ਨਵੀਂ ਦਿੱਲੀ- ਦੇਸ਼ ਭਰ 'ਚ ਕੋਰੋਨਾ ਇਨਫੈਕਸ਼ਨ ਦੇ ਸਰਗਰਮ ਮਾਮਲਿਆਂ ਦੀ ਗਿਣਤੀ ਸੋਮਵਾਰ ਸਵੇਰੇ ਤੱਕ 6491 ਪਹੁੰਚ ਗਈ ਅਤੇ ਰਾਹਤ ਦੀ ਗੱਲ ਇਹ ਹੈ ਕਿ ਇਸ ਦੇ ਇਨਫੈਕਸ਼ਨ ਨਾਲ ਪਿਛਲੇ 24 ਘੰਟਿਆਂ ਦੌਰਾਨ ਕਿਸੇ ਵੀ ਮਰੀਜ਼ ਦੀ ਮੌਤ ਨਹੀਂ ਹੋਈ। ਕੇਂਦਰੀ ਸਿਹਤ ਮੰਤਰਾਲਾ ਅਨੁਸਾਰ ਸੋਮਵਾਰ ਸਵੇਰੇ 8 ਵਜੇ ਤੱਕ 358 ਨਵੇਂ ਮਾਮਲੇ ਸਾਹਮਣੇ ਆਏ, ਜਿਸ ਨਾਲ ਕੋਰੋਨਾ ਦੇ ਕੁੱਲ ਮਾਮਲਿਆਂ ਦੀ ਗਿਣਤੀ 6,491 ਹੋ ਗਈ। ਰਾਹਤ ਦੀ ਗੱਲ ਇਹ ਹੈ ਕਿ ਪਿਛਲੇ 24 ਘੰਟਿਆਂ 'ਚ ਕੋਰੋਨਾ ਨਾਲ ਸੰਬੰਧਤ ਕਿਸੇ ਹੋਰ ਮਰੀਜ਼ ਦੀ ਮੌਤ ਨਹੀਂ ਹੋਈ ਅਤੇ ਮ੍ਰਿਤਕਾਂ ਦੀ ਗਿਣਤੀ 65 'ਤੇ ਸਥਿਰ ਹੈ। ਮੰਤਰਾਲਾ ਦੇ ਅੰਕੜਿਆਂ ਅਨੁਸਾਰ ਸਭ ਤੋਂ ਜ਼ਿਆਦਾ ਮਾਮਲੇ ਕੇਰਲ 'ਚ ਦਰਜ ਕੀਤੇ ਗਏ ਹਨ। ਦੇਸ਼ ਦੇ 10 ਸੂਬਿਆਂ 'ਚ ਕੋਰੋਨਾ ਸਰਗਰਮ ਮਾਮਲਿਆਂ 'ਚ ਵਾਧਾ ਹੋਇਆ ਹੈ। ਜਿਨ੍ਹਾਂ 'ਚੋਂ ਕੇਰਲ, ਦਿੱਲੀ, ਗੁਜਰਾਤ, ਕਰਨਾਟਕ, ਮਹਾਰਾਸ਼ਟਰ ਅਤੇ ਪੱਛਮੀ ਬੰਗਾਲ 'ਚ ਵੀ ਮਾਮਲਿਆਂ 'ਚ ਵਾਧਾ ਦੇਖਿਆ ਗਿਆ ਹੈ।
ਕੋਰੋਨਾ ਦੇ ਮਾਮਲਿਆਂ 'ਚ ਕੇਰਲ ਸਭ ਤੋਂ ਵੱਧ ਪ੍ਰਭਾਵਿਤ ਸੂਬਾ ਬਣਿਆ ਹੋਇਆ ਹੈ, ਜਿੱਥੇ ਅੱਜ ਸਵੇਰੇ ਸਰਗਰਮ ਮਾਮਲਿਆਂ ਦੀ ਗਿਣਤੀ 1957 ਤੱਕ ਪਹੁੰਚ ਗਈ ਅਤੇ ਦਿੱਲੀ 'ਚ ਲਗਭਗ 42 ਨਵੇਂ ਮਾਮਲੇ ਸਾਹਮਣੇ ਆਏ, ਜਿਸ ਨਾਲ ਕੁੱਲ ਮਾਮਲਿਆਂ ਦੀ ਗਿਣਤੀ 728 ਹੋ ਗਈ। ਇਸ ਤੋਂ ਇਲਾਵਾ ਗੁਜਰਾਤ 'ਚ 980, ਪੱਛਮੀ ਬੰਗਾਲ 'ਚ 747, ਮਹਾਰਾਸ਼ਟਰ 'ਚ 607, ਕਰਨਾਟਕ 'ਚ 423, ਤਾਮਿਲਨਾਡੂ 'ਚ 219, ਉੱਤਰ ਪ੍ਰਦੇਸ਼ 'ਚ 225, ਰਾਜਸਥਾਨ ' 128, ਹਰਿਆਣਾ 'ਚ 100, ਆਂਧਰਾ ਪ੍ਰਦੇਸ਼ 'ਚ 85, ਪੁਡੂਚੇਰੀ 'ਚ 11, ਸਿੱਕਮ 'ਚ 31, ਮੱਧ ਪ੍ਰਦੇਸ਼ 'ਚ 43, ਝਾਰਖੰਡ 'ਚ 4, ਛੱਤੀਸਗੜ੍ਹ 'ਚ 41, ਬਿਹਾਰ 'ਚ 50, ਓਡੀਸ਼ਾ 'ਚ 34, ਜੰਮੂ ਕਸ਼ਮੀਰ 'ਚ 9, ਪੰਜਾਬ 'ਚ 35, ਆਸਾਮ 'ਚ 4, ਗੋਆ 'ਚ 9, ਤੇਲੰਗਾਨਾ 'ਚ 9, ਉੱਤਰਾਖੰਡ 'ਚ 6, ਚੰਡੀਗੜ੍ਹ 'ਚ 2, ਹਿਮਾਚਲ ਪ੍ਰਦੇਸ਼ 'ਚ ਤਿੰਨ, ਤ੍ਰਿਪੁਰਾ 'ਚ ਇਕ ਸਰਗਰਮ ਮਾਮਲਾ ਹੈ। ਮਿਜ਼ੋਰਮ ਅਤੇ ਅਰੁਣਾਚਲ ਪ੍ਰਦੇਸ਼ 'ਚ ਕੋਰੋਨਾ ਸੰਕਰਮਣ ਨੂੰ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ। ਕੋਰੋਨਾ ਦੀ ਅਧਿਕਾਰਤ ਵੈੱਬਸਾਈਟ ਅਨੁਸਾਰ, ਅੱਜ ਸਵੇਰੇ ਤੱਕ ਦੇਸ਼ ਭਰ ਤੋਂ 624 ਮਰੀਜ਼ਾਂ ਦੇ ਸਿਹਤਮੰਦ ਹੋਣ 'ਤੇ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅਸਤੀਫਾ ਦੇ ਕੇ ਮਹਾਦੋਸ਼ ਤੋਂ ਬਚ ਸਕਦੇ ਹਨ ਜਸਟਿਸ ਵਰਮਾ
NEXT STORY