ਨਵੀਂ ਦਿੱਲੀ- ਦੇਸ਼ 'ਚ ਕੋਰੋਨਾ ਮਹਾਮਾਰੀ ਦੇ ਵਧਦੇ ਭਿਆਨਕ ਰੂਪ ਦਰਮਿਆਨ ਇਕ ਦਿਨ 'ਚ ਰਿਕਾਰਡ 62 ਹਜ਼ਾਰ ਤੋਂ ਵੱਧ ਮਰੀਜ਼ ਸਿਹਤਮੰਦ ਹੋਏ ਹਨ। ਹਾਲਾਂਕਿ ਇਨਫੈਕਸ਼ਨ ਦੇ 68 ਹਜ਼ਾਰ ਤੋਂ ਵੱਧ ਨਵੇਂ ਮਾਮਲਿਆਂ ਕਾਰਨ ਸਰਗਰਮ ਮਾਮਲੇ ਵੀ ਵਧੇ ਹਨ। ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਮਹਿਕਮੇ ਵਲੋਂ ਸ਼ੁੱਕਰਵਾਰ ਦੀ ਸਵੇਰ ਜਾਰੀ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ 'ਚ ਰਿਕਾਰਡ 62,282 ਲੋਕਾਂ ਨੂੰ ਇਨਫੈਕਸ਼ਨ ਤੋਂ ਛੁਟਕਾਰਾ ਮਿਲਿਆ ਹੈ, ਜਿਸ ਨਾਲ ਸਿਹਤਮੰਦ ਹੋਣ ਵਾਲਿਆਂ ਦੀ ਕੁੱਲ ਗਿਣਤੀ 21,58,946 ਹੋ ਗਈ ਹੈ। ਇਸ ਦੌਰਾਨ ਹਾਲਾਂਕਿ ਇਨਫੈਕਸ਼ਨ ਦੇ 68,898 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਸਰਗਰਮ ਮਾਮਲੇ 5633 ਵੱਧ ਗਏ। ਦੇਸ਼ 'ਚ ਪੀੜਤਾਂ ਦੀ ਗਿਣਤੀ 29,05,823 ਹੋ ਗਈ ਅਤੇ ਸਰਗਰਮ ਮਾਮਲੇ 6,92,028 ਹੋ ਗਏ ਹਨ। ਦੇਸ਼ ਭਰ 'ਚ ਪਿਛਲੇ 24 ਘੰਟਿਆਂ ਦੌਰਾਨ 983 ਲੋਕਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦੀ ਗਿਣਤੀ 54,849 ਹੋ ਗਈ। ਦੇਸ਼ 'ਚ ਸਰਗਰਮ ਮਾਮਲੇ 23.82 ਫੀਸਦੀ ਅਤੇ ਰੋਗ ਮੁਕਤ ਹੋਮ ਵਾਲਿਆਂ ਦੀ ਦਰ 74.30 ਫੀਸਦੀ ਹੈ, ਜਦੋਂ ਕਿ ਮ੍ਰਿਤਕਾਂ ਦੀ ਦਰ 1.89 ਫੀਸਦੀ ਹੈ।
