ਜੈਪੁਰ- ਰਾਜਸਥਾਨ 'ਚ ਬੀਕਾਨੇਰ ਜ਼ਿਲ੍ਹੇ ਦੇ ਸ਼ੇਰੂਨਾ ਥਾਣਾ ਖੇਤਰ 'ਚ ਬੱਸ ਅਤੇ ਕਾਰ ਵਿਚਾਲੇ ਹੋਈ ਟੱਕਰ 'ਚ ਕਾਰ ਸਵਾਰ ਪਤੀ-ਪਤਨੀ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖਮੀ ਹੋ ਗਏ। ਪੁਲਸ ਨੇ ਦੱਸਿਆ ਕਿ ਮ੍ਰਿਤਕ ਅਤੇ ਜ਼ਖਮੀ ਸਾਰੇ ਹਰਿਆਣਾ ਦੇ ਮਹਿੰਦਰਗੜ੍ਹ ਦੇ ਰਹਿਣ ਵਾਲੇ ਸਨ, ਜੋ ਕਿ ਕਾਰ 'ਚ ਨਵਾਂ ਸਾਲ ਮਨਾਉਣ ਲਈ ਰਾਜਸਥਾਨ 'ਚ ਵੱਖ-ਵੱਖ ਥਾਵਾਂ 'ਤੇ ਜਾ ਰਹੇ ਸਨ। ਇਸ ਦੌਰਾਨ ਸ਼ਨੀਵਾਰ ਸਵੇਰੇ 9.30 ਵਜੇ ਸ੍ਰੀਡੂੰਗਰਗੜ੍ਹ ਅਤੇ ਸ਼ੈਰੂਨਾ ਵਿਚਕਾਰ ਇਕ ਕਾਰ ਦੀ ਬੱਸ ਨਾਲ ਟੱਕਰ ਹੋ ਗਈ।
ਮ੍ਰਿਤਕਾਂ ਦੀ ਪਛਾਣ ਅਜੈ ਸਿੰਘ (30) ਅਤੇ ਉਸਦੀ ਪਤਨੀ ਰਿਤੂ (28) ਵਜੋਂ ਹੋਈ ਹੈ। ਜ਼ਖਮੀਆਂ ਵਿਚ ਅਭਿਸ਼ੇਕ (28) ਅਤੇ ਉਸ ਦੀ ਪਤਨੀ ਸ਼ਾਮਲ ਹਨ। ਪੁਲਸ ਨੇ ਦੱਸਿਆ ਕਿ ਹਾਦਸੇ ਵਿਚ ਜ਼ਖਮੀਆਂ ਨੂੰ ਪੀ.ਬੀ.ਐੱਮ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਮੁਰਦਾਘਰ 'ਚ ਰਖਵਾਇਆ ਗਿਆ ਹੈ।
ਆਲੇ-ਦੁਆਲੇ ਦੇ ਲੋਕਾਂ ਨੇ ਦੱਸਿਆ ਕਿ ਸੜਕ 'ਤੇ ਕਾਰ ਅਤੇ ਬੱਸ ਦੀ ਟੱਕਰ ਜ਼ਬਰਦਸਤ ਸੀ, ਜਿਸ ਕਾਰਨ ਕਾਫੀ ਜ਼ੋਰਦਾਰ ਆਵਾਜ਼ ਆਈ। ਇਸ ਹਾਦਸੇ ਦੀ ਆਵਾਜ਼ ਕਾਰਨ ਆਲੇ-ਦੁਆਲੇ ਦੇ ਖੇਤਾਂ 'ਚ ਕੰਮ ਕਰਦੇ ਲੋਕ ਵੀ ਉਥੇ ਪਹੁੰਚ ਗਏ। ਹਾਲਾਂਕਿ ਲੋਕਾਂ ਨੇ ਤੁਰੰਤ ਆਪਣੀ ਕਾਰ 'ਚ ਸਾਰਿਆਂ ਨੂੰ ਹਸਪਤਾਲ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਪਰ ਕਾਰ 'ਚ ਸਵਾਰ ਪਤੀ-ਪਤਨੀ ਅਜੈ ਅਤੇ ਨੀਤੂ ਦੀ ਮੌਤ ਹੋ ਗਈ ਜਦਕਿ ਦੋ ਜ਼ਖਮੀਆਂ ਨੂੰ ਡੂੰਗਰਗੜ੍ਹ 'ਚ ਮੁੱਢਲੀ ਸਹਾਇਤਾ ਤੋਂ ਬਾਅਦ ਬੀਕਾਨੇਰ ਰੈਫਰ ਕਰ ਦਿੱਤਾ ਗਿਆ।
ਸ਼ਰਾਬ ਪੀ ਕੇ ਪਤੀ ਕਰਦਾ ਸੀ ਕੁੱਟਮਾਰ, ਪਤਨੀ ਨੇ ਤਿੰਨ ਮਾਸੂਮਾਂ ਸਣੇ ਦੇ ਦਿੱਤੀ ਜਾਨ
NEXT STORY