆਪਰੇਸ਼ਨ ਕਰਦੇ ਸਨ, 2020-21 ’ਚ ਸਿਰਫ਼ 2500 ਕਰ ਸਕੇ
ਇੰਦੌਰ ਦੇ ਰਹਿਣ ਵਾਲੇ ਪੰਤ ਨੇ ਵਿਸ਼ਵ ਆਬਾਦੀ ਦਿਵਸ ਦੇ ਮੌਕੇ ’ਤੇ ਐਤਵਾਰ ਕਿਹਾ ਕਿ ਕੋਵਿਡ-19 ਦੇ ਕਹਿਰ ਤੋਂ ਪਹਿਲਾਂ ਮੈਂ ਹਰ ਸਾਲ ਔਸਤ 16000 ਆਪਰੇਸ਼ਨ ਕਰਦਾ ਸੀ ਪਰ ਮਹਾਮਾਰੀ ਕਾਰਨ ਬੁਰੀ ਤਰ੍ਹਾਂ ਪ੍ਰਭਾਵਿਤ ਵਿੱਤੀ ਸਾਲ 2020-21 ਦੌਰਾਨ ਸਿਰਫ਼ 2500 ਆਪਰੇਸ਼ਨ ਹੀ ਕਰ ਸਕਿਆ। ਉਨ੍ਹਾਂ ਦੱਸਿਆ ਕਿ ਲਾਕਡਾਊਨ ਅਤੇ ਕੋਵਿਡ-19 ਸਬੰਧੀ ਵੱਖ-ਵੱਖ ਪਾਬੰਦੀਆਂ ਕਾਰਨ ਬੀਤੇ ਵਿੱਤੀ ਸਾਲ ’ਚ ਜਿਥੇ ਨਸੰਬਦੀ ਕੈਂਪ ਘੱਟ ਲੱਗੇ, ਉਥੇ ਮਹਾਮਾਰੀ ਦੇ ਡਰ ਕਾਰਨ ਵੀ ਲੋਕਾਂ ਨੇ ਪਰਿਵਾਰ ਭਲਾਈ ਨਾਲ ਸਬੰਧਤ ਆਪਰੇਸ਼ਨਾਂ ਨੂੰ ਕਰਵਾਉਣ ’ਚ ਝਿਜਕ ਦਿਖਾਈ। ਕਈ ਲੋਕ ਅਜਿਹੇ ਵੀ ਸਨ ਜੋ ਆਪਰੇਸ਼ਨ ਤੋਂ ਪਹਿਲਾਂ ਕਰਵਾਈ ਗਈ ਜਾਂਚ ਦੌਰਾਨ ਕੋਰੋਨਾ ਵਾਇਰਸ ਤੋਂ ਪੀੜਤ ਪਾਏ ਗਏ ਸਨ। ਅਜਿਹੇ ਲੋਕਾਂ ਦੇ ਚੌਕਸੀ ਵਜੋਂ ਆਪਰੇਸ਼ਨ ਨਹੀਂ ਕੀਤੇ ਗਏ।
ਪੰਤ ਨੇ ਕਿਹਾ ਕਿ ਬਿਨਾਂ ਚੀਰਾ, ਬਿਨਾਂ ਟਾਂਕਾ ਅਤੇ ਬਿਨਾਂ ਦਰਦ ਵਾਲੀ ਪ੍ਰਣਾਲੀ ਕਾਰਨ ਪਿਛਲੇ ਸਾਲਾਂ ’ਚ ਨਸਬੰਦੀ ਨੂੰ ਲੈ ਕੇ ਮਰਦਾਂ ਦੀ ਮਾਨਸਿਕਤਾ ਬਦਲੀ ਹੈ ਪਰ ਔਰਤਾਂ ਦੇ ਮੁਕਾਬਲੇ ਮਰਦਾਂ ਦੀ ਭਾਈਵਾਲੀ ਬਹੁਤ ਘੱਟ ਹੈ। ਉਨ੍ਹਾਂ ਕਿਹਾ ਕਿ ਮੈਂ ਹੁਣ ਤਕ 3 ਲੱਖ 90 ਹਜ਼ਾਰ ਆਪਰੇਸ਼ਨ ਕਰ ਚੁੱਕਾ ਹਾਂ। ਇਨ੍ਹਾਂ ’ਚ ਮਰਦਾਂ ਦੇ ਸਿਰਫ਼ 13,600 ਹੀ ਆਪਰੇਸ਼ਨ ਸਨ ਬਾਕੀ ਸਭ ਔਰਤਾਂ ਦੇ ਸਨ। ਉਨ੍ਹਾਂ ਕਿਹਾ ਕਿ ਪਰਿਵਾਰ ਭਲਾਈ ਦੇ ਪ੍ਰੋਗਰਾਮ ’ਚ ਮਰਦਾਂ ਦੀ ਭਾਈਵਾਲੀ ਵਧਣੀ ਚਾਹੀਦੀ ਹੈ।
ਭਗਵਾਨ ਜਗਨਨਾਥ ਰੱਥ ਯਾਤਰਾ ਦੇ ਮੌਕੇ PM ਮੋਦੀ ਅਤੇ ਰਾਸ਼ਟਰਪਤੀ ਨੇ ਦੇਸ਼ ਵਾਸੀਆਂ ਨੂੰ ਦਿੱਤੀ ਵਧਾਈ
NEXT STORY