ਨਵੀਂ ਦਿੱਲੀ- ਦੇਸ਼ 'ਚ ਕੋਰੋਨਾ ਵਾਇਰਸ ਤੇਜ਼ੀ ਨਾਲ ਲੋਕਾਂ ਨੂੰ ਆਪਣੀ ਚਪੇਟ 'ਚ ਲੈ ਰਿਹਾ ਹੈ ਅਤੇ ਉੱਥੇ ਹੀ ਇਸ ਨਾਲ ਮਰਨ ਵਾਲਿਆਂ ਦੀ ਗਿਣਤੀ ਬਹੁਤ ਤੇਜ਼ੀ ਨਾਲ ਵੱਧ ਰਹੀ ਹੈ। ਸਿਰਫ਼ 11 ਦਿਨਾਂ 'ਚ ਮ੍ਰਿਤਕਾਂ ਦਾ ਅੰਕੜਾ 50 ਤੋਂ 60 ਹਜ਼ਾਰ 'ਤੇ ਪਹੁੰਚ ਗਿਆ ਹੈ। ਕੇਂਦਰੀ ਪਰਿਵਾਰ ਅਤੇ ਸਿਹਤ ਮੰਤਰਾਲੇ ਵਲੋਂ ਸ਼ੁੱਕਰਵਾਰ ਨੂੰ ਜਾਰੀ ਅੰਕੜਿਆਂ ਅਨੁਸਾਰ ਇਹ ਵਾਇਰਸ ਪਿਛਲੇ 24 ਘੰਟਿਆਂ 'ਚ 1057 ਮਰੀਜ਼ਾਂ ਦੀ ਮੌਤ ਨਾਲ ਕੁੱਲ 61529 ਮਰੀਜ਼ਾਂ ਦੀ ਜਾਨ ਲੈ ਚੁੱਕਿਆ ਹੈ। ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 'ਤੇ ਨਜ਼ਰ ਮਾਰੀਏ ਤਾਂ ਇਹ ਤੇਜ਼ੀ ਨਾਲ ਵੱਧੀ ਜ਼ਰੂਰ ਪਰ ਵਾਇਰਸ ਦੇ ਰਿਕਾਰਡ ਮਾਮਲੇ ਆਉਣ ਦਰਮਿਆਨ ਕੁੱਲ ਪੀੜਤਾਂ ਦੀ ਤੁਲਨਾ 'ਚ ਮਰਨ ਵਾਲਿਆਂ ਦਾ ਫੀਸਦੀ ਵੀ ਵੱਖ-ਵੱਖ ਕਦਮਾਂ ਨਾਲ ਤੇਜ਼ੀ ਨਾਲ ਘੱਟ ਕਰਨ 'ਚ ਮਦਦ ਮਿਲੀ। ਇਨ੍ਹਾਂ 'ਚ ਜਾਂਚ, ਵਿਆਪਕ ਨਿਗਰਾਨੀ ਅਤੇ ਵਾਇਰਸ ਨਾਲ ਸੰਪਰਕ 'ਚ ਆਉਣ ਵਾਲਿਆਂ ਦੀ ਜਲਦੀ ਪਛਾਣ ਨਾਲ ਵਾਇਰਸ ਨਾਲ ਹੋਣ ਵਾਲੀਆਂ ਮੌਤਾਂ 'ਤੇ ਕਾਫ਼ੀ ਹੱਦ ਤੱਕ ਕੰਟਰੋਲ ਰੱਖਣ 'ਚ ਕਾਮਯਾਬੀ ਮਿਲੀ ਹੈ। ਅੰਕੜਿਆਂ ਅਨੁਸਾਰ ਕੋਰੋਨਾ ਨਾਲ ਇਕ ਤੋਂ 10 ਹਜ਼ਾਰ ਮੌਤਾਂ ਦੀ ਗਿਣਤੀ ਪਹੁੰਚਣ 'ਚ 96 ਦਿਨ ਲੱਗੇ ਅਤੇ ਕੁੱਲ ਮਰੀਜ਼ਾਂ ਦੀ ਤੁਲਨਾ 'ਚ ਮ੍ਰਿਤਕਾਂ ਦਾ ਫੀਸਦੀ ਸਭ ਤੋਂ ਘੱਟ 3.4 ਫੀਸਦੀ ਸੀ।
ਮ੍ਰਿਤਕਾਂ ਦੀ ਗਿਣਤੀ 10 ਤੋਂ 20 ਹਜ਼ਾਰ ਹੋਣ 'ਚ 20 ਦਿਨ ਹੀ ਲੱਗੇ, ਹਾਲਾਂਕਿ ਫੀਸਦੀ ਘੱਟ ਕੇ 2.8 ਰਹਿ ਗਿਆ। 20 ਤੋਂ 30 ਹਜ਼ਾਰ ਹੋਣ 'ਚ ਦਿਨਾਂ ਦੀ ਗਿਣਤੀ ਘੱਟ ਕੇ 17 ਹੀ ਰਹਿ ਗਈ ਪਰ ਰਾਹਤ ਭਰੀ ਖ਼ਬਰ ਰਹੀ ਕਿ ਫੀਸਦੀ ਹੋਰ ਘੱਟ ਕੇ 2.4 'ਤੇ ਆ ਗਿਆ। 30 ਤੋਂ 40 ਹਜ਼ਾਰ ਮ੍ਰਿਤਕ ਹੋਣ 'ਚ 13 ਦਿਨ ਹੀ ਲੱਗੇ ਅਤੇ ਫੀਸਦੀ 2.1 ਰਹਿ ਗਿਆ। 40ਤੋਂ 50 ਹਜ਼ਾਰ ਦੀ ਗਿਣਤੀ 'ਚ ਸਭ ਤੋਂ ਘੱਟ ਸਿਰਫ਼ 10 ਦਿਨ ਲੱਗੇ ਅਤੇ ਫੀਸਦੀ ਹੋਰ ਘੱਟ ਕੇ 1.9 ਰਹਿ ਗਿਆ। ਅਗਲੇ 10 ਯਾਨੀ 50 ਤੋਂ 60 ਹਜ਼ਾਰ ਦੀ ਗਿਣਤੀ ਪਹੁੰਚਣ 'ਚ 11 ਦਿਨ ਲੱਗੇ ਅਤੇ ਮ੍ਰਿਤਕ ਫੀਸਦੀ ਘੱਟ ਕੇ 1.8 ਰਹਿ ਗਿਆ।
ਹਵਾਈ ਯਾਤਰਾ ਕਰਨ ਵਾਲਿਆਂ ਲਈ ਸਰਕਾਰ ਦਾ ਵੱਡਾ ਐਲਾਨ, ਫਲਾਈਟ 'ਚ ਇਹ ਸੁਵਿਧਾ ਮੁੜ ਕੀਤੀ ਸ਼ੁਰੂ
NEXT STORY