ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਕਿਹਾ ਕਿ ਕੁਝ ਲੋਕ ਭਾਰਤ ਨੂੰ ਇਕ ਵਿਕਸਿਤ ਦੇਸ਼ ਬਣਾਉਣ ਦੀ ਰਾਹ 'ਚ ਰੁਕਾਵਟਾਂ ਪਾਉਣ ਦੀ ਕੋਸ਼ਿਸ਼ਾਂ ਕਰ ਰਹੇ ਹਨ, ਜਦਕਿ ਜਨਤਾ ਹੁਣ ਭ੍ਰਿਸ਼ਟਾਚਾਰ ਵਰਗੀਆਂ ਬੁਰਾਈਆਂ ਨੂੰ ਭਾਰਤ 'ਚੋਂ ਕੱਢਣ ਦੀ ਮੰਗ ਕਰ ਰਹੀ ਹੈ। ਰਾਸ਼ਟਰੀ ਹੈਂਡਲੂਮ ਦਿਵਸ ਸਮਾਰੋਹ 'ਚ ਭਾਰਤ ਮੰਡਪ 'ਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸੀ ਵਸਤੂਆਂ ਨੂੰ ਲੈ ਕੇ ਦੇਸ਼ ਵਿਚ ਇਕ ਨਵੀਂ ਕ੍ਰਾਂਤੀ ਆਈ ਹੈ। ਉਨ੍ਹਾਂ ਨੇ ਦੇਸ਼ ਵਾਸੀਆਂ ਨੂੰ ਆਉਣ ਵਾਲੇ ਤਿਉਹਾਰਾਂ ਵਿਚ ਸਥਾਨਕ ਉਤਪਾਦਾਂ ਨੂੰ ਹੋਰ ਹੱਲਾ-ਸ਼ੇਰੀ ਦੇਣ ਦੀ ਅਪੀਲ ਕੀਤੀ।
ਇਹ ਵੀ ਪੜ੍ਹੋ- ਅਮਰੀਕਾ ਜਾਣ ਦੀ ਤਾਂਘ 'ਚ ਜਾਨ 'ਤੇ ਖੇਡ ਡੌਂਕੀ ਲਾਉਂਦੇ ਨੇ ਭਾਰਤੀ, ਪੜ੍ਹੋ ਇਕ ਬੇਵੱਸ ਪਿਤਾ ਦੀ ਕਹਾਣੀ
ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਵਿਚ ਨਵੇਂ-ਮੱਧ-ਵਰਗ ਦਾ ਉਦੈ ਹੋ ਰਿਹਾ ਹੈ, ਜੋ ਕੱਪੜਾ ਕੰਪਨੀਆਂ ਨੂੰ ਵੱਡਾ ਮੌਕਾ ਪ੍ਰਦਾਨ ਕਰਦਾ ਹੈ। ਵਿਰੋਧੀ ਧਿਰ ਦੇ ਗਠਜੋੜ 'ਇੰਡੀਆ' 'ਤੇ ਸਿੱਧੇ ਰੂਪ ਨਾਲ ਨਿਸ਼ਾਨਾ ਵਿੰਨ੍ਹਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਹੁਣ ਇਕ ਸੁਰ ਵਿਚ ਭ੍ਰਿਸ਼ਟਾਚਾਰ, ਵੰਸ਼ਵਾਦ ਦੀ ਸਿਆਸਤ ਅਤੇ ਤੁਸ਼ਟੀਕਰਨ ਵਰਗੀਆਂ ਬੁਰਾਈਆਂ ਨੂੰ ਕਹਿ ਰਿਹਾ ਹੈ 'ਭਾਰਤ ਛੱਡੋ'। ਦੇਸ਼ ਵਿਚ ਖਾਦੀ ਦੀ ਵਧਦੀ ਲੋਕਪ੍ਰਿਯੰਤਾ 'ਤੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਦੀ ਵਿਕਰੀ ਹੁਣ ਵੱਧ ਕੇ 1.30 ਲੱਖ ਕਰੋੜ ਰੁਪਏ ਹੋ ਗਈ ਹੈ, ਜੋ 2014 ਤੋਂ ਪਹਿਲਾਂ ਕਰੀਬ 25,000-30,000 ਕਰੋੜ ਰੁਪਏ ਸੀ। ਉਨ੍ਹਾਂ ਨੇ ਕਿਹਾ ਕਿ ਸਾਡੀ ਕੋਸ਼ਿਸ਼ ਹੈ ਕਿ ਭਾਰਤ ਦੇ ਹੈਂਡਲੂਮ, ਖਾਦੀ, ਕੱਪੜਾ ਖੇਤਰ ਨੂੰ ਵਿਸ਼ਵ ਗੁਰੂ ਬਣਾਇਆ ਜਾਵੇ।
ਇਹ ਵੀ ਪੜ੍ਹੋ- ਦੇਸ਼ ਦੇ 508 ਰੇਲਵੇ ਸਟੇਸ਼ਨਾਂ ਦੀ ਬਦਲੇਗੀ 'ਸੂਰਤ', PM ਮੋਦੀ ਨੇ ਰੱਖਿਆ ਨੀਂਹ ਪੱਥਰ
ਪ੍ਰਧਾਨ ਮੰਤਰੀ ਨੇ ਕਿਹਾ ਕਿ 'ਇਕ ਜ਼ਿਲ੍ਹਾ, ਇਕ ਉਤਪਾਦ' ਪਹਿਲ ਦੇ ਮਾਧਿਅਮ ਤੋਂ ਵੱਖ-ਵੱਖ ਜ਼ਿਲ੍ਹਿਆਂ 'ਚ ਬਣੇ ਵੱਖਰੇ ਉਤਪਾਦਾਂ ਨੂੰ ਹੱਲਾ-ਸ਼ੇਰੀ ਮਿਲ ਰਹੀ ਹੈ। ਗੁਜਰਾਤ ਦੇ 'ਸਟੈਚੂ ਆਫ਼ ਯੂਨਿਟੀ' ਵਾਂਗ ਪੂਰੇ ਦੇਸ਼ ਵਿਚ 'ਏਕਤਾ ਮਾਲ' ਸਥਾਪਤ ਕੀਤੇ ਜਾ ਰਹੇ ਹਨ। ਪ੍ਰਧਾਨ ਮੰਤਰੀ ਮੋਦੀ ਨੇ ਟੈਕਸਟਾਈਲ ਅਤੇ ਫੈਸ਼ਨ ਉਦਯੋਗ ਨੂੰ ਵੀ ਆਪਣੀ ਪਹੁੰਚ ਵਧਾਉਣ ਅਤੇ ਭਾਰਤ ਨੂੰ ਵਿਸ਼ਵ ਦੀਆਂ ਚੋਟੀ ਦੀਆਂ ਤਿੰਨ ਅਰਥਵਿਵਸਥਾਵਾਂ ਵਿਚ ਸ਼ਾਮਲ ਕਰਨ ਲਈ ਮਹੱਤਵਪੂਰਨ ਯੋਗਦਾਨ ਪਾਉਣ ਦਾ ਸੱਦਾ ਦਿੱਤਾ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੂਹ ਦੀ ਮਾਰਕੀਟ 'ਚ ਪਹੁੰਚੇ DC-SP, 4 ਘੰਟਿਆਂ ਲਈ ਖੁੱਲ੍ਹਵਾਏ ਬਾਜ਼ਾਰ
NEXT STORY