ਲੁਧਿਆਣਾ (ਰਾਜ)- ਜਨਕਪੁਰੀ ਇਲਾਕੇ 'ਚ ਅਪਰਾਧੀਆਂ ਅਤੇ ਨਸ਼ਾ ਤਸਕਰਾਂ ਦਾ ਖ਼ੌਫ਼ ਇਸ ਤਰ੍ਹਾਂ ਵਧ ਚੁੱਕਾ ਹੈ ਕਿ ਹੁਣ ਆਮ ਜਨਤਾ ਦਾ ਸੜਕਾਂ 'ਤੇ ਨਿਕਲਣਾ ਮੁਸ਼ਕਿਲ ਹੋ ਰਿਹਾ ਹੈ। ਤਿੰਨ ਦਿਨ ਪਹਿਲਾਂ ਗਲੀ ਨੰਬਰ 6 ਅਤੇ 7 'ਚ ਬਾਈਕ ਸਵਾਰ ਹੁੱਲੜਬਾਜ਼ਾਂ ਵੱਲੋਂ ਮਚਾਏ ਗਏ ਉਤਪਾਦ ਤੋਂ ਬਾਅਦ ਸ਼ਨੀਵਾਰ ਦੇਰ ਰਾਤ ਇਕ ਹੋਰ ਦਿਲ ਦਹਿਲਾ ਦੇਣ ਵਾਲੀ ਹਿੰਸਕ ਵਾਰਦਾਤ ਸਾਹਮਣੇ ਆਈ ਹੈ। ਜਨਕਪੁਰੀ ਮੇਨ ਮਾਰਕੀਟ 'ਚ ਸ਼ਰੇਆਮ ਗੁੰਡਾਗਰਦੀ ਵਿਖਾਉਂਦੇ ਹੋਏ ਕੁਝ ਹਮਲਾਵਰਾਂ ਨੇ ਇਕ ਫਲ ਵਿਕਰੇਤਾ 'ਤੇ ਤਲਵਾਰ ਨਾਲ ਜਾਨਲੇਵਾ ਹਮਲਾ ਕਰ ਦਿੱਤਾ। ਤਲਵਾਰ ਦਾ ਵਾਰ ਇੰਨਾ ਭਿਆਨਕ ਸੀ ਕਿ ਪੀੜਤ ਦੀ ਗੁੱਟ ਵਢਿਆ ਗਿਆ। ਇਸ ਖ਼ੂਨੀ ਵਾਰਦਾਤ ਅਤੇ ਇਲਾਕੇ 'ਚ ਲਗਾਤਾਰ ਵਧ ਰਹੇ ਅਪਰਾਧ ਤੋਂ ਗੁੱਸੇ 'ਚ ਆਏ ਸੈਂਕੜੇ ਲੋਕਾਂ ਨੇ ਅੱਧੀ ਰਾਤ ਨੂੰ ਢੋਲੇਵਾਲ ਪੁਲ 'ਤੇ ਹਾਈਵੇਅ ਜਾਮ ਕਰਕੇ ਪੁਲਸ ਪ੍ਰਸ਼ਾਸਨ ਖ਼ਿਲਾਫ਼ ਉਗਰ ਪ੍ਰਦਰਸ਼ਨ ਕੀਤਾ।
ਇਹ ਵੀ ਪੜ੍ਹੋ: ਯਾਤਰੀਆਂ ਲਈ Good News! ਜਲੰਧਰ ਸਿਟੀ ਸਣੇ 7 ਸਟੇਸ਼ਨਾਂ 'ਤੇ ਸ਼ੁਰੂ ਹੋਈ ਇਹ ਖ਼ਾਸ ਸਹੂਲਤ
ਮਿਲੀ ਜਾਣਕਾਰੀ ਮੁਤਾਬਕ ਜਨਕਪੁਰੀ ਮੇਨ ਮਾਰਕੀਟ 'ਚ ਫਲ ਦੀ ਰੇਹੜੀ ਲਗਾਉਣ ਵਾਲੇ ਸਤਿਅਮ ਦੀ ਦੁਕਾਨ ਦੇ ਕੋਲ ਦੇਰ ਰਾਤ ਕੁਝ ਨੌਜਵਾਨਾਂ ਦੇ ਦੋ ਧਿਰਾਂ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਤਿੱਖੀ ਬਹਿਸ ਅਤੇ ਝਗੜਾ ਚੱਲ ਰਿਹਾ ਸੀ। ਉੱਥੇ ਵਧ ਰਹੇ ਹੰਗਾਮੇ ਨੂੰ ਵੇਖ ਫਲ ਵਿਕਰੇਤਾ ਸਤਿਅਮ ਨੇ ਇਨਸਾਨੀਅਤ ਦੇ ਨਾਤੇ ਦੋਵਾਂ ਧਿਰਾਂ ਨੂੰ ਝਗੜਾ ਖ਼ਤਮ ਕਰਕੇ ਉੱਥੋਂ ਅੱਗੇ ਜਾਣ ਲਈ ਕਹਿ ਦਿੱਤਾ। ਸਤਿਅਮ ਦਾ ਇੰਨਾ ਕਹਿਣਾ ਹੀ ਸੀ ਕਿ ਨਸ਼ੇ 'ਚ ਧੁੱਤ ਇਕ ਧਿਰ ਦੇ ਸਿਰਫਿਰੇ ਨੌਜਵਾਨ ਉਸ 'ਤੇ ਬੁਰੀ ਤਰ੍ਹਾਂ ਭੜਕ ਗਏ। ਮੁਲਜ਼ਮਾਂ ਨੇ ਤੈਸ਼ ਵਿੱਚ ਆ ਕੇ ਆਪਣੀਆਂ ਤਲਵਾਰਾਂ ਕੱਢ ਲਈਆਂ ਅਤੇ ਸਤਿਅਮ 'ਤੇ ਤਾਬੜਤੋੜ ਵਾਰ ਕਰ ਦਿੱਤੇ। ਇੱਕ ਤਿੱਖਾ ਵਾਰ ਸਿੱਧਾ ਸਤਿਅਮ ਦੇ ਹੱਥ ਦੀ ਕਲਾਈ 'ਤੇ ਲੱਗਾ, ਜਿਸ ਨਾਲ ਉਸ ਦੀ ਕਲਾਈ ਦੀ ਹੱਡੀ ਬੁਰੀ ਤਰ੍ਹਾਂ ਕੱਟ ਗਈ ਅਤੇ ਉਹ ਲਹੂ-ਲੁਹਾਣ ਹੋ ਕੇ ਡਿੱਗ ਪਿਆ। ਦਬੰਗਾਂ ਨੇ ਇੰਨੇ 'ਤੇ ਹੀ ਬੱਸ ਨਹੀਂ ਕੀਤੀ, ਉਨ੍ਹਾਂ ਨੇ ਸਤਿਅਮ ਦੀ ਰੇਹੜੀ ਨੂੰ ਵਿਚਕਾਰ ਸੜਕ 'ਤੇ ਪਲਟ ਦਿੱਤਾ ਅਤੇ ਕੋਲ ਹੀ ਖੜ੍ਹੇ ਇਕ ਹੋਰ ਫਲ ਵਿਕਰੇਤਾ ਦੀ ਰੇਹੜੀ ਨੂੰ ਅੱਗ ਦੇ ਹਵਾਲੇ ਕਰ ਦਿੱਤਾ।
ਇਹ ਵੀ ਪੜ੍ਹੋ: ਪਟਿਆਲਾ ਵਿਖੇ ਰਸਤੇ 'ਚ ਘੇਰ ਨੌਜਵਾਨ ਦਾ ਬੇਰਹਿਮੀ ਨਾਲ ਕੀਤਾ ਕਤਲ
ਚਸ਼ਮਦੀਦਾਂ ਮੁਤਾਬਕ ਮਾਰਕੀਟ 'ਚ ਖੂਨ-ਖਰਾਬਾ ਕਰਨ ਮਗਰੋਂ ਕੁਝ ਹਮਲਾਵਰ ਤਾਂ ਮੌਕੇ ਤੋਂ ਭੱਜ ਨਿਕਲੇ ਪਰ ਕੁਝ ਬਦਮਾਸ਼ ਆਲੇ-ਦੁਆਲੇ ਦੀਆਂ ਰਿਹਾਇਸ਼ੀ ਗਲੀਆਂ ਵਿੱਚ ਵੜ ਗਏ। ਉੱਥੇ ਉਨ੍ਹਾਂ ਨੇ ਸ਼ਰੇਆਮ ਨੰਗੀਆਂ ਤਲਵਾਰਾਂ ਲਹਿਰਾਉਂਦੇ ਹੋਏ ਲੋਕਾਂ ਦੇ ਘਰਾਂ ਦੇ ਬਾਹਰ ਜੰਮ ਕੇ ਆਤੰਕ ਮਚਾਇਆ। ਗਲੀ ਨੰਬਰ-11 ਦੇ ਨਿਵਾਸੀ ਪ੍ਰਿੰਸ ਸ਼ਰਮਾ ਸੋਨੂ ਨੇ ਦੱਸਿਆ ਕਿ ਦੇਰ ਰਾਤ ਗਲੀ ਵਿੱਚ ਸ਼ੋਰ ਸੁਣ ਕੇ ਜਦੋਂ ਉਨ੍ਹਾਂ ਨੇ ਘਰੋਂ ਬਾਹਰ ਨਿਕਲੇ ਤਾਂ ਉੱਥੇ ਮੌਜੂਦ ਸ਼ੱਕੀ ਬਦਮਾਸ਼ ਉਨ੍ਹਾਂ ਨੂੰ ਗੰਦੀਆਂ-ਗੰਦੀਆਂ ਗਾਲ੍ਹਾਂ ਕੱਢਣ ਲੱਗੇ। ਡਰ ਦੇ ਮਾਰੇ ਜਦੋਂ ਪ੍ਰਿੰਸ ਨੇ ਆਪਣੇ ਘਰ ਦਾ ਮੁੱਖ ਗੇਟ ਬੰਦ ਕਰ ਲਿਆ ਤਾਂ ਖੂੰਖਾਰ ਬਦਮਾਸ਼ਾਂ ਨੇ ਉਨ੍ਹਾਂ ਦੇ ਗੇਟ 'ਤੇ ਤਲਵਾਰਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਅਤੇ ਪੂਰੇ ਪਰਿਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਇਲਾਕਾ ਨਿਵਾਸੀ ਪ੍ਰਿੰਸ ਅਤੇ ਗੱਗੀ ਨੇ ਪੁਲਸ 'ਤੇ ਗੰਭੀਰ ਦੋਸ਼ ਲਗਾਉਂਦੇ ਹੋਏ ਕਿਹਾ ਕਿ ਪੂਰੇ ਖੇਤਰ ਵਿੱਚ ਸ਼ਰੇਆਮ 'ਚਿੱਟਾ' ਵਿਕ ਰਿਹਾ ਹੈ, ਜਿਸ ਕਾਰਨ ਨਸ਼ੇੜੀ ਅਨਸਰ ਚੰਦ ਪੈਸਿਆਂ ਲਈ ਕਿਸੇ ਦੀ ਵੀ ਜਾਨ ਲੈਣ 'ਤੇ ਉਤਾਰੂ ਰਹਿੰਦੇ ਹਨ।
ਇਸ ਖ਼ੂਨੀ ਤਾਂਡਵ ਅਤੇ ਪੁਲਸ ਦੀ ਢਿੱਲੀ ਕਾਰਜਸ਼ੈਲੀ ਤੋਂ ਨਾਰਾਜ਼ ਇਲਾਕਾ ਨਿਵਾਸੀਆਂ ਦਾ ਗੁੱਸਾ ਰਾਤ ਕਰੀਬ ਇਕ ਵਜੇ ਫੁੱਟ ਪਿਆ। ਵੱਡੀ ਗਿਣਤੀ 'ਚ ਔਰਤਾਂ ਅਤੇ ਮਰਦਾਂ ਨੇ ਢੋਲੇਵਾਲ ਪੁਲ 'ਤੇ ਪਹੁੰਚ ਕੇ ਮੁੱਖ ਹਾਈਵੇਅ ਨੂੰ ਪੂਰੀ ਤਰ੍ਹਾਂ ਜਾਮ ਕਰ ਦਿੱਤਾ। ਪ੍ਰਦਰਸ਼ਨਕਾਰੀਆਂ ਨੇ ਅੱਧੀ ਰਾਤ ਦੇ ਸੰਨਾਟੇ ਵਿੱਚ ਪੁਲਸ ਪ੍ਰਸ਼ਾਸਨ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਅਤੇ ਮੁਲਜ਼ਮਾਂ ਦੀ ਤੁਰੰਤ ਗ੍ਰਿਫ਼ਤਾਰੀ ਦੀ ਮੰਗ 'ਤੇ ਅੜ ਗਏ। ਹਾਈਵੇਅ ਜਾਮ ਹੋਣ ਦੀ ਸੂਚਨਾ ਮਿਲਦੇ ਹੀ ਮਹਿਕਮੇ 'ਚ ਹੜਕੰਪ ਮਚ ਗਿਆ ਅਤੇ ਜਨਕਪੁਰੀ ਚੌਕੀ ਇੰਚਾਰਜ ਧਰਮਪਾਲ ਤੇ ਥਾਣਾ ਡਿਵੀਜ਼ਨ ਨੰਬਰ-2 ਦੇ ਐੱਸ. ਐੱਚ. ਓ. ਜਸਵੀਰ ਸਿੰਘ ਭਾਰੀ ਪੁਲਸ ਫੋਰਸ ਨਾਲ ਮੌਕੇ 'ਤੇ ਪਹੁੰਚੇ।
