ਨਵੀਂ ਦਿੱਲੀ (ਵਾਰਤਾ)- ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਨੇਤਾ ਅਤੇ ਦਿੱਲੀ ਦੇ ਸਾਬਕਾ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਵੀਰਵਾਰ ਨੂੰ ਕਿਹਾ ਕਿ ਪਾਰਟੀ ਦੇ ਕੌਂਸਲਰ ਰਾਮਚੰਦਰ ਦੀ ਮੁੜ ਆਪਣੇ ਪਰਿਵਾਰ 'ਚ ਸ਼ਾਮਲ ਹੋਣ ਨਾਲ ਭਾਜਪਾ ਨੂੰ ਤਗੜਾ ਝਟਕਾ ਲੱਗਾ ਹੈ। ਸ਼੍ਰੀ ਸਿਸੋਦੀਆ ਨੇ 'ਐਕਸ' 'ਤੇ ਪੋਸਟ 'ਚ ਕਿਹਾ,''ਪਾਰਟੀ ਦੇ ਪੁਰਾਣੇ ਸਾਥੀ, ਬਵਾਨਾ ਵਿਧਾਨ ਸਭਾ ਤੋਂ ਸਾਬਕਾ ਵਿਧਾਇਕ ਅਤੇ ਮੌਜੂਦਾ ਕੌਂਸਲਰ ਰਾਮਚੰਦਰ ਨਾਲ ਮੁਲਾਕਾਤ ਹੋਈ ਅਤੇ ਅੱਜ ਉਹ ਵਾਪਸ ਆਪਣੇ ਆਮ ਆਦਮੀ ਪਾਰਟੀ ਪਰਿਵਾਰ 'ਚ ਆ ਗਏ ਹਨ।''
ਕੌਂਸਲਰ ਨੇ ਕਿਹਾ,''ਮੈਂ ਆਮ ਆਦਮੀ ਪਾਰਟੀ ਦਾ ਇਕ ਸਿਪਾਹੀ ਹਾਂ। ਗਲਤ ਫ਼ੈਸਲਾ ਲੈ ਲਿਆ ਸੀ ਪਰ ਹੁਣ ਮੁੜ ਆਪਣੇ ਪਰਿਵਾਰ 'ਚ ਆ ਗਿਆ ਹਾਂ। ਆਮ ਆਦਮੀ ਪਾਰਟੀ ਦੇ ਸਾਰੇ ਵਰਕਰਾਂ ਦਾ ਸਵਾਗਤ ਕਰਦਾ ਹਾਂ। ਅੱਜ ਅਸੀਂ ਸਹੁੰ ਚੁੱਕ ਕੇ ਜਾ ਰਹੇ ਹਾਂ ਕਿ ਹੁਣ ਅਸੀਂ ਆਪਣੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਤੋਂ ਕਦੇ ਦੂਰ ਨਹੀਂ ਰਹਾਂਗੇ। ਕੁਝ ਲੋਕਾਂ ਨੇ ਮੈਨੂੰ ਵਰਗਲਾ ਦਿੱਤਾ ਸੀ ਪਰ ਹੁਣ ਕਦੇ ਭਵਿੱਖ 'ਚ ਉਨ੍ਹਾਂ ਦੀਆਂ ਗੱਲਾਂ 'ਚ ਨਹੀਂ ਆਉਣਗੇ।''
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਬਰਾਤ ਦੌਰਾਨ ਰੰਗ 'ਚ ਪਿਆ ਭੰਗ, ਔਰਤਾਂ ਦੀ ਵੀਡੀਓ ਬਣਾਉਣ ਨੂੰ ਲੈ ਕੇ ਦੋ ਪੱਖਾਂ 'ਚ ਹੋਈ ਝੜਪ
NEXT STORY