ਨਵੀਂ ਦਿੱਲੀ- ਦੇਸ਼ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਸੰਕਰਮਣ ਨਾਲ 11 ਹੋਰ ਮਰੀਜ਼ਾਂ ਦੀ ਮੌਤ ਹੋਣ ਨਾਲ ਇਸ ਵਾਇਰਸ ਨਾਲ ਮਰਨ ਵਾਲਿਆਂ ਦੀ ਕੁੱਲ ਗਿਣਤੀ 108 ਪਹੁੰਚ ਗਈ ਅਤੇ 119 ਸਰਗਰਮ ਮਾਮਲੇ ਘਟਣ ਨਾਲ ਕੁੱਲ ਸਰਗਰਮ ਮਾਮਲੇ 7264 ਹੋ ਗਏ ਹਨ। ਇਸ ਤੋਂ ਪਹਿਲਾਂ ਐਤਵਾਰ ਨੂੰ ਕੋਰੋਨਾ ਸਰਗਰਮ ਮਾਮਲਿਆਂ ਦੀ ਕੁੱਲ ਗਿਣਤੀ 7383 ਸੀ। ਕੇਂਦਰੀ ਸਿਹਤ ਮੰਤਰਾਲਾ ਅਤੇ ਪਰਿਵਾਰ ਕਲਿਆਣ ਮੰਤਰਾਲਾ ਵਲੋਂ ਅੱਜ ਜਾਰੀ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ 'ਚ ਕੋਰੋਨਾ ਦੇ ਸੰਕਰਮਣ ਨਾਲ ਕੇਰਲ 'ਚ 7, ਛੱਤੀਸਗੜ੍ਹ, ਦਿੱਲੀ, ਮੱਧ ਪ੍ਰਦੇਸ਼ ਅਤੇ ਮਹਾਰਾਸ਼ਟਰ 'ਚ ਇਕ-ਇਕ ਮਰੀਜ਼ ਦੀ ਮੌਤ ਹੋ ਗਈ ਹੈ। ਪਿਛਲੇ 24 ਘੰਟਿਆਂ 'ਚ ਉੱਤਰ ਪ੍ਰਦੇਸ਼, ਰਾਜਸਥਾਨ ਅਤੇ ਕਰਨਾਟਕ 'ਚ ਜਿੱਥੇ ਜ਼ਿਆਦਾ ਸਰਗਰਮ ਮਾਮਲੇ ਆਏ ਹਨ, ਉੱਥੇ ਹੀ ਰਾਸ਼ਟਰੀ ਰਾਜਧਾਨੀ, ਕੇਰਲ, ਗੁਜਰਾਤ 'ਚ ਸਰਗਰਮ ਮਾਮਲਿਆਂ 'ਚ ਕਮੀ ਆਈ ਹੈ। 22 ਮਈ ਨੂੰ ਦੇਸ਼ 'ਚ ਕੋਰੋਨਾ ਦੇ ਮਾਮਲੇ ਸਿਰਫ਼ 257 ਸਰਗਰਮ ਸਨ, ਜੋ ਅੱਜ ਵਧ ਕੇ 7264 ਤੱਕ ਪਹੁੰਚ ਗਏ। ਸਿਹਤ ਮੰਤਰਾਲਾ ਦੇ ਅੰਕੜਿਆਂ ਅਨੁਸਾਰ ਇਸ ਦੌਰਾਨ 13604 ਮਰੀਜ਼ ਕੋਰੋਨਾ ਦੇ ਸੰਕਰਮਣ ਨਾਲ ਠੀਕ ਹੋ ਗਏ ਹਨ। ਪਿਛਲੇ 24 ਘੰਟਿਆਂ 'ਚ ਕੋਰੋਨਾ ਸੰਕਰਮਣ ਦੇ ਸਭ ਤੋਂ ਵੱਧ ਸਰਗਰਮ ਮਾਮਲੇ ਉੱਤਰ ਪ੍ਰਦੇਸ਼ ਤੋਂ 37, ਰਾਜਸਥਾਨ ਤੋਂ 30 ਅਤੇ ਕਰਨਾਟਕ ਤੋਂ 18 ਮਾਮਲੇ ਸਾਹਮਣੇ ਆਏ ਹਨ ਅਤੇ ਦਿੱਲੀ 'ਚ 33, ਕੇਰਲ 'ਚ 87 ਅਤੇ ਮਹਾਰਾਸ਼ਟਰ 'ਚ 38 ਮਾਮਲੇ ਘੱਟ ਹੋਏ ਹਨ।
