ਨੈਸ਼ਨਲ ਡੈਸਕ : ਮੱਧ ਪ੍ਰਦੇਸ਼ ਅਤੇ ਰਾਜਸਥਾਨ 'ਚ ਕਫ ਸਿਰਪ ਨਾਲ ਜੁੜੀਆਂ ਮੌਤਾਂ ਦੀ ਗਿਣਤੀ ਵੱਧ ਕੇ 11 ਬੱਚਿਆਂ ਤੱਕ ਪਹੁੰਚ ਗਈ ਹੈ। ਛਿੰਦਵਾੜਾ ਜ਼ਿਲ੍ਹੇ 'ਚ 9 ਬੱਚੇ ਇਸ ਘਟਨਾ 'ਚ ਜਾਨ ਗੁਆ ਚੁੱਕੇ ਹਨ, ਜਦਕਿ ਰਾਜਸਥਾਨ 'ਚ ਭਰਤਪੁਰ ਅਤੇ ਸੀਕਰ ਜ਼ਿਲ੍ਹਿਆਂ 'ਚ 2 ਬੱਚਿਆਂ ਦੀ ਮੌਤ ਹੋਈ।
ਛਿੰਦਵਾੜਾ ਦੇ ਪਰਾਸੀਆ ਖੇਤਰ 'ਚ ਬੱਚਿਆਂ ਦੀ ਹਾਲਤ ਗੰਭੀਰ ਹੈ। ਪ੍ਰਸ਼ਾਸਨ ਨੇ 1420 ਬੱਚਿਆਂ ਦੀ ਸੂਚੀ ਤਿਆਰ ਕੀਤੀ ਹੈ ਜੋ ਸਰਦੀ, ਬੁਖਾਰ ਅਤੇ ਜੁਕਾਮ ਨਾਲ ਪ੍ਰਭਾਵਿਤ ਹਨ। ਜੇ ਕੋਈ ਬੱਚਾ ਦੋ ਦਿਨ ਤੋਂ ਵੱਧ ਬਿਮਾਰ ਰਹਿੰਦਾ ਹੈ, ਤਾਂ ਉਸਨੂੰ ਸਿਵਲ ਹਸਪਤਾਲ 'ਚ ਨਿਗਰਾਨੀ ਹੇਠ ਰੱਖਿਆ ਜਾਂਦਾ ਹੈ। ਇਸ ਦੌਰਾਨ ਬੱਚਿਆਂ ਨੂੰ ਸਹੀ ਸਮੇਂ ਇਲਾਜ ਮਿਲਣ ਤੇ ਆਸ਼ਾ ਵਰਕਰਾਂ ਦੁਆਰਾ ਨਿਗਰਾਨੀ ਕੀਤੀ ਜਾਂਦੀ ਹੈ।
ਇਹ ਵੀ ਪੜ੍ਹੋ...ਹਿਮਾਚਲ ਪੁਲਸ ਨੇ 'ਚਿੱਟੇ' ਸਮੇਤ ਚੁੱਕੇ 2 ਪੰਜਾਬੀ ਨੌਜਵਾਨ, ਪੁੱਛਗਿੱਛ 'ਚ ਹੋਰ ਖੁਲਾਸੇ ਹੋਣ ਦੀ ਸੰਭਾਵਨਾ
ਸਿਹਤ ਵਿਭਾਗ ਦੇ ਅਨੁਸਾਰ ਹੁਣ ਤੱਕ ਮਰਨ ਵਾਲੇ 9 ਬੱਚਿਆਂ ਵਿੱਚੋਂ 5 ਨੇ Coldrif ਸਿਰਪ ਤੇ 1 ਨੇ Nextro-DS ਸਿਰਪ ਲਿਆ ਸੀ। ਪਾਣੀ ਅਤੇ ਵਾਤਾਵਰਣ ਦੀ ਜਾਂਚ ਆਮ ਆਈ ਹੈ, ਪਰ CSIR-NEERI ਦੁਆਰਾ ਭੇਜੇ ਗਏ ਪਾਣੀ ਦੇ ਨਮੂਨਿਆਂ ਦੀ ਰਿਪੋਰਟ ਦਾ ਇੰਤਜ਼ਾਰ ਹੈ। ਸਾਰੇ ਪ੍ਰਾਈਵੇਟ ਡਾਕਟਰਾਂ ਨੂੰ ਹਦਾਇਤ ਦਿੱਤੀ ਗਈ ਹੈ ਕਿ ਵਾਇਰਲ ਬੱਚਿਆਂ ਨੂੰ ਸਿੱਧੇ ਸਿਵਲ ਹਸਪਤਾਲ ਭੇਜੋ। ਰਾਜਸਥਾਨ 'ਚ ਭਰਤਪੁਰ ਅਤੇ ਸੀਕਰ ਜ਼ਿਲ੍ਹਿਆਂ ਵਿੱਚ ਦੋ ਬੱਚਿਆਂ ਦੀ ਮੌਤ ਕਿਡਨੀ ਫੇਲ੍ਹ ਹੋਣ ਕਾਰਨ ਹੋਈ।
ਇਹ ਵੀ ਪੜ੍ਹੋ...ਜੁੰਮੇ ਦੀ ਨਮਾਜ਼ ਤੋਂ ਪਹਿਲਾਂ 'ਹਾਈ ਅਲਰਟ' ! ਇਸ ਜ਼ਿਲ੍ਹੇ 'ਚ ਬੰਦ ਰਹੇਗਾ Internet, ਪੜ੍ਹੋ ਪੂਰਾ ਮਾਮਲਾ
ਰਾਜਸਥਾਨ ਮੈਡੀਕਲ ਸਰਵਿਸਿਜ਼ ਕਾਰਪੋਰੇਸ਼ਨ ਨੇ 19 ਬੈਚਾਂ ਦੇ ਕਫ ਸਿਰਪ ਦੀ ਵਿਕਰੀ ਤੇ ਵਰਤੋਂ 'ਤੇ ਪਾਬੰਦੀ ਲਗਾ ਦਿੱਤੀ ਹੈ। NCDC ਅਤੇ ਸਿਹਤ ਵਿਭਾਗ ਨੇ ਪਾਣੀ, ਦਵਾਈਆਂ ਅਤੇ ਸਿਰਪ ਦੇ ਨਮੂਨੇ ਇਕੱਠੇ ਕਰ ਕੇ ਜਾਂਚ ਤੇਜ਼ ਕਰ ਦਿੱਤੀ ਹੈ। ਮਾਪਿਆਂ ਅਤੇ ਡਾਕਟਰਾਂ ਨੂੰ ਚੌਕਸ ਰਹਿਣ ਲਈ ਸਲਾਹ ਦਿੱਤੀ ਗਈ ਹੈ। ਸਰਕਾਰ ਦਾ ਮਕਸਦ ਹੈ ਕਿ ਕਿਸੇ ਵੀ ਛੂਤ ਬਿਮਾਰੀ ਜਾਂ ਦਵਾਈ ਦੀ ਗਲਤ ਵਰਤੋਂ ਨੂੰ ਰੋਕਿਆ ਜਾਵੇ ਅਤੇ ਬੱਚਿਆਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
'ਡੌਂਕੀ' ਰਸਤੇ ਅਮਰੀਕਾ ਭੇਜਣ ਵਾਲੇ ਏਜੰਟਾਂ ਖ਼ਿਲਾਫ਼ NIA ਦਾ ਵੱਡਾ ਐਕਸ਼ਨ, ਹੈਰਾਨ ਕਰੇਗਾ ਪੂਰਾ ਮਾਮਲਾ
NEXT STORY