ਨਵੀਂ ਦਿੱਲੀ—ਸੁਪਰੀਮ ਕੋਰਟ ਨੇ ਅੱਜ ਕਰਨਾਟਕ 'ਚ ਕਾਂਗਰਸ-ਜੇ. ਡੀ. ਐੱਸ (ਜਦ) ਗਠਜੋੜ ਦੇ 10 ਬਾਗੀ ਵਿਧਾਇਕਾਂ ਨੂੰ ਸ਼ਾਮ 6 ਵਜੇ ਵਿਧਾਨ ਸਭਾ ਸਪੀਕਰ ਨਾਲ ਮਿਲਣ ਦੀ ਆਗਿਆ ਦੇ ਦਿੱਤੀ ਹੈ। ਚੀਫ ਜਸਟਿਸ ਰੰਜਨ ਗੰਗੋਈ ਦੀ ਪ੍ਰਧਾਨਗੀ ਵਾਲੀ ਬੈਂਚ ਨੇ ਕਰਨਾਟਕ ਵਿਧਾਨ ਸਭਾ ਸਪੀਕਰ ਨੂੰ ਅੱਜ ਭਾਵ ਵੀਰਵਾਰ ਨੂੰ ਹੀ ਵਿਧਾਇਕਾਂ ਦੇ ਅਸਤੀਫਿਆਂ 'ਤੇ ਫੈਸਲਾ ਲੈਣ ਦਾ ਆਦੇਸ਼ ਦਿੱਤਾ ਹੈ। ਬੈਂਚ 'ਚ ਜਸਟਿਸ ਦੀਪਕ ਗੁਪਤਾ ਅਤੇ ਅਨਿਰੂਧਾ ਬੋਸ ਵੀ ਸ਼ਾਮਲ ਸੀ। ਬੈਂਚ ਨੇ ਕਿਹਾ ਕਿ ਕਰਨਾਟਕ ਵਿਧਾਨ ਸਭਾ ਦੇ ਸਪੀਕਰ ਵੱਲੋਂ ਲਏ ਗਏ ਫੈਸਲੇ ਦੀ ਜਾਣਕਾਰੀ ਸ਼ੁੱਕਰਵਾਰ ਨੂੰ ਮਾਮਲੇ ਦੀ ਅਗਲੀ ਸੁਣਵਾਈ ਦੌਰਾਨ ਦਿੱਤੀ ਜਾਵੇ। ਸੁਪਰੀਮ ਕੋਰਟਨ ਨੇ ਕਰਨਾਟਕ ਦੇ ਡੀ. ਜੀ. ਪੀ. ਨੂੰ 10 ਬਾਗੀ ਵਿਧਾਇਕਾਂ ਨੂੰ ਮੁੰਬਈ ਤੋਂ ਇੱਥੇ ਪਹੁੰਚਣ ਤੋਂ ਬਾਅਦ ਬੈਂਗਲੁਰੂ ਹਵਾਈ ਅੱਡੇ ਰਾਹੀਂ ਵਿਧਾਨ ਸਭਾ ਤੱਕ ਸੁਰੱਖਿਆ ਮੁਹੱਈਆ ਕਰਵਾਉਣ ਦਾ ਆਦੇਸ਼ ਦਿੱਤਾ ਹੈ।
ਕਾਂਗਰਸ 'ਚ ਭਵਿੱਖ ਨਜ਼ਰ ਨਾ ਆਉਂਦਾ ਦੇਖ ਕੇ ਵਿਧਾਇਕ ਛੱਡ ਰਹੇ ਨੇ ਪਾਰਟੀ : ਜਾਵਡੇਕਰ
NEXT STORY