ਨਵੀਂ ਦਿੱਲੀ - ਕੇਂਦਰ ਸਰਕਾਰ ਨੇ ਪ੍ਰਾਈਵੇਟ ਹਸਪਤਾਲਾਂ ਲਈ ਕੋਰੋਨਾ ਵੈਕਸੀਨ ਦੀ ਵੱਧ ਤੋਂ ਵੱਧ ਕੀਮਤ ਤੈਅ ਕਰ ਦਿੱਤੀ ਹੈ। ਜੇਕਰ ਤੁਸੀਂ ਕਿਸੇ ਪ੍ਰਾਈਵੇਟ ਹਸਪਤਾਲ ਵਿੱਚ ਕੋਵਿਸ਼ੀਲਡ ਦਾ ਟੀਕਾ ਲਵਾਉਂਦੇ ਹੋ ਤਾਂ ਤੁਹਾਨੂੰ 780 ਰੁਪਏ ਦੇਣ ਹੋਣਗੇ। ਇਸ ਤੋਂ ਇਲਾਵਾ ਕੋਵੈਕਸੀਨ ਲਈ 1410 ਅਤੇ ਰੂਸੀ ਵੈਕਸੀਨ ਸਪੂਤਨਿਕ-ਵੀ ਲਈ 1145 ਰੁਪਏ ਖ਼ਰਚ ਕਰਣੇ ਹੋਣਗੇ। ਤੁਹਾਨੂੰ ਦੱਸ ਦਈਏ ਕਿ ਇਸ ਵਿੱਚ ਫ਼ੀਸਦੀ ਜੀ.ਐੱਸ.ਟੀ. ਦੇ ਨਾਲ-ਨਾਲ 150 ਰੁਪਏ ਦਾ ਸਰਵਿਸ ਚਾਰਜ ਵੀ ਸ਼ਾਮਲ ਹੈ।
ਇਹ ਵੀ ਪੜ੍ਹੋ- ਤੀਜੀ ਲਹਿਰ ਬੱਚਿਆਂ ਲਈ ਕਿੰਨੀ ਖ਼ਤਰਨਾਕ, ਇਸ 'ਤੇ ਕੋਈ ਡਾਟਾ ਨਹੀਂ: ਡਾ. ਗੁਲੇਰੀਆ
ਤੁਹਾਨੂੰ ਦੱਸ ਦਈਏ ਕਿ ਵੈਕਸੀਨ ਨਿਰਮਾਤਾਵਾਂ ਦੁਆਰਾ ਵਰਤਮਾਨ ਵਿੱਚ ਐਲਾਨ ਕੀਤੀਆਂ ਕੀਮਤਾਂ ਦੇ ਆਧਾਰ 'ਤੇ ਕੇਂਦਰੀ ਸਿਹਤ ਮੰਤਰਾਲਾ ਨੇ ਨਿੱਜੀ ਹਸਪਤਾਲਾਂ ਲਈ ਵੈਕਸੀਨ ਦੀ ਕੀਮਤ ਤੈਅ ਕੀਤੀ ਹੈ।
ਸਰਕਾਰ ਨੇ ਵੈਕਸੀਨ ਦੀ 44 ਕਰੋੜ ਖੁਰਾਕ ਦੇ ਆਰਡਰ ਵੀ ਦਿੱਤੇ
ਕੇਂਦਰ ਸਰਕਾਰ ਨੇ ਮੰਗਲਵਾਰ ਨੂੰ ਕੋਵਿਡ-19 ਰੋਕੂ ਟੀਕਿਆਂ- ਕੋਵਿਸ਼ੀਲਡ ਅਤੇ ਕੋਵੈਕਸੀਨ ਦੀ 44 ਕਰੋੜ ਖੁਰਾਕ ਲਈ ਆਰਡਰ ਦਿੱਤੇ ਹਨ। ਇੱਕ ਦਿਨ ਪਹਿਲਾਂ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਲਾਨ ਕੀਤਾ ਸੀ ਕਿ ਕੇਂਦਰ ਸੂਬਿਆਂ ਦੇ ਖਰੀਦ ਕੋਟੇ ਨੂੰ ਆਪਣੇ ਹੱਥਾਂ ਵਿੱਚ ਲੈ ਲਵੇਗਾ ਅਤੇ 18 ਸਾਲ ਤੋਂ ਜ਼ਿਆਦਾ ਉਮਰ ਵਰਗ ਦੇ ਲੋਕਾਂ ਲਈ ਸੂਬਿਆਂ ਨੂੰ ਟੀਕੇ ਮੁਫਤ ਉਪਲੱਬਧ ਕਰਾਏ ਜਾਣਗੇ। ਕੇਂਦਰੀ ਸਿਹਤ ਮੰਤਰਾਲਾ ਨੇ ਕਿਹਾ ਕਿ ਨਿਰਮਾਤਾਵਾਂ ਦੁਆਰਾ ਕੋਵਿਡ ਟੀਕਿਆਂ ਦੀ ਇਸ 44 ਕਰੋੜ ਖੁਰਾਕਾਂ ਦੀ ਸਪਲਾਈ ਅਗਸਤ ਅਤੇ ਦਸੰਬਰ ਦੇ ਵਿੱਚ ਕੀਤੀ ਜਾਵੇਗੀ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਯੂ.ਪੀ. ਦੇ ਸਾਬਕਾ ਮੁੱਖ ਸਕੱਤਰ ਅਨੂਪ ਚੰਦਰ ਪਾਂਡੇ ਬਣੇ ਮੁੱਖ ਚੋਣ ਕਮਿਸ਼ਨਰ
NEXT STORY