ਕੋਟਾ-ਖਤਰਨਾਕ ਕੋਰੋਨਾਵਾਇਰਸ ਦਾ ਕਹਿਰ ਪੂਰੇ ਦੇਸ਼ 'ਚ ਜਾਰੀ ਹੈ। ਦੇਸ਼ 'ਚ ਪਿਛਲੇ 24 ਘੰਟਿਆਂ ਦੌਰਾਨ 1211 ਨਵੇਂ ਮਾਮਲੇ ਸਾਹਮਣੇ ਆਉਣ ਕਾਰਨ ਹੁਣ ਤੱਕ 10,000 ਹਜ਼ਾਰ ਤੋਂ ਪਾਰ ਗਿਣਤੀ ਪਹੁੰਚ ਚੁੱਕੀ ਹੈ, ਜਦਕਿ ਮੌਤਾਂ ਦੀ ਗਿਣਤੀ 339 ਤੱਕ ਪਹੁੰਚ ਚੁੱਕੀ ਹੈ। ਇਸ ਦੌਰਾਨ ਰਾਜਸਥਾਨ 'ਚ ਇਕ ਹੈਰਾਨ ਕਰ ਦੇਣ ਵਾਲੀ ਘਟਨਾ ਵਾਪਰੀ ਜਿਸ ਨੇ ਸਾਰਿਆਂ ਦੇ ਹੋਸ਼ ਉਡਾ ਦਿੱਤੇ। ਦਰਅਸਲ ਇੱਥੇ ਇਕ ਔਰਤ ਜੋ ਕਿ ਆਈਸੋਲੇਸ਼ਨ ਵਾਰਡ 'ਚ ਭਰਤੀ ਕੀਤੀ ਗਈ ਹੈ ਅਤੇ ਅਚਾਨਕ ਇੱਥੇ ਜਬਰਦਸਤੀ ਕਰਮਚਾਰੀਆਂ ਦੇ ਗਲੇ ਲੱਗਣ ਲੱਗ ਪਈ। ਔਰਤ ਦੀ ਇਸ ਹਰਕਤ ਕਾਰਨ ਇੱਥੇ ਕਾਫੀ ਹਫੜਾ-ਦਫੜੀ ਵਾਲਾ ਮਾਹੌਲ ਬਣ ਗਿਆ। ਦੱਸਣਯੋਗ ਹੈ ਕਿ ਇਹ ਔਰਤ ਇਕ ਕੋਰੋਨਾ ਪਾਜ਼ੀਟਿਵ ਸਖਸ਼ ਦੇ ਸੰਪਰਕ 'ਚ ਆਈ ਸੀ, ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਦੇ ਆਈਸੋਲੇਸ਼ਨ ਵਾਰਡ 'ਚ ਰੱਖਿਆ ਗਿਆ ਸੀ।
ਇਹ ਵੀ ਦੱਸਿਆ ਜਾਂਦਾ ਹੈ ਕਿ ਰਾਜਸਥਾਨ 'ਚ ਇਕ ਦਿਨ 'ਚ 69 ਲੋਕ ਇਨਫੈਕਟਡ ਹੋਏ ਅਤੇ ਹੁਣ ਇਹ ਅੰਕੜਾ ਵਧ ਕੇ 873 ਤੱਕ ਪਹੁੰਚ ਗਿਆ ਜਦਕਿ ਹੁਣ 3 ਹੋਰ ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਿਹਤ ਮੰਤਰਾਲੇ ਵੱਲੋ ਅੱਜ ਭਾਵ ਮੰਗਲਵਾਰ ਸਵੇਰਸਾਰ ਜਾਰੀ ਬਿਆਨ ਮੁਤਾਬਕ ਖਤਰਨਾਕ ਕੋਰੋਨਾਵਾਇਰਸ ਦਾ ਕਹਿਰ ਦੇਸ਼ ਦੇ 32 ਸੂਬਿਆਂ ਅਤੇ ਕੇਂਦਰ ਸ਼ਾਸਿਤ ਸੂਬਿਆਂ 'ਚ ਫੈਲ ਚੁੱਕਾ ਹੈ।
ਅਹਿਮਦਾਬਾਦ 'ਚ ਬਣਿਆ ਭਾਰਤ ਦਾ ਪਹਿਲਾ ਸਭ ਤੋਂ ਵੱਡਾ 'ਕੋਵਿਡ-19' ਦੇਖਭਾਲ ਕੇਂਦਰ
NEXT STORY