ਇਹ ਵੀ ਪੜ੍ਹੋ: ਜਲੰਧਰ ਦੇ ਮਸ਼ਹੂਰ ਚਾਵਲਾ ਮੋਬਾਇਲ ਪੁਆਇੰਟ 'ਤੇ ਚੱਲੀਆਂ ਗੋਲ਼ੀਆਂ, ਫੜਿਆ ਗਿਆ ਸ਼ੂਟਰ
ਪੁਲਸ ਅਧਿਕਾਰੀਆਂ ਨੇ ਪ੍ਰਦਰਸ਼ਨ ਕਰ ਰਹੇ ਲੋਕਾਂ ਦੇ ਸਾਹਮਣੇ ਹੱਥ ਜੋੜ ਕੇ ਉਨ੍ਹਾਂ ਨੂੰ ਸ਼ਾਂਤ ਕਰਵਾਇਆ ਅਤੇ ਭਰੋਸਾ ਦਿੱਤਾ ਕਿ ਐਤਵਾਰ ਸ਼ਾਮ 6 ਵਜੇ ਤੱਕ ਸਾਰੇ ਮੁਲਜ਼ਮਾਂ ਨੂੰ ਸਲਾਖਾਂ ਪਿੱਛੇ ਭੇਜ ਦਿੱਤਾ ਜਾਵੇਗਾ। ਇਸ ਭਰੋਸੇ ਤੋਂ ਬਾਅਦ ਲੋਕਾਂ ਨੇ ਜਾਮ ਤਾਂ ਖੋਲ੍ਹ ਦਿੱਤਾ, ਪਰ ਪੁਲਿਸ ਨੂੰ ਸਖ਼ਤ ਅਲਟੀਮੇਟਮ ਦਿੱਤਾ ਹੈ ਕਿ ਜੇਕਰ ਤੈਅ ਸਮੇਂ ਤੱਕ ਬਦਮਾਸ਼ਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਅਤੇ ਇਲਾਕੇ ਵਿੱਚ ਚਿੱਟੇ ਦੀ ਵਿਕਰੀ ਬੰਦ ਨਾ ਹੋਈ, ਤਾਂ ਉਹ ਦੁਬਾਰਾ ਹਾਈਵੇਅ ਜਾਮ ਕਰਕੇ ਇਸ ਤੋਂ ਵੀ ਵੱਡਾ ਅੰਦੋਲਨ ਸ਼ੁਰੂ ਕਰਨਗੇ। ਫਿਲਹਾਲ ਜ਼ਖ਼ਮੀ ਸਤਿਅਮ ਨੂੰ ਗੰਭੀਰ ਹਾਲਤ 'ਚ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ ਅਤੇ ਪੁਲਸ ਸੀ. ਸੀ. ਟੀ. ਵੀ. ਫੁਟੇਜ ਦੇ ਆਧਾਰ 'ਤੇ ਤਲਵਾਰਬਾਜ਼ਾਂ ਦੀ ਪਛਾਣ ਕਰਨ 'ਚ ਜੁਟੀ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਗੈਂਗਸਟਰ ਨੈੱਟਵਰਕ ਦਾ ਪਰਦਾਫ਼ਾਸ਼! ਵਿਦੇਸ਼ੀ ਹੈਂਡਲਰਾਂ ਦੇ 3 ਗੁਰਗੇ ਹਥਿਆਰਾਂ ਸਣੇ ਗ੍ਰਿਫ਼ਤਾਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਦੇ ਨੌਜਵਾਨਾਂ ਲਈ ਵੱਡਾ ਖ਼ਤਰਾ! ਇਸ ਡਰਾਉਣੀ ਰਿਪੋਰਟ ਨੂੰ ਪੜ੍ਹ ਉੱਡ ਜਾਣਗੇ ਹੋਸ਼
NEXT STORY