ਬਿਜ਼ਨੈੱਸ ਡੈਸਕ- ਦੇਸ਼ 'ਚ ਨੌਕਰੀ ਦੇ ਮੌਕੇ ਤੇਜ਼ੀ ਨਾਲ ਵਧ ਰਹੇ ਹਨ। ਅਕਤੂਬਰ 'ਚ ਨੌਕਰੀਆਂ 'ਚ 10 ਫ਼ੀਸਦੀ ਦਾ ਵਾਧਾ ਹੋਇਆ ਹੈ, ਮੈਨਿਊਫੈਕਚਰਿੰਗ ਸੈਕਟਰ (ਨਿਰਮਾਣ ਖੇਤਰ) 'ਚ ਵੀ ਚੰਗਾ ਵਿਕਾਸ ਦੇਖਣ ਨੂੰ ਮਿਲਿਆ ਹੈ। ਅਕਤੂਬਰ ਦਾ ਮਹੀਨਾ ਨੌਕਰੀਆਂ ਲਈ ਬਹੁਤ ਸਕਾਰਾਤਮਕ ਸਾਬਿਤ ਹੋਇਆ ਹੈ।
ਵ੍ਹਾਈਟ ਕਾਲਰ ਨੌਕਰੀਆਂ 'ਚ ਉਛਾਲ
ਜੌਬਸਪੀਕ ਇੰਡੈਕਸ ਦੇ ਅਨੁਸਾਰ, ਵ੍ਹਾਈਟ ਕਾਲਰ ਨੌਕਰੀਆਂ 'ਚ 10 ਫ਼ੀਸਦੀ ਦਾ ਉਛਾਲ ਦੇਖਣ ਨੂੰ ਮਿਲਿਆ ਹੈ। ਖਾਸ ਤੌਰ 'ਤੇ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਅਤੇ ਮਸ਼ੀਨ ਲਰਨਿੰਗ ਵਰਗੇ ਨਵੇਂ ਪੇਸ਼ਿਆਂ ਦੀ ਮੰਗ 'ਚ ਵਾਧਾ ਹੋਇਆ ਹੈ। ਵੱਖ-ਵੱਖ ਖੇਤਰਾਂ ਜਿਵੇਂ ਤੇਲ, ਗੈਸ, ਸਿਹਤ, ਐੱਫਐੱਮਸੀਜੀ ਅਤੇ ਆਈਟੀ ਵਰਗੇ ਵੱਖ-ਵੱਖ ਖੇਤਰਾਂ 'ਚ ਵੀ ਚੰਗੇ ਮੌਕੇ ਮਿਲ ਰਹੇ ਹਨ।
ਸ਼ਹਿਰੀ ਖੇਤਰਾਂ 'ਚ ਰੁਜ਼ਗਾਰ ਦੇ ਮੌਕੇ
ਸ਼ਹਿਰਾਂ 'ਚ ਵੀ ਰੁਜ਼ਗਾਰ ਦੇ ਮੌਕਿਆਂ 'ਤੇ ਕਾਫ਼ੀ ਵਾਧਾ ਹੋਇਆ ਹੈ, ਵਿਸ਼ੇਸ਼ ਰੂਪ ਨਾਲ ਕੋਲਕਾਤਾ ਅਤੇ ਅਹਿਮਦਾਬਾਦ ਵਰਗੇ ਸਥਾਨਾਂ 'ਤੇ। ਕੰਪਨੀਆਂ ਇਨ੍ਹਾਂ ਸ਼ਹਿਰਾਂ 'ਚ ਕੰਮਕਾਜ ਵਧਾ ਰਹੀਆਂ ਹਨ ਅਤੇ ਲੋਕਾਂ ਨੂੰ ਰੁਜ਼ਗਾਰ ਦੇ ਰਹੀ ਹੈ। ਮੈਨਿਊਫੈਕਚਰਿੰਗ ਸੈਕਟਰ 'ਚ ਵੀ ਗ੍ਰੋਥ ਦਿਖਾਈ ਦੇ ਰਹੀ ਹੈ।
ਗੋਲਡਮੈਨ ਸਾਕਸ ਦੀ ਰਿਪੋਰਟ
