ਨਵੀਂ ਦਿੱਲੀ- ਦੇਸ਼ 'ਚ ਜਾਨਲੇਵਾ ਕੋਰੋਨਾ ਵਾਇਰਸ ਨਾਲ ਇਨਫੈਕਟਡ ਮਰੀਜ਼ਾਂ ਦੀ ਗਿਣਤੀ 'ਚ ਦਿਨੋਂ-ਦਿਨ ਵਾਧਾ ਹੋ ਰਿਹਾ ਹੈ। ਸਿਹਤ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਅਨੁਸਾਰ ਦੇਸ਼ 'ਚ ਹੁਣ ਇਸ ਮਹਾਮਾਰੀ ਨਾਲ ਇਨਫੈਕਟਡ ਮਰੀਜ਼ਾਂ ਦੀ ਗਿਣਤੀ 14 ਹਜ਼ਾਰ ਦੇ ਪਾਰ ਪਹੁੰਚ ਗਈ ਹੈ। ਮੰਤਰਾਲੇ ਅਨੁਸਾਰ, ਹੁਣ ਤੱਕ 14 ਹਜ਼ਾਰ 37 ਲੋਕ ਕੋਰੋਨਾ ਨਾਲ ਇਨਫੈਕਟਡ ਹੋ ਚੁਕੇ ਹਨ। ਉੱਥੇ ਹੀ 480 ਲੋਕਾਂ ਦੀ ਮੌਤ ਹੋ ਚੁਕੀ ਹੈ। ਹਾਲਾਂਕਿ 1992 ਲੋਕ ਠੀਕ ਵੀ ਹੋਏ ਹਨ।
ਇਨਾਂ ਸੂਬਿਆਂ 'ਚ ਹੋਈਆਂ ਇੰਨੀਆਂ ਮੌਤਾਂ
ਸਿਹਤ ਮੰਤਰਾਲੇ ਅਨੁਸਾਰ, ਮਹਾਰਾਸ਼ਟਰ 'ਚ 201, ਮੱਧ ਪ੍ਰਦੇਸ਼ 'ਚ 69, ਗੁਜਰਾਤ 'ਚ 41, ਪੰਜਾਬ 'ਚ 13, ਤਾਮਿਲਨਾਡੂ 'ਚ 15, ਤੇਲੰਗਾਨਾ 'ਚ 18, ਆਂਧਰਾ ਪ੍ਰਦੇਸ਼ 'ਚ 14, ਕਰਨਾਟਕ 'ਚ 13, ਪੱਛਮੀ ਬੰਗਾਲ 'ਚ 10, ਜੰਮੂ-ਕਸ਼ਮੀਰ 'ਚ 5, ਉੱਤਰ ਪ੍ਰਦੇਸ਼ 'ਚ 14, ਹਰਿਆਣਾ 'ਚ 3, ਰਾਜਸਥਾਨ 'ਚ 11, ਕੇਰਲ 'ਚ 3, ਝਾਰਖੰਡ 'ਚ 2, ਬਿਹਾਰ 'ਚ 2, ਆਸਾਮ, ਹਿਮਾਚਲ ਪ੍ਰਦੇਸ਼ ਅਤੇ ਓਡੀਸ਼ਾ 'ਚ 1-1 ਮੌਤ ਹੋਈ ਹੈ।
ਕੋਰੋਨਾ ਕੇਸ ਵਧਣ 'ਚ 40 ਫੀਸਦੀ ਕਮੀ ਆਈ ਹੈ
ਸਿਹਤ ਮੰਤਰਾਲੇ ਅਨੁਸਾਰ, ਪਿਛਲੇ 7 ਦਿਨਾਂ 'ਚ ਕੇਸਾਂ ਦੇ ਦੁੱਗਣੇ ਹੋਣ ਦੀ ਦਰ 6.1 ਹੈ, ਜਦੋਂਕਿ ਉਸ ਤੋਂ ਪਹਿਲਾਂ 3 ਦਿਨ ਸੀ, ਮਤਲਬ ਪਹਿਲੇ ਹਰ ਤੀਜੇ ਦਿਨ ਮਾਮਲੇ ਦੁੱਗਣੇ ਹੋ ਰਹੇ ਸਨ, ਜਦੋਂ ਕਿ ਪਿਛਲੇ 7 ਦਿਨਾਂ 'ਚ ਹਰ 6.1 ਦਿਨਾਂ 'ਚ ਮਾਮਲੇ ਦੁੱਗਣੇ ਹੋ ਰਹੇ ਹਨ। 5 ਲੱਖ ਐਂਟੀਬਾਡੀ ਟੈਸਟ ਕਿਟ ਉਨਾਂ ਜ਼ਿਲਿਆਂ 'ਚ ਵੰਡੀਆਂ ਜਾ ਰਹੀਆਂ ਹਨ, ਜਿੱਥੇ ਵਧ ਮਾਮਲੇ ਹਨ। ਦੇਸ਼ 'ਚ ਕੋਰੋਨਾ ਕੇਸ ਵਧਣ 'ਚ 40 ਫੀਸਦੀ ਕਮੀ ਆਈ ਹੈ। ਕੋਰੋਨਾ ਇਨਫੈਕਟਡ 13.6 ਮਰੀਜ਼ ਠੀਕ ਹੋਏ ਹਨ। ਦੇਸ਼ 'ਚ ਕੋਰੋਨਾ ਦੇ 80 ਫੀਸਦੀ ਮਰੀਜ਼ ਠੀਕ ਹੋ ਰਹੇ ਹਨ।
ਭਾਰਤੀ ਜਲ ਸੈਨਾ 'ਤੇ ਵੀ ਕੋਰੋਨਾ ਦਾ ਸਾਇਆ, 21 ਕਰਮਚਾਰੀ ਮਿਲੇ ਪਾਜ਼ੀਟਿਵ
NEXT STORY