ਕੋਰੋਨਾ ਨਾਲ ਸਭ ਤੋਂ ਵੱਧ ਪ੍ਰਭਾਵਿਤ ਮਹਾਰਾਸ਼ਟਰ 'ਚ ਸਰਗਰਮ ਮਾਮਲਿਆਂ ਦੀ ਗਿਣਤੀ 2078 ਵੱਧ ਕੇ 1,62,806 ਹੋ ਗਈ ਅਤੇ 326 ਲੋਕਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦਾ ਅੰਕੜਾ 21,359 ਹੋ ਗਿਆ। ਇਸ ਦੌਰਾਨ 12,243 ਲੋਕ ਰੋਗ ਮੁਕਤ ਹੋਏ ਹਨ, ਜਿਸ ਨਾਲ ਸਿਹਤਮੰਦ ਹੋਣ ਲੋਕਾਂ ਦੀ ਗਿਣਤੀ ਵੱਧ ਕੇ 4,59,124 ਹੋ ਗਈ। ਦੇਸ਼ 'ਚ ਸਭ ਤੋਂ ਵੱਧ ਮਾਮਲੇ ਇਸ ਸੂਬੇ 'ਚ ਹਨ। ਰਾਸ਼ਟਰੀ ਰਾਜਧਾਨੀ ਦਿੱਲੀ 'ਚ ਪਿਛਲੇ 24 ਘੰਟਿਆਂ 'ਚ ਸਰਗਰਮ ਮਾਮਲਿਆਂ ਦੀ ਗਿਣਤੀ 'ਚ 134 ਦਾ ਵਾਧਾ ਹੋਣ ਨਾਲ ਇਹ ਗਿਣਤੀ 11,271 ਹੋ ਗਈ ਹੈ। ਉੱਥੇ ਹੀ ਇਨਫੈਕਸ਼ਨ ਕਾਰਨ ਮਰਨ ਵਾਲਿਆਂ ਦੀ ਗਿਣਤੀ 4257 ਹੋ ਗਈ ਹੈ ਅਤੇ ਹੁਣ ਤੱਕ 1,41,826 ਮਰੀਜ਼ ਰੋਗ ਮੁਕਤ ਹੋਏ ਹਨ।
ਕੋਰੋਨਾ ਮਹਾਮਾਰੀ ਨਾਲ ਹੁਣ ਤੱਕ ਮੱਧ ਪ੍ਰਦੇਸ਼ 'ਚ 1171, ਪੰਜਾਬ 'ਚ 957, ਰਾਜਸਥਾਨ 'ਚ 921, ਜੰਮੂ-ਕਸ਼ਮੀਰ 'ਚ 578, ਹਰਿਆਣਾ 'ਚ 578, ਓਡੀਸ਼ਾ 'ਚ 380, ਝਾਰਖੰਡ 'ਚ 286, ਆਸਾਮ 'ਚ 221, ਕੇਰਲ 'ਚ 191, ਉਤਰਾਖੰਡ 'ਚ 187, ਛੱਤੀਸਗੜ੍ਹ 'ਚ 168, ਪੁਡੂਚੇਰੀ 'ਚ 137, ਗੋਆ 'ਚ 126, ਤ੍ਰਿਪੁਰਾ 'ਚ 69, ਚੰਡੀਗੜ੍ਹ 'ਚ 31, ਅੰਡਮਾਨ ਨਿਕੋਬਾਰ ਦੀਪ ਸਮੂਹ 'ਚ 31, ਹਿਮਾਚਲ ਪ੍ਰਦੇਸ਼ 'ਚ 23, ਮਣੀਪੁਰ ਅਤੇ ਲੱਦਾਖ 'ਚ 18-18, ਨਾਗਾਲੈਂਡ 'ਚ 8, ਮੇਘਾਲਿਆ 'ਚ 6, ਅਰੁਣਾਚਲ ਪ੍ਰਦੇਸ਼ 'ਚ 5, ਸਿੱਕਮ 'ਚ ਤਿੰਨ ਅਤੇ ਦਾਦਰ-ਨਾਗਰ ਹਵੇਲੀ ਅਤੇ ਦਮਨ-ਦੀਵ 'ਚ 2 ਲੋਕਾਂ ਦੀ ਮੌਤ ਹੋਈ ਹੈ।
ਹਿਮਾਚਲ : ਲਿਫ਼ਟ ਦੇ ਬਹਾਨੇ 7 ਲੋਕਾਂ ਨੇ 3 ਬੱਚਿਆਂ ਦੀ ਮਾਂ ਨਾਲ ਕੀਤਾ ਸਮੂਹਿਕ ਜਬਰ-ਜ਼ਿਨਾਹ
NEXT STORY