ਗੋਲਡਮੈਨ ਸਾਕਸ ਦੀ ਰਿਪੋਰਟ ਮੁਤਾਬਕ ਭਾਰਤ ਦੇ ਵੱਡੇ ਉਦਯੋਗਾਂ 'ਚ ਵੀ ਵਾਧਾ ਹੋਇਆ ਹੈ। ਸਰਕਾਰ ਨੇ ਇਲੈਕਟ੍ਰੋਨਿਕਸ, ਮਸ਼ੀਨਰੀ ਅਤੇ ਦਵਾਈਆਂ ਦੇ ਨਿਰਮਾਣ ਲਈ ਕਈ ਯੋਜਨਾਵਾਂ ਬਣਾਈਆਂ ਹਨ। ਪਿਛਲੇ 10 ਸਾਲਾਂ 'ਚ ਇਨ੍ਹਾਂ ਉਦਯੋਗਾਂ 'ਚ ਨੌਕਰੀਆਂ ਦੇ ਮੌਕੇ ਵਧੇ ਹਨ। ਸਰਕਾਰ ਦੇ ਪ੍ਰੋਡਕਸ਼ਨ-ਲਿੰਕਡ ਇੰਸੇਂਟਿਵ ਯੋਜਨਾਵਾਂ ਵੀ ਉਤਪਾਦਨ 'ਚ ਵਾਧੇ ਅਤੇ ਨਵੀਂ ਤਕਨੀਕ ਨੂੰ ਅਪਣਾਉਣ 'ਚ ਸਹਾਇਕ ਸਾਬਿਤ ਹੋ ਰਹੀਆਂ ਹਨ।
ਮੈਨਿਊਫੈਕਚਰਿੰਗ PMI 'ਚ ਵਾਧਾ
ਅਕਤੂਬਰ 'ਚ ਭਾਰਤ ਦਾ ਮੈਨਿਊਫੈਕਚਰਿੰਗ PMI 57.5 'ਤੇ ਪਹੁੰਚ ਗਿਆ ਹੈ, ਜੋ ਪਿਛਲੇ ਮਹੀਨੇ ਦੇ 56.5 ਤੋਂ ਵੱਧ ਹੈ। ਇਸ ਦਾ ਮਤਲਬ ਹੈ ਕਿ ਨਵੇਂ ਆਰਡਰ ਅਤੇ ਅੰਤਰਰਾਸ਼ਟਰੀ ਵਿਕਰੀ 'ਚ ਤੇਜ਼ੀ ਆਈ ਹੈ, ਜਿਸ ਕਾਰਨ ਕੰਪਨੀਆਂ ਨੇ ਹੋਰ ਕਰਮਚਾਰੀਆਂ ਨੂੰ ਕੰਮ 'ਤੇ ਰੱਖਿਆ ਹੈ। ਹਾਲਾਂਕਿ ਕੱਚੇ ਮਾਲ ਅਤੇ ਉਤਪਾਦਨ ਦੀਆਂ ਕੀਮਤਾਂ ਵੀ ਵਧੀਆਂ ਹਨ। ਇਹ ਸਾਰੇ ਸੰਕੇਤ ਦੱਸਦੇ ਹਨ ਕਿ ਭਾਰਤੀ ਅਰਥਵਿਵਸਥਾ 'ਚ ਸੁਧਾਰ ਹੋ ਰਿਹਾ ਹੈ ਅਤੇ ਉਮੀਦ ਹੈ ਕਿ ਭਵਿੱਖ 'ਚ ਰੁਜ਼ਗਾਰ ਦੇ ਬਿਹਤਰ ਮੌਕੇ ਹੋਣਗੇ। ਇਸ ਤਰ੍ਹਾਂ ਅਕਤੂਬਰ ਦਾ ਮਹੀਨਾ ਨੌਕਰੀਆਂ ਅਤੇ ਆਰਥਿਕਤਾ ਲਈ ਸਕਾਰਾਤਮਕ ਸੰਕੇਤ ਲੈ ਕੇ ਆਇਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Honda ਮੋਟਰਸਾਈਕਲ ਅਤੇ ਸਕੂਟਰ ਦੀ ਵਿਕਰੀ 'ਚ 21 ਫੀਸਦੀ ਦਾ ਵਾਧਾ
NEXT STORY