ਵੈੱਬ ਡੈਸਕ- ਭਵਿੱਖ ਬਾਰੇ ਜਾਣਨ ਦੀ ਇੱਛਾ ਹਮੇਸ਼ਾ ਮਨੁੱਖੀ ਰੁਚੀ ਦਾ ਕੇਂਦਰ ਰਹੀ ਹੈ। ਦੁਨੀਆ ਭਰ ਦੇ ਲੋਕ ਅਜਿਹੇ ਭਵਿੱਖਵਾਣੀ ਕਰਨ ਵਾਲਿਆਂ ਦੇ ਨਾਮ ਜਾਣਦੇ ਹਨ, ਜਿਨ੍ਹਾਂ ਦੀਆਂ ਭਵਿੱਖਬਾਣੀਆਂ ਕਈ ਵਾਰੀ ਸਹੀ ਸਾਬਤ ਹੁੰਦੀਆਂ ਹਨ। ਇਸ ਸ਼੍ਰੇਣੀ 'ਚ ਸਭ ਤੋਂ ਵੱਡਾ ਨਾਮ ਬਾਬਾ ਵੇਂਗਾ ਦਾ, ਜਿਸ ਨੂੰ 'ਬਾਲਕਨ ਦੀ ਨਾਸਤ੍ਰੇਦਮਸ' ਵੀ ਕਿਹਾ ਜਾਂਦਾ ਹੈ।
ਇਹ ਵੀ ਪੜ੍ਹੋ : Karva Chauth 2025: ਜਾਣੋ ਛਾਣਨੀ 'ਚ ਕਿਉਂ ਦੇਖਿਆ ਜਾਂਦੈ ਪਤੀ ਦਾ ਚਿਹਰਾ?
ਬਾਬਾ ਵੇਂਗਾ ਦੀ ਭਵਿੱਖਵਾਣੀ
ਬਾਬਾ ਵੈਂਗਾ ਨੇ ਅੱਜ ਤੋਂ 63 ਸਾਲ ਬਾਅਦ ਯਾਨੀ ਸਾਲ 2088 'ਚ ਧਰਤੀ 'ਤੇ ਇਕ ਅਜਿਹਾ ਵਾਇਰਸ ਫੈਲਣ ਦੀ ਭਵਿੱਖਵਾਣੀ ਕੀਤੀ ਹੈ ਜੋ ਮਨੁੱਖਾਂ ਨੂੰ ਤੇਜ਼ੀ ਨਾਲ ਬੁੱਢਾ ਕਰ ਦੇਵੇਗਾ। ਇਸ ਵਾਇਰਸ ਦੇ ਕਾਰਨ ਇਨਸਾਨਾਂ ਦੀ ਉਮਰ ਤੇਜ਼ੀ ਨਾਲ ਘਟੇਗੀ ਅਤੇ ਉਹ ਘੱਟ ਉਮਰ 'ਚ ਹੀ ਮੌਤ ਦੇ ਕਰੀਬ ਜਾਣ ਲੱਗਣਗੇ। ਉਂਝ ਤਾਂ ਬੁਢਾਪੇ ਬਾਰੇ ਬਾਬਾ ਵੇਂਗਾ ਦੀ ਭਵਿੱਖਬਾਣੀ ਅੱਜ ਤੋਂ ਕਈ ਦਹਾਕਿਆਂ ਬਾਅਦ ਲਈ ਹੈ, ਪਰ ਬਦਲਦੇ ਜਲਵਾਯੂ, ਲੈਬ 'ਚ ਬਣਾਏ ਜਾ ਰਹੇ ਵਾਇਰਸ ਅਤੇ ਬਾਇਓਲੋਜੀਕਲ ਯੁੱਧ ਦੇ ਖਤਰੇ ਨੂੰ ਦੇਖਦਿਆਂ ਇਹ ਚਿੰਤਾ ਦਾ ਵਿਸ਼ਾ ਬਣ ਸਕਦੀ ਹੈ।
ਇਹ ਵੀ ਪੜ੍ਹੋ : WhatsApp ਨੂੰ ਟੱਕਰ ਦੇਣ ਆਇਆ ਹੈ ਇਹ ਨਵਾਂ ਐਪ, ਲਾਂਚ ਹੁੰਦੇ ਹੀ ਬਣਿਆ No.1
ਬਾਬਾ ਵੇਂਗਾ ਕੌਣ ਸੀ?
ਸਭ ਤੋਂ ਪਹਿਲਾਂ ਜਾਣ ਲਵੋ ਕਿ ਬਾਬਾ ਵੇਂਗਾ ਇਕ ਔਰਤ ਸੀ। ਉਨ੍ਹਾਂ ਨੂੰ 'ਬਾਲਕਨ ਦੀ ਨਾਸਤ੍ਰੇਦਮਸ' ਵਜੋਂ ਜਾਣਿਆ ਜਾਂਦਾ ਹੈ। ਬਾਬਾ ਵੇਂਗਾ ਦਾ ਅਸਲੀ ਨਾਮ ਵੈਂਗੇਲੀਆ ਪਾਂਡੇਵਾ ਦਿਮਿਤਰੋਵਾ ਸੀ। ਉਨ੍ਹਾਂ ਦਾ ਜਨਮ 1911 'ਚ ਬੁਲਗਾਰੀਆ 'ਚ ਹੋਇਆ ਸੀ। ਉਨ੍ਹਾਂ ਨੇ ਬਚਪਨ 'ਚ ਇਕ ਹਾਦਸੇ ਤੋਂ ਬਾਅਦ ਆਪਣੀ ਨਜ਼ਰ ਗੁਆ ਦਿੱਤੀ ਸੀ ਪਰ ਇਸ ਤੋਂ ਬਾਅਦ ਉਨ੍ਹਾਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਭਵਿੱਖ ਦੇਖਣ ਦੀ ਸ਼ਕਤੀ ਮਿਲੀ ਹੈ। ਉਨ੍ਹਾਂ ਨੇ ਆਪਣੀ ਜ਼ਿੰਦਗੀ 'ਚ ਅਜਿਹੀਆਂ ਕਈ ਭਵਿੱਖਬਾਣੀਆਂ ਕੀਤੀਆਂ, ਜੋ ਬਾਅਦ 'ਚ ਸੱਚ ਹੋਈਆਂ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਬਾਰੂਈਪੁਰ 'ਚ ਮਿਲੀ ਸਿਰ ਕੱਟੀ ਹੋਈ ਲਾਸ਼, ਇਲਾਕੇ 'ਚ ਦਹਿਸ਼ਤ ਦਾ ਮਾਹੌਲ
NEXT STORY