ਨਵੀਂ ਦਿੱਲੀ (ਭਾਸ਼ਾ)— ਸੂਚਨਾ ਅਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਭਾਜਪਾ 'ਤੇ ਕਾਂਗਰਸ ਦੇ ਵਿਧਾਇਕਾਂ ਨੂੰ ਤੋੜਨ ਦੇ ਦੋਸ਼ ਨੂੰ ਬੇਬੁਨਿਆਦ ਦੱਸਿਆ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਸੰਭਲ ਨਹੀਂ ਰਹੀ ਹੈ। ਉਨ੍ਹਾਂ ਦੇ ਵਿਧਾਇਕਾਂ ਨੂੰ ਭਵਿੱਖ ਨਜ਼ਰ ਨਹੀਂ ਆਉਂਦਾ, ਇਸ ਲਈ ਲੋਕ ਪਾਰਟੀ ਛੱਡ ਰਹੇ ਹਨ ਅਤੇ ਕਾਂਗਰਸ ਸਾਨੂੰ ਜ਼ਿੰਮੇਵਾਰ ਦੱਸ ਰਹੀ ਹੈ। ਰਾਜ ਸਭਾ ਵਿਚ ਬਜਟ 'ਤੇ ਚਰਚਾ ਸ਼ੁਰੂ ਹੋਣ 'ਤੇ ਕਾਂਗਰਸ ਦੇ ਮੈਂਬਰਾਂ ਨੇ ਭਾਜਪਾ 'ਤੇ ਕਰਨਾਟਕ ਅਤੇ ਗੋਆ 'ਚ ਉਨ੍ਹਾਂ ਦੀ ਪਾਰਟੀ ਦੇ ਵਿਧਾਇਕਾਂ ਨੂੰ ਤੋੜਨ ਦਾ ਦੋਸ਼ ਲਾਉਂਦੇ ਹੋਏ ਹੰਗਾਮਾ ਕੀਤਾ। ਜਾਵਡੇਕਰ ਨੇ ਸੰਸਦ ਭਵਨ ਕੰਪਲੈਕਸ 'ਚ ਇਸ 'ਤੇ ਪ੍ਰਤੀਕਿਰਿਆ ਜ਼ਾਹਾਰ ਕਰਦੇ ਹੋਏ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਾਂਗਰਸ 'ਚ ਮਚੀ ਭਾਜੜ ਲਈ ਕਾਂਗਰਸ ਖੁਦ ਜ਼ਿੰਮੇਵਾਰ ਹੈ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਦਾ ਪਿਛਲੇ 40 ਦਿਨਾਂ ਤੋਂ ਕੋਈ ਪ੍ਰਧਾਨ ਨਹੀਂ ਹੈ, ਇਸ ਲਈ ਭਾਜਪਾ ਕਿਵੇਂ ਜ਼ਿੰਮੇਵਾਰ ਹੋਈ?
ਕਾਂਗਰਸ ਲੀਡਰਸ਼ਿਪ ਦਾ ਆਪਣੇ ਨੇਤਾਵਾਂ ਨਾਲ ਕੋਈ ਗੱਲਬਾਤ ਨਹੀਂ ਹੈ, ਇਸ ਲਈ ਪਾਰਟੀ ਬਿਖਰ ਰਹੀ ਹੈ। ਜਾਵਡੇਕਰ ਨੇ ਅੱਗੇ ਕਿਹਾ ਕਿ ਭਾਜਪਾ ਨੂੰ ਕੋਸਣ ਨਾਲ ਕਾਂਗਰਸ ਦੀ ਸਥਿਤੀ ਨਹੀਂ ਸੁਧਰੇਗੀ, ਉਨ੍ਹਾਂ ਨੂੰ ਪੜਚੋਲ ਕਰਨ ਦੀ ਲੋੜ ਹੈ। ਕਾਂਗਰਸ ਨੇਤਾ ਰਾਹੁਲ ਗਾਂਧੀ ਅਤੇ ਯੂ. ਪੀ. ਏ. ਪ੍ਰਧਾਨ ਸੋਨੀਆ ਗਾਂਧੀ ਵਲੋਂ ਸੰਸਦ ਭਵਨ ਕੰਪਲੈਕਸ ਵਿਚ ਧਰਨਾ ਦੇ ਕੇ ਕੇਂਦਰ ਸਰਕਾਰ 'ਤੇ ਲੋਕਤੰਤਰ ਦੀ ਹੱਤਿਆ ਕਰਨ ਦੇ ਦੋਸ਼ ਲਾਉਣ ਦੇ ਜਵਾਬ 'ਚ ਜਾਵਡੇਕਰ ਨੇ ਕਿਹਾ, ''ਕੇਂਦਰ ਸਰਕਾਰ ਜਾਂ ਭਾਜਪਾ ਕੁਝ ਨਹੀਂ ਕਰ ਰਹੀ ਹੈ, ਸੋਨੀਆ-ਰਾਹੁਲ ਤੋਂ ਪਾਰਟੀ ਸੰਭਲ ਨਹੀਂ ਰਹੀ ਹੈ, ਇਸ ਵਿਚ ਭਾਜਪਾ ਦਾ ਕੀ ਦੋਸ਼ ਹੈ।''
ਸੀ.ਬੀ.ਆਈ. ਨੇ ਸੁਪਰੀਮ ਕੋਰਟ ਦੀ ਵਕੀਲ ਇੰਦਰਾ ਜੈਸਿੰਘ ਤੇ ਆਨੰਦ ਗਰਵੋਰ ਦੇ ਘਰ ਮਾਰੇ ਛਾਪੇ
NEXT STORY