ਸ਼ਿਮਲਾ : ਹਿਮਾਚਲ ਪ੍ਰਦੇਸ਼ ਦੇ ਰੋਹੜੂ ਵਿੱਚ ਬੁੱਧਵਾਰ ਨੂੰ ਉਸ ਸਮੇਂ ਦਹਿਸ਼ਤ ਫੈਲ ਗਈ, ਜਦੋਂ ਸਥਾਨਕ ਅਦਾਲਤ ਅਤੇ ਸਬ-ਡਿਵੀਜ਼ਨਲ ਮੈਜਿਸਟ੍ਰੇਟ (ਐਸਡੀਐਮ) ਦਫਤਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਵਾਲਾ ਪੋਸਟਰ ਮਿਲਿਆ। ਇਸ ਘਟਨਾ ਦੀ ਜਾਣਕਾਰੀ ਪੁਲਸ ਨੇ ਦਿੱਤੀ। ਘਟਨਾ ਸਥਾਨ 'ਤੇ ਪੁਹੰਚੀ ਪੁਲਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਦੌਰਾਨ ਪੁਲਸ ਨੇ ਦੱਸਿਆ ਕਿ ਭੜਾਰੀ ਖੇਤਰ ਵਿੱਚ ਇੱਕ ਅਣਪਛਾਤੇ ਵਿਅਕਤੀ ਦੁਆਰਾ ਇੱਕ ਕੰਧ 'ਤੇ ਇੱਕ ਹੱਥ ਲਿਖਤ ਪੋਸਟਰ ਚਿਪਕਾਇਆ ਗਿਆ ਸੀ।
ਇਹ ਵੀ ਪੜ੍ਹੋ - ਹੁਣ ਮੈਟਰੋ 'ਚ ਸ਼ੂਟ ਹੋਵੇਗੀ Pre Wedding ! Happy Birthday ਲਈ ਵੀ ਕਰ ਸਕੋਗੇ ਬੁਕਿੰਗ, ਜਾਣੋ ਰੇਟ
ਇਸ ਪੋਸਟਰ ਵਿਚ ਬੁੱਧਵਾਰ ਨੂੰ ਰੋਹੜੂ ਅਦਾਲਤ ਅਤੇ ਐਸਡੀਐਮ ਦਫਤਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਸੀ। ਇਸ ਘਟਨਾ ਦੀ ਸੂਚਨਾ ਮਿਲਣ 'ਤੇ ਪੁਲਸ ਹਰਕਤ ਵਿੱਚ ਆ ਗਈ। ਧਮਕੀ ਤੋਂ ਬਾਅਦ ਪੁਲਸ ਨੇ ਦੋਵਾਂ ਇਮਾਰਤਾਂ ਨੂੰ ਖਾਲੀ ਕਰਵਾ ਲਿਆ ਗਿਆ ਅਤੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ। ਸ਼ਿਮਲਾ ਤੋਂ ਇੱਕ ਬੰਬ ਨਿਰੋਧਕ ਦਸਤਾ ਵੀ ਭੇਜਿਆ ਗਿਆ। ਸ਼ਿਮਲਾ ਦੇ ਸੀਨੀਅਰ ਪੁਲਸ ਸੁਪਰਡੈਂਟ ਗੌਰਵ ਸਿੰਘ ਨੇ ਕਿਹਾ ਕਿ ਇਮਾਰਤ ਦੀ ਪੂਰੀ ਤਲਾਸ਼ੀ ਲਈ ਜਾ ਰਹੀ ਹੈ। ਹਰੇਕ ਚੀਜ਼ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ - ਅਗਲੇ 48 ਘੰਟਿਆਂ 'ਚ ਪਵੇਗਾ ਭਾਰੀ ਮੀਂਹ! 11 ਸੂਬਿਆਂ 'ਚ ਹਨ੍ਹੇਰੀ-ਤੂਫਾਨ ਤੇ ਗੜ੍ਹੇਮਾਰੀ ਦਾ ਅਲਰਟ ਜਾਰੀ
ਉਨ੍ਹਾਂ ਕਿਹਾ, "ਹੁਣ ਤੱਕ ਕੋਈ ਸ਼ੱਕੀ ਵਸਤੂ ਨਹੀਂ ਮਿਲੀ ਹੈ ਅਤੇ ਸਥਿਤੀ ਕਾਬੂ ਹੇਠ ਹੈ। ਸ਼ਿਮਲਾ ਦੇ ਸਦਰ ਪੁਲਸ ਸਟੇਸ਼ਨ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਜਾਂਚ ਜਾਰੀ ਹੈ।" ਉਨ੍ਹਾਂ ਜਨਤਾ ਨੂੰ ਅਪੀਲ ਕੀਤੀ ਕਿ ਉਹ ਘਬਰਾਉਣ, ਸ਼ਾਂਤੀ ਬਣਾਈ ਰੱਖਣ ਅਤੇ ਅਫਵਾਹਾਂ ਨੂੰ ਨਜ਼ਰਅੰਦਾਜ਼ ਕਰਨ। ਇਸ ਹਫ਼ਤੇ ਸ਼ਿਮਲਾ ਵਿੱਚ ਇਹ ਦੂਜਾ ਬੰਬ ਧਮਾਕਾ ਹੈ। ਸੋਮਵਾਰ ਨੂੰ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਵਾਲਾ ਇੱਕ ਈਮੇਲ ਪ੍ਰਾਪਤ ਹੋਇਆ ਪਰ ਤਲਾਸ਼ੀ ਲੈਣ 'ਤੇ ਕੁਝ ਵੀ ਸ਼ੱਕੀ ਨਹੀਂ ਮਿਲਿਆ।
ਇਹ ਵੀ ਪੜ੍ਹੋ - ਬਿਜਲੀ ਬਿੱਲ ਦੀ ਟੈਂਸ਼ਨ ਖ਼ਤਮ! ਹੁਣ 10 ਕਿਸ਼ਤਾਂ 'ਚ ਭਰੋ ਬਕਾਇਆ, ਪ੍ਰੀਪੇਡ ਮੀਟਰਾਂ ਦੇ ਯੂਪੀ 'ਚ ਬਦਲੇ ਨਿਯਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਡਲ ਝੀਲ ਦੀ ਹਾਊਸਬੋਟ 'ਚ ਅਮਰੀਕੀ ਸੈਲਾਨੀ ਦੀ ਮੌਤ, ਪਤਨੀ ਨਾਲ ਘੁੰਮਣ ਆਏ ਸਨ ਕਸ਼ਮੀਰ
NEXT STORY