ਵੈੱਬ ਡੈਸਕ (ਮਨੋਜ ਤਿਵਾੜੀ) : ਉੱਤਰ ਪ੍ਰਦੇਸ਼ ਦੇ ਹਰਦੋਈ ਜ਼ਿਲ੍ਹੇ ਦੇ ਬਿਲਗ੍ਰਾਮ ਥਾਣਾ ਖੇਤਰ ਵਿੱਚ ਇੱਕ ਕੁੜੀ ਦੀ ਗੁੰਡਾਗਰਦੀ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਹ ਘਟਨਾ ਬਿਲਗ੍ਰਾਮ ਸ਼ਹਿਰ ਤੋਂ ਲਗਭਗ 2 ਕਿਲੋਮੀਟਰ ਦੂਰ ਸੈਂਡੀ ਰੋਡ 'ਤੇ ਸਥਿਤ ਇੱਕ ਪੈਟਰੋਲ ਪੰਪ ਦੀ ਹੈ, ਜਿੱਥੇ ਸੀਐੱਨਜੀ ਭਰਨ ਦੌਰਾਨ ਹੋਏ ਝਗੜੇ 'ਚ ਕੁੜੀ ਨੇ ਰਿਵਾਲਵਰ ਕੱਢ ਕੇ ਪੰਪ ਕਰਮਚਾਰੀ ਨੂੰ ਧਮਕੀ ਦਿੱਤੀ।
ਕੀ ਸੀ ਝਗੜਾ?
ਪ੍ਰਾਪਤ ਜਾਣਕਾਰੀ ਅਨੁਸਾਰ, ਸ਼ਾਹਬਾਦ ਨਿਵਾਸੀ ਅਹਿਸਾਨ ਖਾਨ ਆਪਣੀ ਪਤਨੀ ਅਤੇ ਧੀ ਨਾਲ ਸੀਐੱਨਜੀ ਭਰਨ ਲਈ ਪੈਟਰੋਲ ਪੰਪ 'ਤੇ ਪਹੁੰਚਿਆ ਸੀ। ਪੰਪ ਕਰਮਚਾਰੀ ਰਜਨੀਸ਼ ਕੁਮਾਰ ਨੇ ਸੁਰੱਖਿਆ ਕਾਰਨਾਂ ਕਰ ਕੇ ਉਨ੍ਹਾਂ ਨੂੰ ਕਾਰ ਤੋਂ ਹੇਠਾਂ ਉਤਰਨ ਲਈ ਕਿਹਾ। ਇਸ 'ਤੇ ਅਹਿਸਾਨ ਖਾਨ ਦੇ ਪਰਿਵਾਰ ਨੂੰ ਗੁੱਸਾ ਆ ਗਿਆ। ਮਾਮਲਾ ਇੰਨਾ ਵਧ ਗਿਆ ਕਿ ਅਚਾਨਕ ਕੁੜੀ ਨੇ ਕਾਰ ਵਿੱਚੋਂ ਰਿਵਾਲਵਰ ਕੱਢ ਕੇ ਪੰਪ ਕਰਮਚਾਰੀ ਦੀ ਛਾਤੀ 'ਤੇ ਤਾਣ ਦਿੱਤਾ ਅਤੇ ਧਮਕੀ ਦਿੱਤੀ ਕਿ ਉਹ ਇੰਨੀਆਂ ਗੋਲੀਆਂ ਮਾਰੇਗੀ ਕਿ ਪਛਾਣ ਨਹੀਂ ਹੋ ਸਕੇਗੀ।
ਪੁਲਸ ਨੇ ਮਾਮਲਾ ਕੀਤਾ ਦਰਜ
ਸਥਾਨਕ ਲੋਕਾਂ ਨੇ ਘਟਨਾ ਦੀ ਜਾਣਕਾਰੀ ਪੁਲਸ ਨੂੰ ਦਿੱਤੀ। ਪੁਲਸ ਮੌਕੇ 'ਤੇ ਪਹੁੰਚੀ ਅਤੇ ਦੋਵਾਂ ਧਿਰਾਂ ਨੂੰ ਥਾਣੇ ਬੁਲਾਇਆ। ਪੰਪ ਕਰਮਚਾਰੀ ਰਜਨੀਸ਼ ਕੁਮਾਰ ਦੀ ਸ਼ਿਕਾਇਤ 'ਤੇ ਅਹਿਸਾਨ ਖਾਨ, ਉਸਦੀ ਪਤਨੀ ਅਤੇ ਧੀ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ। ਸਟੇਸ਼ਨ ਇੰਚਾਰਜ ਰਾਕੇਸ਼ ਕੁਮਾਰ ਨੇ ਕਿਹਾ ਕਿ ਮਾਮਲੇ ਦੀ ਜਾਂਚ ਜਾਰੀ ਹੈ। ਉਨ੍ਹਾਂ ਕਿਹਾ ਕਿ ਪੈਟਰੋਲ ਪੰਪ 'ਤੇ ਕਰਮਚਾਰੀ ਨੇ ਸੁਰੱਖਿਆ ਨਿਯਮਾਂ ਅਨੁਸਾਰ ਸਹੀ ਨਿਰਦੇਸ਼ ਦਿੱਤੇ ਸਨ, ਜਿਸ ਕਾਰਨ ਝਗੜਾ ਹੋਇਆ।
ਵਾਇਰਲ ਵੀਡੀਓ?
ਵਾਇਰਲ ਵੀਡੀਓ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਜਦੋਂ ਰਜਨੀਸ਼ ਨੇ ਅਹਿਸਾਨ ਖਾਨ ਨੂੰ ਕਾਰ ਤੋਂ ਬਾਹਰ ਨਿਕਲਣ ਲਈ ਕਿਹਾ ਤਾਂ ਦੋਵਾਂ ਵਿਚਕਾਰ ਝਗੜਾ ਸ਼ੁਰੂ ਹੋ ਗਿਆ। ਇਸ ਦੌਰਾਨ ਰਜਨੀਸ਼ ਨੇ ਅਹਿਸਾਨ ਨੂੰ ਧੱਕਾ ਵੀ ਦਿੱਤਾ। ਫਿਰ ਲੜਕੀ ਨੇ ਰਿਵਾਲਵਰ ਕੱਢ ਕੇ ਪੰਪ ਕਰਮਚਾਰੀ ਨੂੰ ਧਮਕੀ ਦਿੱਤੀ। ਮੌਕੇ 'ਤੇ ਮੌਜੂਦ ਲੋਕਾਂ ਨੇ ਝਗੜਾ ਸ਼ਾਂਤ ਕਰਵਾਇਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਸੋਨੀਆ ਗਾਂਧੀ ਦੀ ਹਾਲਤ ਸਥਿਰ ਹੈ, ਡਾਕਟਰਾਂ ਦੀ ਨਿਗਰਾਨੀ ਹੇਠ: ਹਸਪਤਾਲ
NEXT STORY