ਇਹ ਵੀ ਪੜ੍ਹੋ : ਸਰਕਾਰ ਦਾ ਵੱਡਾ ਫ਼ੈਸਲਾ; ਇਨ੍ਹਾਂ ਪਰਿਵਾਰਾਂ ਨੂੰ ਹਰ ਮਹੀਨੇ ਮਿਲੇਗੀ 9 ਹਜ਼ਾਰ ਰੁਪਏ ਪੈਨਸ਼ਨ
ਮੰਤਰਾਲਾ ਦੇ ਅੰਕੜਿਆਂ ਅਨੁਸਾਰ ਸੰਕਰਮਣ ਦੇ ਮਾਮਲੇ ਕੇਰਲ 'ਚ ਸਭ ਤੋਂ ਵੱਧ ਪ੍ਰਭਾਵਿਤ ਰਾਜ ਹੈ, ਹਾਲਾਂਕਿ ਅੱਜ ਸਵੇਰ ਤੱਕ 87 ਸਰਗਰਮ ਮਾਮਲੇ ਘੱਟ ਹੋਣ ਨਾਲ ਇਸ ਦਾ ਅੰਕੜਾ 1920 ਰਹਿ ਗਿਆ ਹੈ ਅਤੇ ਰਾਸ਼ਟਰੀ ਰਾਜਧਾਨੀ 'ਚ 33 ਮਾਮਲੇ ਘਟਣ ਨਾਲ ਪੀੜਤਾਂ ਦੀ ਕੁੱਲ ਗਿਣਤੀ ਘੱਟ ਕੇ 649 ਰਹਿ ਗਈ। ਮਹਾਰਾਸ਼ਟਰ 'ਚ 38 ਮਾਮਲੇ ਘਟਣ ਨਾਲ ਪੀੜਤਾਂ ਦੀ ਕੁੱਲ ਗਿਣਤੀ ਘਟ ਕੇ 540 ਰਹਿ ਗਈ ਅਤੇ ਗੁਜਰਾਤ 'ਚ ਇਸ ਦੇ ਮਾਮਲਿਆਂ ਦੀ ਗਿਣਤੀ ਘਟ ਕੇ 1433 ਰਹਿ ਗਈ ਹੈ। ਇਸ ਤੋਂ ਇਲਾਵਾ, ਪੱਛਮੀ ਬੰਗਾਲ 'ਚ 747, ਕਰਨਾਟਕ 'ਚ 591, ਤਾਮਿਲਨਾਡੂ 'ਚ 220, ਉੱਤਰ ਪ੍ਰਦੇਸ਼ 'ਚ 275, ਰਾਜਸਥਾਨ 'ਚ 222, ਹਰਿਆਣਾ 'ਚ 91, ਆਂਧਰਾ ਪ੍ਰਦੇਸ਼ 'ਚ 95, ਮੱਧ ਪ੍ਰਦੇਸ਼ 'ਚ 134, ਛੱਤੀਸਗੜ੍ਹ 'ਚ 51, ਬਿਹਾਰ 'ਚ 38, ਓਡੀਸ਼ਾ 'ਚ 50, ਸਿੱਕਮ 'ਚ 58, ਪੰਜਾਬ 'ਚ 27, ਜੰਮੂ ਅਤੇ ਕਸ਼ਮੀਰ 'ਚ 15, ਝਾਰਖੰਡ 'ਚ 31, ਆਸਾਮ 'ਚ 25, ਤੇਲੰਗਾਨਾ 'ਚ 10, ਪੁਡੂਚੇਰੀ 'ਚ 9, ਗੋਆ ਅਤੇ ਉੱਤਰਾਖੰਡ 'ਚ 6-6, ਮਨੀਪੁਰ 'ਚ 13, ਲੱਦਾਖ 'ਚ 4, ਚੰਡੀਗੜ੍ਹ ਅਤੇ ਤ੍ਰਿਪੁਰਾ 'ਚ 2-2 ਸਰਗਰਮ ਮਾਮਲੇ ਹਨ।
ਇਹ ਵੀ ਪੜ੍ਹੋ : ਤੌਬਾ-ਤੌਬਾ, ਐਨਾ ਤਿੱਖਾ ਮੋੜ ! ਕਰੋੜਾਂ ਰੁਪਏ ਲਾ ਕੇ ਬਣਾ'ਤਾ ਇਹ Temple Run ਵਰਗਾ ਬਰਿੱਜ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
'ਇੰਨੀਆਂ ਗੋਲੀਆਂ ਮਾਰਾਂਗੀ ਕਿ ਪਛਾਣ ਨ੍ਹੀਂ ਹੋਵੇਗੀ...!' ਪੈਟਰੋਲ ਪੰਪ ਮੁਲਾਜ਼ਮ 'ਤੇ ਕੁੜੀ ਦੇ ਕਾਰੇ ਦਾ Video Viral
NEXT STORY